ਬਾਕਮਾਲ ਲੇਖਣੀ ਦੇ ਨਾਲ-ਨਾਲ ਵਧੀਆ ਗਾਇਕ ਵੀ ਨੇ ਵੀਤ ਬਲਜੀਤ,17 ਹਜ਼ਾਰ ਦੇ ਕਰੀਬ ਗੀਤ ਲਿਖ ਚੁੱਕੇ ਨੇ ਵੀਤ ਬਲਜੀਤ

By  Shaminder March 27th 2019 11:24 AM

ਵੀਤ ਬਲਜੀਤ ਇੱਕ ਅਜਿਹੇ ਗਾਇਕ ਅਤੇ ਗੀਤਕਾਰ ਹਨ ਜਿਨ੍ਹਾਂ ਨੂੰ ਕਿਸੇ ਵੀ ਪਹਿਚਾਣ ਦੀ ਲੋੜ ਨਹੀਂ ।ਵੀਤ ਬਲਜੀਤ ਦੇ ਘਰ ਇੱਕ ਬੇਟਾ ਵੀ ਹੈ । ਪਰਿਵਾਰ 'ਚ ਪਿੰਡ ਕੌਂਕੇ ਕਲਾਂ ਜਗਰਾਓਂ ਜ਼ਿਲ੍ਹਾ ਲੁਧਿਆਣਾ 'ਚ ਵੀਤ ਬਲਜੀਤ ਦਾ ਜਨਮ ਹੋਇਆ ।ਵੀਤ ਬਲਜੀਤ ਇੱਕ ਸੰਜੀਦਾ ਰਹਿਣ ਵਾਲੇ ਇਨਸਾਨ ਹਨ ।ਉਨ੍ਹਾਂ ਨੇ ਬਹੁਤ ਹੀ ਘੱਟ ਸਮੇਂ 'ਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ ।ਉਨ੍ਹਾਂ ਨੇ 1999  ਦੇ ਨਜ਼ਦੀਕ ਲਿਖਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਅਤੇ ਕਾਫੀ ਲੰਬਾ ਸਮਾਂ ਉਨ੍ਹਾਂ ਦਾ ਸੰਘਰਸ਼ ਜਾਰੀ ਰਿਹਾ ।

ਹੋਰ ਵੇਖੋ: ਕਰੀਨਾ ਤੇ ਸੈਫ ਅਲੀ ਖ਼ਾਨ ਦੇ ਸ਼ਹਿਜ਼ਾਦੇ ਤੈਮੂਰ ਦੀ ਹਰ ਪਾਸੇ ਚੜਾਈ, ਤੈਮੂਰ ਦੇ ਨਾਂ ‘ਤੇ ਬਜ਼ਾਰ ‘ਚ ਵਿੱਕ ਰਹੀ ਹੈ ਇਹ ਚੀਜ਼

veet baljeet veet baljeet

ਪਰ ਵੀਤ ਦੇ ਇਸ ਕਾਮਯਾਬ ਕਰੀਅਰ 'ਚ ਕਮਲਹੀਰ ਦਾ ਵੀ ਵੱਡਾ ਯੋਗਦਾਨ ਰਿਹਾ । ਕਮਲਹੀਰ ਅਕਸਰ ਉਨ੍ਹਾਂ ਨੂੰ ਸਮਝਾਉਂਦੇ ਰਹਿੰਦੇ ਸਨ ਅਤੇ ਇਹ ਵੀ ਕਹਿੰਦੇ ਸਨ ਕਿ ਗੀਤ ਇਸ ਤਰ੍ਹਾਂ ਦਾ ਲਿਖੋ ਕਿ ਜੋ ਪੰਜਵੀਂ ਫੇਲ ਵਿਅਕਤੀ ਨੂੰ ਵੀ ਸਮਝ ਆ ਜਾਵੇ । ਉਨ੍ਹਾਂ ਨਾ ਸਿਰਫ਼ ਲੇਖਣੀ ਨੂੰ ਸਰਾਹਿਆ,ਬਲਕਿ ਉਨ੍ਹਾਂ ਨੁੰ ਲੇਖਣੀ ਦੇ ਗੁਰ ਵੀ ਦਿੱਤੇ।ਉਨ੍ਹਾਂ ਦੇ ਲਿਖੇ ਕਈ ਗੀਤ ਵੱਡੇ ਗਾਇਕਾਂ ਜਿਵੇਂ ਕਿ ਦਿਲਜੀਤ ਦੋਸਾਂਝ ਨੇ ਵੀ ਗਾਏ।ਕਿਤਾਬਾਂ ਖਰੀਦਣ ਦਾ ਸ਼ੌਕ ਬਹੁਤ ਹੈ ਪਰ ਵੀਤ ਨੂੰ ਕਿਤਾਬਾਂ ਪੜਨ ਦਾ ਸ਼ੌਕ ਬਿਲਕੁਲ ਨਹੀਂ ।

ਹੋਰ ਵੇਖੋ:ਕਿਰਸਾਨੀ ਅਤੇ ਵੱਡੀ ਕਬੀਲਦਾਰੀ ਦੀਆਂ ਮਜਬੂਰੀਆਂ ਨੂੰ ਦਰਸਾਉਂਦਾ ਹੈ ਵੀਤ ਬਲਜੀਤ ਦਾ ਨਵਾਂ ਗੀਤ ‘ਮੁੰਡਾ ਕੋਹੀਨੂਰ ‘

veet baljit veet baljit

ਪੜਾਈ 'ਚ ਉਹ ਬਹੁਤੇ ਹੁਸ਼ਿਆਰ ਨਹੀਂ ਸਨ,ਬਾਰਵੀਂ ਕੀਤੀ ਹੋਈ ਹੈ ਪਰ ਦੋ ਵਿਸ਼ਿਆਂ 'ਚ ਉਨ੍ਹਾਂ ਦੀ ਰੀ-ਅਪੀਅਰ ਆ ਗਈ ਸੀ । ਵੀਤ ਬਲਜੀਤ ਕਾਫੀ ਸ਼ਰਾਰਤੀ ਸੁਭਾਅ ਦੇ ਸਨ,ਸਕੂਲ ਜਾਣ ਅਤੇ ਮਾਸਟਰ ਦੀ ਮਾਰ ਤੋਂ ਡਰ ਦੇ ਮਾਰੇ ਕਈ ਵਾਰ ਉਹ ਸਕੂਲ ਚੋਂ ਬੰਕ ਵੀ ਮਾਰਦੇ ਸਨ ਅਤੇ ਘਰ ਦਿਆਂ ਨੂੰ ਇਸ ਦੀ ਖ਼ਬਰ ਵੀ ਨਹੀਂ ਸਨ ਲੱਗਣ ਦਿੰਦੇ ।

ਹੋਰ ਵੇਖੋ:‘ਮੁੰਡਾ ਕੋਹਿਨੂਰ’ ਨੇ 2.5 ਮਿਲੀਅਨ ਵਿਊਜ਼ ਕੀਤੇ ਹਾਸਲ ,ਪੱਬਾਂ ਭਾਰ ਹੋਏ ਵੀਤ ਬਲਜੀਤ

https://www.youtube.com/watch?v=SdgNiHw-Y_c

ਵੀਤ ਨੂੰ ਹਾਲਾਂਕਿ ਪੜਨ ਦਾ ਸ਼ੌਕ ਨਹੀਂ ਹਨ,ਪਰ ਉਹ ਹੁਣ ਆਪਣੇ ਗੀਤਾਂ ਨੂੰ ਇੱਕ ਲੜੀ 'ਚ ਪਿਰੋ ਕੇ ਇੱਕ ਕਿਤਾਬ ਬਣਾ ਰਹੇ ਨੇ । ਪੇਟਿੰਗ ਦਾ ਵੀ ਸ਼ੌਕ ਵੀ ਹੈ ਵੀਤ ਬਲਜੀਤ ਨੂੰ। ਪੰਜਾਬ ਉੱਨੀ ਸੌ ਚੁਰਾਸੀ ਫ਼ਿਲਮ 'ਚ ਗੀਤ "ਕਰਮਾਂ ਨੂੰ ਤੂੰ ਮਿਲ ਗਈ"  ਇਸ ਤੋਂ ਇਲਾਵਾ ਕੁੜੀ ਲੁੱਟ ਪੁੱਟ ਕੇ ਲੈ ਗਈ ਸਾਡਾ ਕੰਮ ਟਰੱਕਾਂ ਦਾ ਵੀ ਵੀਤ ਬਲਜੀਤ ਨੇ ਹੀ ਲਿਖਿਆ ਸੀ ।

ਹੋਰ ਵੇਖੋ:ਪਿਆਰ ਤੇਰਾ ਪਿਆਰ,ਤੇਰਾ ਜੀਵੇ ਪਰਿਵਾਰ ਹੋਰ ਸਾਨੂੰ ਕੀ ਚਾਹੀਦਾ,ਮਾਂ ਨੂੰ ਯਾਦ ਕਰ ਭਾਵੁਕ ਹੋਏ ਵੀਤ ਬਲਜੀਤ

https://www.youtube.com/watch?v=Pl-2u5zmNE4

ਵੀਤ ਗੀਤ ਲਿਖਣ ਲਈ ਉਹ ਪਹਿਲਾਂ ਸਾਰਾ ਸੀਨ ਵੇਖਦੇ ਨੇ ਜਿਸ ਤਰ੍ਹਾਂ ਫ਼ਿਲਮਾਉਣਾ ਹੋਵੇ ਫਿਰ ਹੀ ਉਹ ਕੋਈ ਗੀਤ ਲਿਖਦੇ ਨੇ । ਸੋਲਾਂ ਸਤਾਰਾਂ ਹਜ਼ਾਰ ਦੇ ਕਰੀਬ ਗੀਤ ਲਿਖ ਚੁੱਕੇ ਨੇ । ਦਿਲਜੀਤ ਦੋਸਾਂਝ ਵੱਲੋਂ ਗਾਇਆ ਗੀਤ 'ਮੂਹਰੇ ਜੱਟ ਖਾੜਕੂ ਖੜਾ' ਵੀ ਵੀਤ ਬਲਜੀਤ ਨੇ ਹੀ ਲਿਖਿਆ ਸੀ ਜੋ ਕਿ ਉਸ ਸਮੇਂ ਬਹੁਤ ਮਸ਼ਹੂਰ ਹੋਇਆ ਸੀ ।

ਹੋਰ ਵੇਖੋ:ਜਦੋਂ ਵੀਤ ਬਲਜੀਤ ਦੇ ਕਹਿਣ ‘ਤੇ ਬਦਲ ਗਿਆ ਬਾਬਾ, ਵੇਖੋ ਵੀਡਿਓ

https://www.youtube.com/watch?v=sCqKaWttziY

ਗੀਤ ਲਿਖਣ ਲਈ ਵੀਤ ਬਲਜੀਤ ਬਹੁਤ ਵੱਡੀ ਰਕਮ ਲੈਂਦੇ ਨੇ ।ਪਰ ਵੀਤ ਬਲਜੀਤ ਜਿਹੜਾ ਥੋੜਾ ਪੈਸੇ ਦੇਣ 'ਚ ਅਸਮਰਥ ਹੋਵੇ ਉਸ ਨੂੰ ਉਹ ਮੁਫ਼ਤ ਗੀਤ ਦੇ ਦਿੰਦੇ ਨੇ । ਦੋ ਲੱਖ ਤੱਕ ਵੀ ਕੀਮਤ ਲੈ ਲੈਂਦੇ ਨੇ ,ਵੀਤ ਬਲਜੀਤ ਨੇ ਮੁੰਡਾ ਕੋਹਿਨੂਰ ਸਣੇ ਕਈ ਗੀਤ ਲਿਖੇ ਅਤੇ ਕਈਆਂ ਨੂੰ ਉਨਾਂ ਨੇ ਆਪਣੀ ਅਵਾਜ਼ 'ਚ ਗਾਇਆ ਵੀ ਹੈ । ਹਿੰਦੀ ਫ਼ਿਲਮਾਂ ਲਈ ਵੀ ਗੀਤ ਲਿਖਿਆ ਹੈ । ਹੁਣ ਵੀਤ ਬਲਜੀਤ ਫ਼ਿਲਮਾਂ 'ਚ ਵੀ ਆਉਣਾ ਚਾਹੁੰਦੇ ਨੇ ,ਜਿਸ ਲਈ ਉਹ ਮਿਹਨਤ ਕਰ ਰਹੇ ਨੇ ।

Related Post