ਪਿਆਰ ਤੇਰਾ ਪਿਆਰ,ਤੇਰਾ ਜੀਵੇ ਪਰਿਵਾਰ ਹੋਰ ਸਾਨੂੰ ਕੀ ਚਾਹੀਦਾ,ਮਾਂ ਨੂੰ ਯਾਦ ਕਰ ਭਾਵੁਕ ਹੋਏ ਵੀਤ ਬਲਜੀਤ 

Written by  Shaminder   |  March 20th 2019 12:44 PM  |  Updated: March 20th 2019 12:44 PM

ਪਿਆਰ ਤੇਰਾ ਪਿਆਰ,ਤੇਰਾ ਜੀਵੇ ਪਰਿਵਾਰ ਹੋਰ ਸਾਨੂੰ ਕੀ ਚਾਹੀਦਾ,ਮਾਂ ਨੂੰ ਯਾਦ ਕਰ ਭਾਵੁਕ ਹੋਏ ਵੀਤ ਬਲਜੀਤ 

ਵੀਤ ਬਲਜੀਤ ਜਿੱਥੇ ਵਧੀਆ ਗਾਇਕੀ ਨਾਲ ਸਭ ਦਾ ਦਿਲ ਜਿੱਤਦੇ ਨੇ,ਉੱਥੇ ਹੀ ਉਨ੍ਹਾਂ ਦੀ ਲੇਖਣੀ ਵੀ ਬਾਕਮਾਲ ਹੈ । ਵਿਸ਼ਾ ਕੋਈ ਵੀ ਹੋਵੇ ਹਰ ਵਿਸ਼ੇ 'ਤੇ ਉਹ ਬਾਖੂਬੀ ਲਿਖਣਾ ਜਾਣਦੇ ਹਨ । ਹਰ ਸ਼ੈਅ ਚੋਂ ਉਹ ਜ਼ਿੰਦਗੀ ਦਾ ਕੋਈ ਨਾ ਕੋਈ ਰੰਗ ਲੱਭ ਹੀ ਲੈਂਦੇ ਨੇ । ਉਨ੍ਹਾਂ ਲਈ ਗੁਰਪ੍ਰੀਤ ਭੰਗੂ ਜਦੋਂ ਚੂਰੀ ਕੁੱਟ ਕੇ ਲੈ ਕੇ ਆਏ ਤਾਂ ਵੀਤ ਉਹ ਚੂਰੀ ਵੇਖ ਕੇ ਭਾਵੁਕ ਹੋ ਗਏ ਅਤੇ ਉਨ੍ਹਾਂ ਨੂੰ  ਆਪਣੀ ਮਾਂ ਦੀ ਯਾਦ ਆ ਗਈ ।

ਹੋਰ ਵੇਖੋ :ਬੈਂਡ ਵਾਜੇ ਫ਼ਿਲਮ ਦਾ ਪੰਜਵਾਂ ਗੀਤ ਕਿੱਥੇ ਪਿੱਤਲ-ਪਿੱਤਲ ਕਿੱਥੇ ਸੋਨਾ, ਹੋਇਆ ਰਿਲੀਜ਼ 2019/03/20

https://www.instagram.com/p/BvOABVlj_Zm/

ਜਿਸ ਤੋਂ ਬਾਅਦ ਉਨ੍ਹਾਂ ਦੀ ਕਲਮ ਚੱਲੇ ਬਗੈਰ ਨਹੀਂ ਰਹਿ ਸਕੇ ਅਤੇ ਉਨ੍ਹਾਂ ਦੇ ਮੂੰਹ ਤੋਂ ਆਪ ਮੁਹਾਰੇ ਨਿਕਲ ਗਿਆ "ਪਿਆਰ ਤੇਰਾ ਪਿਆਰ, ਤੇਰਾ ਜੀਵੇ ਪਰਿਵਾਰ ਹੋਰ ਸਾਨੂੰ ਕੀ ਚਾਹੀਦਾ, ਚੂਰੀ ਚੋਂ ਵੀ ਚੋਂਦਾ  ਪਿਆਰ ਹੋਰ ਸਾਨੂੰ ਕੀ ਚਾਹੀਦਾ।ਬੀਬੀ ਗੁਰਪ੍ਰੀਤ ਭੰਗੂ ਜੀ ਅੱਜ ਘਰੋ ਚੂਰੀ ਕੁੱਟ ਕੇ ਲੈ ਆਏ (ਮਰੀ ਮਾਂ ਯਾਦ ਆ ਗਈ ਸ਼ੁਕਰਆ ਐਨਕ ਲਗੀ ਸੀ)ਵੀਤ ਨਾਲ ਨਿੱਕਾ ਵੀਤ ?"।

ਹੋਰ ਵੇਖੋ :ਮੌਸਮ ਵਾਂਗ ਬੱਬੂ ਮਾਨ ਦਾ ਵੀ ਬਦਲਦਾ ਹੈ ਮਿਜਾਜ਼,ਵੇਖੋ ਮੌਸਮ ਮੁਤਾਬਿਕ ਕਿਹੜਾ ਗਾਣਾ ਸੁਣਦੇ ਨੇ ਬੱਬੂ ਮਾਨ

with new song Town

ਵੀਤ ਬਲਜੀਤ ਅਜਿਹੇ ਗਾਇਕ ਅਤੇ ਗੀਤਕਾਰ ਨੇ ਜਿਨ੍ਹਾਂ ਨੇ ਹੁਣ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਉਨ੍ਹਾਂ ਦੇ ਲਿਖੇ ਗੀਤ ਕਈ ਵੱਡੇ ਗਾਇਕਾਂ ਨੇ ਵੀ ਗਾਏ ਨੇ । ਜਿਸ 'ਚ ਦਿਲਜੀਤ ਦਾ ਨਾਂਅ ਮੂਹਰਲੀ ਕਤਾਰ 'ਚ ਹੈ,ਕਈ ਸਾਲ ਪਹਿਲਾਂ ਵੀਤ ਬਲਜੀਤ ਦਾ ਗੀਤ "ਮੂਹਰੇ ਜੱਟ ਖਾੜਕੂ ਖੜਾ" ਵੀ ਆਇਆ ਸੀ । ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।ਇਸ ਤੋਂ ਇਲਾਵਾ ਅਨੇਕਾਂ ਹੀ ਹਿੱਟ ਗੀਤ ਲਿਖੇ ਨੇ ਗੀਤਕਾਰ ਵੀਤ ਬਲਜੀਤ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network