ਜਾਣੋ ਸੰਤਰੇ ਦੇ ਚਮਤਕਾਰੀ ਫਾਇਦਿਆਂ ਬਾਰੇ, ਕਈ ਬਿਮਾਰੀਆਂ ਨੂੰ ਕਰਦਾ ਹੈ ਦੂਰ

By  Lajwinder kaur November 20th 2020 09:59 AM -- Updated: November 20th 2020 10:00 AM

ਸੰਤਰਾ ਅਜਿਹਾ ਗੁਣਕਾਰੀ ਫ਼ਲ ਹੈ ਜੋ ਕਿ ਕਈ ਬਿਮਾਰੀਆਂ ਨੂੰ ਤਾਂ ਦੂਰ ਕਰਦਾ ਹੈ ਤੇ ਨਾਲ ਹੀ ਸੁੰਦਰਤਾ ਨੂੰ ਵੀ ਨਿਖ਼ਾਰਦਾ ਹੈ। ਸਰਦ ਰੱਤ ਆ ਗਈ ਹੈ ਤੇ ਸੰਤਰਾ ਭਰਪੂਰ ਮਾਤਰਾ ‘ਚ ਮਿਲਦਾ ਹੈ । ਸੰਤਰੇ ਦੇ ਗੁੱਦੇ ਵਿਚ ਸੈਲੁਯਲੋਜ ਹੈਮੀਸੇਲੂਲੋਜ, ਪ੍ਰੋਟੋਪੈਕਟਿਨ, ਪੈਕਟਿਨ, ਫਰੂਟ ਸ਼ੂਗਰ, ਗੰਧ, ਅਮੀਨੋ ਐਸਿਡ, ਵਿਟਾਮਿਨ ‘ਸੀ’, ਖਣਿਜ ਲਵਣ ਅਤੇ ਹੋਰ ਪੌਸ਼ਕ ਤੱਤ ਹੁੰਦੇ ਹਨ | ਆਓ ਜਾਣਦੇ ਹਾਂ ਸੰਤਰੇ ਦੇ ਲਾਭਕਾਰੀ ਫਾਇਦਿਆਂ ਬਾਰੇ-

inside pic of orange   ਹੋਰ ਪੜ੍ਹੋ : ਰੋਗਾਂ ਦੇ ਨਾਲ ਲੜਣ ਦੀ ਸਮਰੱਥਾ ਨੂੰ ਵਧਾਉਂਦੀ ਹੈ ਗਾਜ਼ਰ, ਜਾਣੋ ਗੁਣਕਾਰੀ ਫਾਇਦਿਆਂ ਬਾਰੇ

ਅੱਖਾਂ ਲਈ ਲਾਭਕਾਰੀ– ਅੱਖਾਂ ਦੇ ਲਈ ਸੰਤਰਾ ਬਹੁਤ ਵਧੀਆ ਹੈ । ਹਰ ਰੋਜ਼ ਸੰਤਰੇ ਦੀ ਵਰਤੋਂ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ। ਇਸ ਲਈ ਨਿਯਮਤ ਰੂਪ ਵਿੱਚ ਸੰਤਰੇ ਦੀ ਵਰਤੋਂ ਕਰਨੀ ਚਾਹੀਦੀ ਹੈ । ਬੱਚਿਆਂ ਦੀ ਅੱਖਾਂ ਦੀ ਰੋਸ਼ਨੀ ਸਹੀ ਰੱਖਣ ਦੇ ਲਈ ਬੱਚਿਆਂ ਸੰਤਰਾ ਖਵਾਉਣਾ ਚਾਹੀਦਾ ਹੈ ਜਾਂ ਫ਼ਿਰ ਸੰਤਰੇ ਦਾ ਜੂਸ ਪਿਲਾਉਣਾ ਚਾਹੀਦਾ ਹੈ ।

orange juice pic

ਪਿੰਪਲਸ ਤੋਂ ਰਾਹਤ- ਸੰਤਰੇ ਦੇ ਰਸ ‘ਚ ਭਰਪੂਰ ਮਾਤਰਾ ਵਿੱਚ ਸਾਇਟਰਿਕ ਐਸਿਡ ਪਾਇਆ ਜਾਂਦਾ ਹੈ ਜੋ ਪਿੰਪਲਸ ਨੂੰ ਦੂਰ ਕਰਨ ‘ਚ ਸਹਾਇਕ ਸਾਬਿਤ ਹੁੰਦਾ ਹੈ। ਆਪਣੇ ਚਿਹਰੇ ‘ਤੇ ਥੋੜ੍ਹਾ ਜਿਹਾ ਸੰਤਰੇ ਦਾ ਰਸ ਲਗਾ ਕੇ ਰਗੜੋ । ਸੁੱਕ ਜਾਣ ‘ਤੇ ਚਿਹਰੇ ਨੂੰ ਧੋ ਲਓ।

orange pic

ਚਿਹਰੇ ‘ਤੇ ਚਮਕ- ਸੰਤਰੇ ਦੇ ਛਿਲਕਿਆਂ ਨੂੰ ਦਹੀ ਜਾਂ ਦੁੱਧ ਦੇ ਨਾਲ ਮਿਲਾਕੇ ਲਗਾਉਣ ਨਾਲ ਚਿਹਰੇ ‘ਤੇ ਚਮਕ ਆਉਂਦੀ ਹੈ। ਇਸ ਨਾਲ ਸਕਿਨ ਦੀ ਪਰੇਸ਼ਾਨੀ ਦੂਰ ਹੁੰਦੀ ਹੈ। ਇਸ ਦੇ ਲੇਪ ਦੇ ਨਾਲ ਚਿਹਰੇ ‘ਤੇ ਚਮਕ ਵੀ ਆਉਂਦੀ ਹੈ ।

orange face pack

ਬਵਾਸੀਰ ਤੋਂ ਰਾਹਤ- ਜੇ ਕੋਈ ਛਾਤੀ ਦੇ ਦਰਦ ਅਤੇ ਬਵਾਸੀਰ ਵਰਗੀ ਬਿਮਾਰੀ ਤੋਂ ਪੀੜਤ ਹੈ ਤਾਂ ਉਸ ਨੂੰ ਰੋਜ਼ਾਨਾ ਸੰਤਰੇ ਦਾ ਸੇਵਨ ਕਰਨਾ ਚਾਹੀਦਾ ਹੈ । ਸੰਤਰੇ ਦੇ ਸੇਵਨ ਨਾਲ ਲਾਭ ਪੀੜਤ ਨੂੰ ਰਾਹਤ ਮਿਲਦੀ ਹੈ ਤੇ ਬਿਮਾਰੀ ਵੀ ਦੂਰ ਹੁੰਦੀ ਹੈ ।

cold pic

ਜ਼ੁਕਾਮ ਤੋਂ ਰਾਹਤ– ਔਲੇ ਤੋਂ ਬਾਅਦ ਜੇ ਕਿਸੇ ਫ਼ਲ ਵਿੱਚ ਸਭ ਤੋਂ ਵੱਧ ਵਿਟਾਮਿਨ ‘ਸੀ’ ਹੈ ਤਾਂ ਉਹ ਫਲ ਸੰਤਰਾ ਹੀ ਹੈ | ਜਿਸ ਕਰਕੇ ਸੰਤਰੇ ਦੇ ਸੇਵਨ ਦੇ ਨਾਲ ਜ਼ੁਕਾਮ ਤੋਂ ਰਾਹਤ ਮਿਲਦੀ ਹੈ। ਸੰਤਰੇ ਦਾ ਸੇਵਨ ਕੰਨ, ਗਲੇ, ਨੱਕ, ਅੱਖ ਅਤੇ ਚਮੜੀ ਦੇ ਲਈ ਖਾਸ ਤੌਰ 'ਤੇ ਗੁਣਕਾਰੀ ਹੈ |

stress relief

ਮਾਨਸਿਕ ਤਣਾਅ ਤੋਂ ਰਾਹਤ– ਸੰਤਰੇ ਦੇ ਸੇਵਨ ਨਾਲ ਦਿਮਾਗੀ ਥਕਾਨ ਅਤੇ ਚਿੜਚਿੜਾਪਨ ਦੂਰ ਹੁੰਦਾ ਹੈ |ਜਿਸ ਨਾਲ ਮਾਨਸਿਕ ਤਣਾਅ ਦੂਰ ਹੁੰਦਾ ਹੈ ।

 

Related Post