ਜਾਣੋ ਮੌਸਮੀ ਦੇ ਗੁਣਕਾਰੀ ਫਾਇਦਿਆਂ ਬਾਰੇ

By  Lajwinder kaur December 4th 2020 06:13 PM

ਸਰਦੀਆਂ ਦੇ ਮੌਸਮ ਵਿਚ ਸੰਗਤਰਾ, ਕੀਨੂ, ਅਮਰੂਦ ਤੇ ਮੌਸਮੀ ਫਲ ਬਹੁਤਾਇਤ ਵਿਚ ਪਾਏ ਜਾਂਦੇ ਹਨ । ਇਹ ਸਾਰੇ ਫ਼ਲ ਵਿਟਾਮਿਨ 'ਸੀ' ਨਾਲ ਭਰਪੂਰ ਹੁੰਦੇ ਨੇ ।

mosambi pic

 ਹੋਰ ਪੜ੍ਹੋ : ਆਓ ਬਣਾਈਏ ਟਮਾਟਰ ਦਾ ਸੂਪ, ਜਾਣੋ ਇਸ ਦੇ ਗੁਣਕਾਰੀ ਫਾਇਦਿਆਂ ਬਾਰੇ

ਮੌਸਮੀ ਦਾ ਜੂਸ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਖੱਟੇ-ਮਿੱਠੇ ਸਵਾਦ ਵਾਲਾ ਇਹ ਫਲ ਖਾਣ ''ਚ ਸਵਾਦ ਹੋਣ ਦੇ ਨਾਲ-ਨਾਲ ਬਹਤੁ ਹੀ ਲਾਭ ਵੀ ਮਿਲਦੇ ਨੇ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ-

inside pic of mosambi

ਬੁਖਾਰ ਜਾਂ ਕਿਸੀ ਹੋਰ ਕਾਰਨ ਆਈ ਕਮਜ਼ੋਰੀ ਨੂੰ ਦੂਰ ਕਰਨ ਲਈ ਮੌਸਮੀ ਬਹੁਤ ਹੀ ਫਾਇਦੇਮੰਦ ਹੈ। ਇਸ ਦੇ ਸੇਵਨ ਦੇ ਨਾਲ ਸਰੀਰ ਨੂੰ ਲਾਭ ਮਿਲਦੇ ਨੇ। ਇਸ ਦੇ ਸੇਵਨ ਨਾਲ ਖੂਨ ਦੀ ਕਮੀ ਦੂਰ ਹੋ ਜਾਂਦੀ ਹੈ।

picture of mosambi

ਇਸ 'ਚ ਵਿਟਾਮਿਨ ''C'' ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਨੂੰ ਖਾਣ ਨਾਲ ਦੰਦਾਂ ਅਤੇ ਮਸੂੜਿਆਂ ਨੂੰ ਤਾਕਤ  ਮਿਲਦੀ ਹੈ।

teeth pain ਬਹੁਤ ਸਾਰੇ ਲੋਕ ਕਬਜ਼ ਵਰਗੀ ਬਿਮਾਰੀ ਤੋਂ ਪੀੜਤ ਰਹਿੰਦੇ ਨੇ । ਕਬਜ਼ ਤੋਂ ਪਰੇਸ਼ਾਨ ਹੈ ਤਾਂ 200 ਗ੍ਰਾਮ ਮੌਸਮੀ ਦਾ ਜੂਸ ਪੀ ਲਓ। ਮੌਸਮੀ ਜੂਸ ਪੀਣ ਨਾਲ ਸਰੀਰ ''ਚ ਪਾਣੀ ਦੀ ਕਮੀ ਠੀਕ ਹੋ ਜਾਂਦੀ ਹੈ।

fruit mosambi

ਮੌਸਮੀ ਇਕ ਐਂਟੀਸੈਪਟਿਕ ਅਤੇ ਐਂਟੀਬੈਕਟੀਰੀਅਲ ਫਲ ਹੈ। ਇਸ ਨੂੰ ਖਾਣ ਨਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਮਜ਼ਬੂਤ ਹੁੰਦੀ ਹੈ।

cough relief

ਸਰਦੀ ਜ਼ੁਕਾਮ 'ਚ ਵੀ ਮੌਸਮੀ ਫਲ ਬਹੁਤ ਹੀ ਫਾਇਦੇਮੰਦ ਹੈ। ਇਸ ਨੂੰ ਖਾਣ ਦੇ ਨਾਲ ਜ਼ੁਕਾਮ ਸਹੀ ਹੋ ਜਾਂਦਾ ਹੈ ।

 

Related Post