ਹੁਸ਼ਿਆਰਪੁਰ ਦੀ ਰਹਿਣ ਵਾਲੀ ਮੋਨਿਕਾ ਬੇਦੀ ਦਾ ਅੱਜ ਹੈ ਜਨਮ ਦਿਨ,ਇਸ ਸ਼ਖਸ ਨਾਲ ਰਿਸ਼ਤੇ ਕਾਰਨ ਕਰੀਅਰ ਹੋਇਆ ਸੀ ਚੌਪਟ

By  Shaminder January 18th 2020 11:51 AM

ਮੋਨਿਕਾ ਬੇਦੀ ਇੱਕ ਅਜਿਹਾ ਨਾਂਅ ਜਿਸ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਸਨ । ਇੱਕ ਸਮਾਂ ਅਜਿਹਾ ਵੀ ਸੀ ਜਦੋਂ ਉਨ੍ਹਾਂ ਦੇ ਨਾਂਅ ਦਾ ਡੰਕਾ ਵੱਜਦਾ ਸੀ । ਉਨ੍ਹਾਂ ਦੀ ਫ਼ਿਲਮ 'ਪਿਆਰ ਇਸ਼ਕ ਔਰ ਮੁਹੱਬਤ' ਅਤੇ ਜੋੜੀ ਨੰਬਰ-1 ਵੱਡੀਆਂ ਹਿੱਟ ਫ਼ਿਲਮਾਂ ਚੋਂ ਇੱਕ ਸੀ ।ਪਰ ਉਹ ਜਦੋਂ ਬਾਲੀਵੁੱਡ 'ਚ ਕਾਮਯਾਬੀ ਦੀਆਂ ਪੌੜੀਆਂ ਚੜ ਰਹੀ ਸੀ ਤਾਂ ਉਸ ਵੇਲੇ ਉਨ੍ਹਾਂ ਦਾ ਨਾਂਅ ਅੰਡਰ ਵਰਲਡ ਦੇ ਡਾਨ ਅਬੁ ਸਲੇਮ ਦੇ ਨਾਲ ਜੁੜਿਆ  ।

ਹੋਰ ਵੇਖੋ:ਅਦਾਕਾਰਾ ਮੋਨਿਕਾ ਬੇਦੀ ਭਾਲ ਰਹੀ ਹੈ ਫ਼ਿਲਮ ਇੰਡਸਟਰੀ ‘ਚ ਕੰਮ

ਅਬੁ ਸਲੇਮ ਦੇ ਨਾਲ ਉਨ੍ਹਾਂ ਦੀ ਲਵ ਸਟੋਰੀ ਕਾਫੀ ਚਰਚਾ 'ਚ ਰਹੀ ਸੀ । ਅਬੁ ਸਲੇਮ  ਬੰਬ ਧਮਾਕਿਆਂ ਦਾ ਮੁਲਜ਼ਮ ਸੀ ।ਇੱਕ ਇੰਟਰਵਿਊ ਮੁਤਾਬਕ ਮੋਨਿਕਾ ਨੇ ਖੁਦ ਆਪਣੀ ਲਵ ਸਟੋਰੀ ਬਾਰੇ ਖੁੱਲ ਕੇ ਗੱਲਬਾਤ ਕੀਤੀ ਸੀ ।ਉਨ੍ਹਾਂ ਮੁਤਾਬਕ ਉਹ 1998 'ਚ ਅਬੁ ਦੇ ਸੰਪਰਕ 'ਚ ਆਈ ਸੀ ।

ਮੋਨਿਕਾ ਉਸ ਵੇਲੇ ਦੁਬਈ 'ਚ ਸੀ ਅਤੇ ਉਦੋਂ ਹੀ ਉਨ੍ਹਾਂ ਨੂੰ ਫੋਨ 'ਤੇ ਸ਼ੋਅ ਕਰਨ ਦਾ ਆਫਰ ਮਿਲਿਆ ਸੀ ।ਇਸ ਦੌਰਾਨ ਅਬੁ ਨੇ ਮੋਨਿਕਾ ਸਾਹਮਣੇ ਖੁਦ ਨੂੰ ਇੱਕ ਕਾਰੋਬਾਰੀ ਦੱਸਿਆ ਸੀ ਅਤੇ ਪਹਿਲੀ ਹੀ ਮੁਲਾਕਾਤ 'ਚ ਮੋਨਿਕਾ ਉਸ ਨੂੰ ਪਸੰਦ ਕਰਨ ਲੱਗ ਪਈ ਸੀ । ਮੋਨਿਕਾ ਮੁਤਾਬਕ ਉਹ ਅਬੁ ਨੂੰ ਏਨਾ ਜ਼ਿਆਦਾ ਪਸੰਦ ਕਰਨ ਲੱਗ ਪਈ ਸੀ ਕਿ ਉਸ ਨਾਲ ਕਦੇ ਗੱਲ ਨਾ ਹੁੰਦੀ ਤਾਂ ਉਹ ਪ੍ਰੇਸ਼ਾਨ ਹੋ ਜਾਂਦੀ ਸੀ ।

ਮੋਨਿਕਾ ਬੇਦੀ ਮੁਤਾਬਿਕ ਅਬੁ ਨੇ ਉਸ ਨੂੰ ਆਪਣੇ ਜ਼ਿੰਦਗੀ ਦੇ ਕਾਲੇ  ਅਧਿਆਇ ਬਾਰੇ ਕਦੇ ਵੀ ਨਹੀਂ ਸੀ ਦੱਸਿਆ । ਅਬੁ ਸਲੇਮ ਦੀ ਗ੍ਰਿਫਤਾਰੀ ਤੋਂ ਬਾਅਦ ਮੋਨਿਕਾ ਬੇਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ।

ਸਜ਼ਾ ਕੱਟਣ ਤੋਂ ਬਾਅਦ ਮੋਨਿਕਾ ਨੇ ਬਾਲੀਵੁੱਡ 'ਚ ਕਮਬੈਕ ਵੀ ਕੀਤਾ ਸੀ । ਮੋਨਿਕਾ ਬੇਦੀ ਦਾ ਕਹਿਣਾ ਹੈ ਕਿ ਉਹ ਕਈ ਸਾਲ ਅਬੁ ਸਲੇਮ ਨਾਲ ਰਹੀ ਪਰ ਉਸ ਨੇ ਉਸ ਨਾਲ ਕਦੇ ਵੀ ਵਿਆਹ ਨਹੀਂ ਸੀ ਕੀਤਾ ।

ਪਰ ਅਬੁ ਨੇ ਮੀਡੀਆ ਅੱਗੇ ਇਹੀ ਦਾਅਵਾ ਕੀਤਾ ਸੀ ਕਿ ਉਸ ਨੇ 2000 'ਚ ਉਸ ਨੇ ਲਾਸ ਏਂਜਲਸ 'ਚ ਇੱਕ ਮਸਜਿਦ 'ਚ ਮੋਨਿਕਾ ਨਾਲ ਵਿਆਹ ਕਰਵਾਇਆ ਸੀ । ਪੰਜਾਬ ਦੇ ਹੁਸ਼ਿਆਰਪੁਰ ਦੀ ਰਹਿਣ ਵਾਲੀ ਮੋਨਿਕਾ ਬੇਦੀ ਦਾ ਪਰਿਵਾਰ ਹੁਸ਼ਿਆਰਪੁਰ ਤੋਂ ਨਾਰਵੇ ਸ਼ਿਫਟ ਹੋ ਚੁੱਕਿਆ ਹੈ ।

Related Post