Parmish verma: ਪਰਮੀਸ਼ ਵਰਮਾ ਦੇ ਕਿਸਾਨਾਂ 'ਤੇ ਬਣਾਏ ਗੀਤ 'ਨਾ ਜੱਟਾ ਨਾ' 'ਤੇ ਯੂਟਿਊਬ ਨੇ ਕਿਉਂ ਜਤਾਇਆ ਇਤਰਾਜ਼, ਜਾਣੋ ਕੀ ਹੈ ਪੂਰਾ ਮਾਮਲਾ

By  Pushp Raj February 8th 2023 02:24 PM -- Updated: February 8th 2023 03:58 PM

Parmish verma's Song controversy: ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਆਏ ਦਿਨ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਪਰਮੀਸ਼ ਵਰਮਾ ਇੱਕ ਫਿਰ ਤੋਂ ਉਸ ਵੇਲੇ ਸੁਰਖੀਆਂ ਵਿੱਚ ਆ ਗਏ ਜਦੋਂ ਉਹ ਯੂਟਿਊਬ ਕੰਪਨੀ ਦੇ ਪ੍ਰਬੰਧਕਾਂ ਉੱਤੇ ਭੜਾਸ ਕੱਢਦੇ ਹੋਏ ਨਜ਼ਰ ਆਏ। ਕਿਉਂਕਿ ਯੂਟਿਊਬ ਚੈਨਲ ਵੱਲੋਂ ਅਧਿਕਾਰਿਤ ਤੌਰ 'ਤੇ ਪਰਮੀਸ਼ ਵਰਮਾ ਦੇ ਇੱਕ ਗੀਤ ਉੱਤੇ ਇਤਰਾਜ਼ ਪ੍ਰਗਟਾਇਆ ਹੈ, ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।

image source: Instagram

ਗੀਤ 'ਨਾ ਜੱਟਾ ਨਾ'

ਪਰਮੀਸ਼ ਵਰਮਾ ਬਾਰੇ ਗੱਲ ਕੀਤੀ ਜਾਵੇ ਤਾਂ ਉਹ ਪੰਜਾਬੀ ਇੰਡਸਟਰੀ ਦੇ ਇੱਕ ਮਸ਼ਹੂਰ ਗਾਇਕ ਤੇ ਅਦਾਕਾਰ ਹਨ। ਪਰਮੀਸ਼ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਜਿਨ੍ਹਾਂ ਚੋਂ ਕਿਸਾਨਾਂ ਦੇ ਜੀਵਨ 'ਤੇ ਅਧਾਰਿਤ ਇੱਕ ਗੀਤ ਹੈ 'ਨਾ ਜੱਟਾ ਨਾ'। ਗਾਇਕ ਦਾ ਇਹ ਗੀਤ ਪੰਜਾਬ ਦੇ ਕਿਸਾਨਾਂ ਦੀ ਮਾੜੀ ਆਰਥਿਕ ਹਾਲਤ ਤੇ ਉਨ੍ਹਾਂ ਵੱਲੋਂ ਕਰਜ਼ੇ 'ਚ ਡੁੱਬਣ ਦੇ ਚੱਲਦੇ ਖੁਦਕੁਸ਼ੀਆਂ ਕਰਨ ਦੇ ਵਧ ਰਹੇ ਮਾਮਲੇ ਰੋਕਣ ਦੀ ਕੋਸ਼ਿਸ਼ਾਂ ਨੂੰ ਦਰਸਾਉਂਦਾ ਹੈ।

ਕਿਸਾਨਾਂ ਵੱਲੋਂ ਗੀਤ ਨੂੰ ਮਿਲਿਆ ਭਰਵਾਂ ਹੁੰਗਾਰਾ

ਗਾਇਕ ਦੇ ਇਸ ਗੀਤ ਨੂੰ ਪੰਜਾਬ ਦੇ ਲੋਕਾਂ ਤੇ ਖ਼ਾਸ ਕਰ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਹ ਗੀਤ ਬੀਤੇ ਸਾਲ ਰਿਲੀਜ਼ ਹੋਇਆ ਸੀ। ਰਿਲੀਜ਼ ਹੋਣ ਤੋਂ ਲੈ ਕੇ ਹੁਣ ਤੱਕ ਇਸ ਗੀਤ ਨੂੰ 8.8 ਮਿਲੀਅਨ ਯਾਨਿ 88 ਲੱਖ ਲੋਕ ਦੇਖ ਚੁੱਕੇ ਹਨ।

Image Source : Instagram

ਪਰ ਹੁਣ ਹਾਲ ਹੀ 'ਚ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਯੂਟਿਊਬ ਨੇ ਪਰਮੀਸ਼ ਵਰਮਾ ਤੇ ਲਾਡੀ ਚਾਹਲ ਦੇ ਇਸ ਗੀਤ 'ਤੇ ਇਤਰਾਜ਼ ਪ੍ਰਗਟ ਕਰ ਦਿੱਤਾ ਹੈ। ਯੂਟਿਊਬ ਦਾ ਕਹਿਣਾ ਹੈ ਕਿ ਇਹ ਗਾਣਾ ਲੋਕਾਂ ਨੂੰ ਖੁਦਕੁਸ਼ੀ ਕਰਨ ਤੇ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਲਈ ਉਕਸਾ ਸਕਦਾ ਹੈ। ਇਸ ਕਰਕੇ ਇਸ ਗਾਣੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਵਾਰਨਿੰਗ ਮੈਸੇਜ ਸ਼ੋਅ ਹੁੰਦਾ ਹੈ। ਇਸ ਗੀਤ ਨੂੰ ਯੂਟਿਊਬ 'ਤੇ ਦੇਖਣ ਲਈ ਤੁਹਾਨੂੰ 'ਕਨਫਰਮ' ਬਟਨ 'ਤੇ ਕਲਿੱਕ ਕਰਨਾ ਪੈਂਦਾ ਹੈ। ਦੱਸ ਦਈਏ ਕਿ ਗਾਣੇ 'ਚ ਪੰਜਾਬ ਦੇ ਕਿਸਾਨਾਂ ਦੀ ਮਾੜੀ ਹਾਲਤ ਦਿਖਾਈ ਗਈ ਹੈ।

ਪਰਮੀਸ਼ ਵਰਮਾ ਨੇ ਯੂਟਿਊਬ 'ਤੇ ਪ੍ਰਗਟਾਈ ਨਾਰਾਜ਼ਗੀ

ਪਰਮੀਸ਼ ਵਰਮਾ ਯੂਟਿਊਬ ਦੀ ਇਸ ਕਾਰਵਾਈ ਤੋਂ ਨਾਰਾਜ਼ ਲੱਗ ਰਹੇ ਹਨ। ਉਨ੍ਹਾਂ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਪਰਮੀਸ਼ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਕਿਹਾ, 'ਯੂਟਿਊਬ, ਵੱਲੋਂ ਕੀਤਾ ਗਿਆ ਇਹ ਇਤਰਾਜ਼ ਠੀਕ ਨਹੀਂ ਹੈ। ਮੈਨੂੰ ਇਹ ਅਪਮਾਨਜਨਕ ਲੱਗ ਰਿਹਾ ਹੈ। ਪੂਰੇ ਦੇਸ਼ ਦੇ ਕਿਸਾਨਾਂ ਨੇ ਇਸ ਗੀਤ ਨੂੰ ਤੇ ਇਸ ਦੀ ਵੀਡੀਓ ਨੂੰ ਪਿਆਰ ਦਿੱਤਾ ਹੈ। ਪਲੀਜ਼ ਇਸ ਵੀਡੀਓ ਨੂੰ ਦੁਬਾਰਾ ਦੇਖੋ ਤੇ ਸਾਨੂੰ ਦੱਸੋ ਕਿ ਇਹ ਵੀਡੀਓ ਲੋਕਾਂ ਨੂੰ ਕਿਵੇਂ ਸੁਸਾਈਡ ਕਰਨ ਲਈ ਉਕਸਾ ਸਕਦੀ ਹੈ। ਇਸ ਵੀਡੀਓ 'ਤੇ 14000 ਕਮੈਂਟ ਹਨ, ਮੈਨੂੰ ਇਨ੍ਹਾਂ ਵਿੱਚੋਂ ਕੋਈ 100 ਕਮੈਂਟ ਦਿਖਾ ਦਿਓ ਜਿੱਥੇ ਲੋਕਾਂ ਨੇ ਸੁਸਾਈਡ ਦੀ ਗੱਲ ਕੀਤੀ ਹੋਵੇ।'

image source: Instagram

ਹੋਰ ਪੜ੍ਹੋ: Raveena Tandon: ਸਾਲਾਂ ਬਾਅਦ ਅਕਸ਼ੈ ਕੁਮਾਰ ਨਾਲ ਬ੍ਰੇਅਕਪ 'ਤੇ ਛੱਲਕਿਆ ਰਵੀਨਾ ਟੰਡਨ ਦਾ ਦਰਦ, ਜਾਣੋ ਅਦਾਕਾਰਾ ਨੇ ਕੀ ਕਿਹਾ

ਗਾਇਕ ਦੇ ਸਮਰਥਨ 'ਚ ਆਏ ਫੈਨਜ਼

ਦੱਸਣਯੋਗ ਹੈ ਕਿ ਯੂਟਿਊਬ ਨੇ ਆਪਣੀਆਂ ਨੀਤੀਆਂ ਸਖ਼ਤ ਕੀਤੀਆਂ ਹੋਈਆਂ ਹਨ। ਯੂਟਿਊਬ ਇਸ ਤਰ੍ਹਾਂ ਦੇ ਵੀਡੀਓਜ਼ ਅਤੇ ਕਾਨਸੈਪਟ 'ਤੇ ਇਤਰਾਜ਼ ਪ੍ਰਗਟਾਉਂਦਾ ਹੈ, ਜੋ ਕਿਸੇ ਵੀ ਤਰ੍ਹਾਂ ਹਿੰਸਾ ਜਾਂ ਖੁਦਕੁਸ਼ੀ ਬਾਰੇ ਲੋਕਾਂ ਨੂੰ ਉਤਸ਼ਾਹਿਤ ਕਰਦੇ ਹਨ, ਪਰ ਪਰਮੀਸ਼ ਦੇ ਗਾਣੇ 'ਚ ਜੋ ਦਿਖਾਇਆ ਗਿਆ ਹੈ, ਉਹ ਕਿਸਾਨਾਂ ਦੇ ਹਾਲਾਤ ਹਨ ਨਾਂ ਕਿ ਉਂਦਾ ਹੈ ਖੁਦਕੁਸ਼ੀ ਬਾਰੇ ਉਤਸ਼ਾਹਿਤ ਕਰਦੇ ਹਨ। ਫੈਨਜ਼ ਵੀ ਇਸ ਮਾਮਲੇ 'ਤੇ ਗਾਇਕ ਦਾ ਸਮਰਥਨ ਕਰਦੇ ਹੋਏ ਨਜ਼ਰ ਆਏ ਹਨ।

Related Post