Raveena Tandon: ਸਾਲਾਂ ਬਾਅਦ ਅਕਸ਼ੈ ਕੁਮਾਰ ਨਾਲ ਬ੍ਰੇਅਕਪ 'ਤੇ ਛਲਕਿਆ ਰਵੀਨਾ ਟੰਡਨ ਦਾ ਦਰਦ, ਜਾਣੋ ਅਦਾਕਾਰਾ ਨੇ ਕੀ ਕਿਹਾ

Written by  Pushp Raj   |  February 08th 2023 01:26 PM  |  Updated: February 08th 2023 01:36 PM

Raveena Tandon: ਸਾਲਾਂ ਬਾਅਦ ਅਕਸ਼ੈ ਕੁਮਾਰ ਨਾਲ ਬ੍ਰੇਅਕਪ 'ਤੇ ਛਲਕਿਆ ਰਵੀਨਾ ਟੰਡਨ ਦਾ ਦਰਦ, ਜਾਣੋ ਅਦਾਕਾਰਾ ਨੇ ਕੀ ਕਿਹਾ

Raveena Tandon on broken engagement with Akshay: ਫਰਵਰੀ ਨੂੰ ਪਿਆਰ ਦਾ ਮਹੀਨਾ ਕਿਹਾ ਜਾਂਦਾ ਹੈ। ਕਿਉਂਕਿ ਇਸੇ ਮਹੀਨੇ ਵੈਲਨਟਾਈਨ ਡੇ ਤੇ ਵੈਲਨਟਾਈਨ ਵੀਕ ਮਨਾਇਆ ਜਾਂਦਾ ਹੈ। ਵੈਲਟਾਈਨ ਵੀਕ ਦੇ ਇਸ ਖ਼ਾਸ ਮੌਕੇ 'ਤੇ ਜਿੱਥੇ ਹਰ ਕੋਈ ਆਪਣੇ ਖ਼ਾਸ ਸਾਥੀ ਨਾਲ ਪਿਆਰ ਦਾ ਇਜ਼ਹਾਰ ਕਰਨਾ ਚਾਹੁੰਦਾ ਹੈ, ਉੱਥੇ ਹੀ ਬਾਲੀਵੁੱਡ ਸੈਲਬਸ ਵੀ ਇਸ ਵੀਕ ਬੇਹੱਦ ਖ਼ਾਸ ਤਰੀਕੇ ਨਾਲ ਮਨਾਉਂਦੇ ਹਨ। ਵੈਲਨਟਾਈਨ ਵੀਕ ਦੇ ਦੌਰਾਨ ਕਈ ਸਾਲਾਂ ਬਾਅਦ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੇ ਅਕਸ਼ੈ ਕੁਮਾਰ ਨਾਲ ਬ੍ਰੇਕਅਪ ਤੇ ਉਸ ਦੀ ਮੰਗਣੀ ਟੁੱਟਣ ਨੂੰ ਲੈ ਕੇ ਖੁਲਾਸਾ ਕੀਤਾ ਹੈ। ਆਓ ਜਾਣਦੇ ਹਾਂ ਅਦਾਕਾਰਾ ਨੇ ਕੀ ਕਿਹਾ।

image source: Instagram

ਕਿੰਝ ਸ਼ੁਰੂ ਹੋਈ ਅਕਸ਼ੈ ਕੁਮਾਰ ਤੇ ਰਵੀਨਾ ਟੰਡਨ ਦੀ ਲਵ ਸਟੋਰੀ

ਅਕਸ਼ੈ ਤੇ ਰਵੀਨਾ ਦੀ ਲਵ ਸਟੋਰੀ ਦੀ ਸ਼ੁਰੂਆਤ ਫ਼ਿਲਮ 'ਮੋਹਰਾ' ਦੇ ਸੈੱਟ ਤੋਂ ਸ਼ੁਰੂ ਹੋਈ ਸੀ। ਇਸ ਦੌਰਾਨ ਔਨਸਕ੍ਰੀਨ ਦੇ ਨਾਲ-ਨਾਲ ਆਫ ਸਕ੍ਰੀਨ ਵੀ ਇਸ ਜੋੜੀ ਦੀ ਲਵ ਸਟੋਰੀ ਸੁਰਖੀਆਂ ਵਿੱਚ ਛਾਈ ਰਹੀ। ਦੋਵਾਂ ਨੇ ਪਿਆਰ ਦੇ ਜਜ਼ਬੇ 'ਚ ਅਜਿਹਾ ਕਦਮ ਚੁੱਕਿਆ, ਜਿਸ ਦਾ ਦਰਦ ਅੱਜ ਵੀ ਰਵੀਨਾ ਟੰਡਨ ਦੇ ਨਾਲ ਹੈ।

ਹਾਲ ਹੀ ਵਿੱਚ ਇਸ ਮਾਮਲੇ 'ਤੇ ਆਪਣੀ ਚੁੱਪੀ ਤੋੜਦੇ ਹੋਏ ਰਵੀਨਾ ਨੇ ਆਪਣੇ ਇੱਕ ਇੰਟਰਵਿਊ ਦੌਰਾਨ ਇਸ ਮਾਮਲੇ 'ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਅਦਾਕਾਰਾ ਨੇ ਅਕਸ਼ੈ ਕੁਮਾਰ ਨਾਲ ਆਪਣੇ ਬ੍ਰੇਕਅੱਪ 'ਤੇ ਚੁੱਪੀ ਤੋੜੀ ਹੈ। ਤਲਾਕ ਜਾਂ ਬ੍ਰੇਕਅੱਪ ਤੋਂ ਬਾਅਦ ਲੋਕ ਆਪਣੀ ਜ਼ਿੰਦਗੀ 'ਚ ਅੱਗੇ ਵਧਦੇ ਹਨ ਪਰ ਰਵੀਨਾ ਟੰਡਨ ਇਹ ਗੱਲ ਕਦੇ ਨਹੀਂ ਭੁੱਲਾ ਸਕੀ।

ਮੰਗਣੀ ਟੁੱਟਣ ਬਾਰੇ ਰਵੀਨਾ ਨੇ ਤੋੜੀ ਚੁੱਪੀ

ਰਵੀਨਾ ਟੰਡਨ ਨੇ ਦੱਸਿਆ ਕਿ ਅਕਸ਼ੈ ਕੁਮਾਰ ਨੇ ਉਸ ਨੂੰ ਸਾਫ਼-ਸਾਫ਼ ਕਿਹਾ ਸੀ ਕਿ ਉਹ ਕਰੀਅਰ ਅਤੇ ਉਸ ਵਿੱਚੋਂ ਕਿਸੇ ਇੱਕ ਨੂੰ ਚੁਨਣ। ਜਦੋਂ ਰਵੀਨਾ ਤੋਂ ਅਕਸ਼ੈ ਨਾਲ ਮੰਗਣੀ ਟੁੱਟਣ ਬਾਰੇ ਪੁੱਛਿਆ ਗਿਆ ਤਾਂ ਅਭਿਨੇਤਰੀ ਨੇ ਕਿਹਾ ਕਿ ਉਸ ਨੇ ਮੀਡੀਆ 'ਚ ਅਜਿਹੀਆਂ ਖ਼ਬਰਾਂ ਪੜ੍ਹਨਾ ਬੰਦ ਕਰ ਦਿੱਤਾ ਹੈ। ਕਿਉਂਕਿ ਕੁਝ ਗੱਲਾਂ ਅਜੇ ਵੀ ਉਸ ਨੂੰ ਪਰੇਸ਼ਾਨ ਕਰਦੀਆਂ ਹਨ।

image source: Instagram

ANI ਨਾਲ ਗੱਲਬਾਤ ਦੌਰਾਨ ਅਦਾਕਾਰਾ ਨੇ ਅਕਸ਼ੈ ਨਾਲ ਆਪਣੇ ਰਿਸ਼ਤੇ ਬਾਰੇ ਦੱਸਿਆ, 'ਜਦੋਂ ਮੈਂ ਉਸ ਦੀ ਜ਼ਿੰਦਗੀ ਤੋਂ ਵੱਖ ਹੋਈ ਸੀ, ਮੈਂ ਕਿਸੇ ਹੋਰ ਨੂੰ ਡੇਟ ਕਰ ਰਹੀ ਸੀ ਅਤੇ ਉਹ ਵੀ ਕਿਸੇ ਹੋਰ ਨੂੰ ਡੇਟ ਕਰ ਰਿਹਾ ਸੀ, ਇਸ ਲਈ ਸਾਡੇ ਵਿਚਾਲੇ ਈਰਖਾ ਵਰਗੀ ਕੋਈ ਗੱਲ ਨਹੀਂ ਸੀ।'

ਅਜੇ ਵੀ ਹੈ ਦੋਹਾਂ ਵਿਚਾਲੇ ਚੰਗਾ ਰਿਸ਼ਤਾ

48 ਸਾਲਾ ਰਵੀਨਾ ਟੰਡਨ ਅੱਗੇ ਕਹਿੰਦੀ ਹੈ ਕਿ ਲੋਕ ਆਪਣੀ ਜ਼ਿੰਦਗੀ 'ਚ ਅੱਗੇ ਵਧਦੇ ਹਨ। ਉਨ੍ਹਾਂ ਵਿਚਕਾਰ ਰਿਸ਼ਤਾ ਵੀ ਚੰਗਾ ਰਿਹਾ ਹੈ ਪਰ ਪਤਾ ਨਹੀਂ ਕਿਉਂ ਅਕਸ਼ੈ ਨਾਲ ਮੰਗਣੀ ਟੁੱਟਣ ਦਾ ਦਰਦ ਅੱਜ ਤੱਕ ਉਸ ਦੇ ਦਿਮਾਗ 'ਚ ਛਾਇਆ ਹੋਇਆ ਹੈ। ਉਹ ਕਹਿੰਦੀ ਹੈ, 'ਮੋਹਰਾ ਦੇ ਸਮੇਂ ਅਸੀਂ ਇੱਕ ਹਿੱਟ ਜੋੜੀ ਰਹੇ। ਹੁਣ ਵੀ ਜਦੋਂ ਮਿਲਦੇ ਹਾਂ ਤਾਂ ਗੱਲ ਕਰਦੇ ਹਾਂ। ਹਰ ਕੋਈ ਅੱਗੇ ਵਧਦਾ ਹੈ। ਕੁੜੀਆਂ ਕਾਲਜ ਵਿੱਚ ਹਰ ਹਫ਼ਤੇ ਆਪਣੇ ਬੁਆਏਫ੍ਰੈਂਡ ਬਦਲਦੀਆਂ ਹਨ, ਪਰ ਜੋ ਮੰਗਣੀ ਟੁੱਟ ਗਈ ਉਹ ਅਜੇ ਵੀ ਮੇਰੇ ਦਿਮਾਗ ਵਿੱਚ ਅਟਕੀ ਹੋਈ ਹੈ, ਮੈਨੂੰ ਨਹੀਂ ਪਤਾ ਕਿਉਂ? ਤਲਾਕ ਤੋਂ ਬਾਅਦ ਲੋਕ ਜ਼ਿੰਦਗੀ 'ਚ ਅੱਗੇ ਵਧਦੇ ਹਨ, ਕੀ ਇਸ ਟਚ ਕੋਈ ਵੱਡੀ ਗੱਲ ਹੈ?'

ਮੰਗਣੀ ਟੁੱਟਣ ਤੋਂ ਬਾਅਦ ਅਕਸ਼ੈ ਨੇ ਰਵੀਨਾ ਦੀ ਹਮਸ਼ਕਲ ਨੂੰ ਕੀਤਾ ਡੇਟ

ਅਜਿਹੀਆਂ ਅਫਵਾਹਾਂ ਸਨ ਕਿ ਰਵੀਨਾ ਨਾਲ ਬ੍ਰੇਕਅੱਪ ਤੋਂ ਬਾਅਦ, ਅਕਸ਼ੈ ਕੁਮਾਰ ਨੇ ਰਵੀਨਾ ਦੀ ਹਮਸ਼ਕਲ ਨਾਲ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ। ਜਦੋਂ ਅਭਿਨੇਤਰੀ ਨੂੰ ਪੁੱਛਿਆ ਗਿਆ ਤਾਂ ਉਸ ਨੇ ਕਿਹਾ, 'ਮੈਂ ਅਜਿਹਾ ਕੁਝ ਨਹੀਂ ਪੜ੍ਹਦੀ, ਕਿਉਂਕਿ ਬੇਲੋੜਾ ਬਲੱਡ ਪ੍ਰੈਸ਼ਰ ਵਧਾਉਣ ਦੀ ਕੀ ਲੋੜ ਹੈ?' ਦੋਵੇਂ ਹੁਣ ਆਪਣੀ-ਆਪਣੀ ਜ਼ਿੰਦਗੀ 'ਚ ਖੁਸ਼ ਹਨ। '

image source: Instagram

ਹੋਰ ਪੜ੍ਹੋ: Vaibhav Raghave: ਕੈਂਸਰ ਨਾਲ ਜੂਝ ਰਹੇ ਇਸ ਅਦਾਕਾਰ ਕੋਲ ਇਲਾਜ ਲਈ ਨਹੀਂ ਹਨ ਪੈਸੇ, ਟੀਵੀ ਸੈਲਬਸ ਨੇ ਸ਼ੁਰੂ ਕੀਤਾ ਫੰਡਰੇਜ਼ਰ

ਦੱਸ ਦਈਏ ਕਿ ਅਕਸ਼ੈ ਕੁਮਾਰ ਨੇ ਟਵਿੰਕਲ ਖੰਨਾ ਨਾਲ ਵਿਆਹ ਕੀਤਾ ਸੀ। ਜਦੋਂਕਿ ਰਵੀਨਾ ਟੰਡਨ ਨੇ ਫ਼ਿਲਮ ਡਿਸਟ੍ਰੀਬਿਊਟਰ ਅਨਿਲ ਥਡਾਨੀ ਨਾਲ ਵਿਆਹ ਕੀਤਾ ਸੀ। ਇਹ ਦੋਵੇਂ ਹੀ ਜੋੜੀਆਂ ਹੁਣ ਆਪੋ-ਆਪਣੀ ਨਿੱਜੀ ਜ਼ਿੰਦਗੀ ਵਿੱਚ ਬੇਹੱਦ ਖੁਸ਼ ਹਨ।

ਰਵੀਨਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਰਵੀਨਾ ਟੰਡਨ ਸਤੀਸ਼ ਕੌਸ਼ਿਕ ਦੀ ਫ਼ਿਲਮ 'ਪਟਨਾ ਸ਼ੁਕਲਾ' 'ਚ ਨਜ਼ਰ ਆਵੇਗੀ। ਉਹ ਸੰਜੇ ਦੱਤ ਦੀ 'ਘੁੜਚੜੀ' ਦਾ ਵੀ ਹਿੱਸਾ ਹੈ। ਇਸ ਤੋਂ ਇਲਾਵਾ ਉਹ 'ਆਰਣਯਕ' ਦੇ ਸੀਜ਼ਨ 2 'ਚ ਵੀ ਨਜ਼ਰ ਆਵੇਗੀ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network