Controversial Tweet: ਕੇਆਰਕੇ ਨੇ 'ਬਦਲਾ' ਲੈਣ ਵਾਲੇ ਬਿਆਨ 'ਤੇ ਲਿਆ ਯੂ-ਟਰਨ, ਲੋਕਾਂ ਨੇ ਕੀਤਾ ਬੁਰੀ ਤਰ੍ਹਾਂ ਟ੍ਰੋਲ

By  Pushp Raj September 12th 2022 01:39 PM -- Updated: September 12th 2022 01:54 PM

KRK New Tweet: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਤੇ ਨਿਰਦੇਸ਼ਕ ਕਮਾਲ ਰਾਸ਼ਿਦ ਖ਼ਾਨ ਯਾਨੀ 'ਕੇਆਰਕੇ' ਅਕਸਰ ਆਪਣੇ ਟਵੀਟ ਤੇ ਵਿਵਾਦਤ ਬਿਆਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਆਪਣੇ ਵਿਵਾਦਤ ਟਵੀਟਸ ਦੇ ਚੱਲਦੇ ਹੀ ਹਾਲ ਵਿੱਚ ਉਹ ਜੇਲ੍ਹ ਵੀ ਜਾ ਚੁੱਕੇ ਹਨ। ਜ਼ਮਾਨਤ ਤੋਂ ਰਿਹਾ ਹੁੰਦੇ ਹਨ ਕੇਆਰਕੇ ਨੇ ਟਵਿੱਟਰ 'ਤੇ ਇੱਕ ਪੋਸਟ ਪਾਈ ਸੀ ਜਿਸ ਦੇ ਚੱਲਦੇ ਉਨ੍ਹਾਂ ਨੂੰ ਭਾਰੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ।

Kamaal R Khan aka KRK gets bail in molestation case; will remain in jail Image Source: Twitterਦੱਸ ਦਈਏ ਕਿ ਬੀਤੇ ਦਿਨੀਂ ਮੁੰਬਈ ਪੁਲਿਸ ਨੇ ਕੇਆਰਕੇ ਨੂੰ ਵਿਵਾਦਤ ਟਵੀਟ ਤੇ ਇੱਕ ਪੁਰਾਣੇ ਛੇੜਛਾੜ ਮਾਮਲੇ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ। ਕੇਆਰਕੇ ਨੂੰ ਮਰਹੂਮ ਅਦਾਕਾਰ ਰਿਸ਼ੀ ਕਪੂਰ ਅਤੇ ਇਰਫਾਨ ਖ਼ਾਨ ਬਾਰੇ ਅਪਮਾਨਜਨਕ ਟਵੀਟ ਪੋਸਟ ਕਰਨ ਅਤੇ 2021 ਵਿੱਚ ਛੇੜਛਾੜ ਦੇ ਕੇਸ ਲਈ 2020 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

ਹਾਲ ਹੀ ਵਿੱਚ ਦੋਹਾਂ ਮਾਮਲਿਆਂ 'ਚ ਜ਼ਮਾਨਤ ਮਿਲਣ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਉਂਦੇ ਹੀ ਕੇਆਰਕੇ ਨੇ ਟਵਿੱਟਰ ਉੱਤੇ ਮੁੜ ਵਾਪਸੀ ਕੀਤੀ। ਉਸ ਨੇ ਟਵਿੱਟਰ 'ਤੇ ਇਕ ਟਵੀਟ ਕੀਤਾ, ਜਿਸ 'ਚ ਉਸ ਨੇ ਬਦਲਾ ਲੈਣ ਦੀ ਗੱਲ ਕੀਤੀ। ਹਾਲਾਂਕਿ, ਹੁਣ ਕੇਆਰਕੇ ਨੇ ਆਪਣੇ ਇਸ ਬਿਆਨ ਤੋਂ ਖ਼ੁਦ ਹੀ ਯੂ ਟਰਨ ਲੈ ਲਿਆ ਹੈ।

ਕੇਆਰਕੇ ਨੇ ਟਵਿੱਟਰ 'ਤੇ ਆਪਣੀ ਵਾਪਸੀ 'ਤੇ ਲਿਖਿਆ, 'I am back for my vengeance', ਜਦਕਿ ਹੁਣ ਇੱਕ ਹੋਰ ਟਵੀਟ ਕਰਕੇ ਉਹ ਆਪਣੇ ਬਿਆਨ ਤੋਂ ਮੁਕਰ ਗਏ ਹਨ।

Image Source: Twitter

ਹੁਣ ਆਪਣੇ ਨਵੇਂ ਟਵੀਟ ਦੇ ਵਿੱਚ ਕੇਆਰਕੇ ਯਾਨੀ ਕਮਾਲ ਰਾਸ਼ਿਦ ਖ਼ਾਨ ਨੇ ਲਿਖਿਆ ਹੈ, "ਮੀਡੀਆ ਨਵੀਆਂ ਕਹਾਣੀਆਂ ਬਣਾ ਰਿਹਾ ਹੈ। ਮੈਂ ਵਾਪਿਸ ਆ ਗਿਆ ਹਾਂ ਅਤੇ ਆਪਣੇ ਘਰ ਸੁਰੱਖਿਅਤ ਹਾਂ। ਮੈਨੂੰ ਕਿਸੇ ਤੋਂ ਬਦਲਾ ਲੈਣ ਦੀ ਲੋੜ ਨਹੀਂ ਹੈ। ਮੇਰੇ ਨਾਲ ਜੋ ਵੀ ਬੁਰਾ ਹੋਇਆ, ਮੈਂ ਉਸ ਨੂੰ ਭੁੱਲ ਗਿਆ ਹਾਂ। ਵਿਸ਼ਵਾਸ ਕਰੋ, ਇਹ ਮੇਰੀ ਕਿਸਮਤ ਵਿੱਚ ਲਿਖਿਆ ਗਿਆ ਸੀ।"

ਹਲਾਂਕਿ ਕੇਆਰਕੇ ਦਾ ਇਹ ਯੂਟਰਨ ਸੋਸ਼ਲ ਮੀਡੀਆ ਯੂਜ਼ਰਸ ਉੱਤੇ ਜਾਦੂ ਨਹੀਂ ਕਰ ਸਕਿਆ। ਨੈਟੀਜ਼ਨਸ ਵੱਲੋਂ ਲਗਾਤਾਰ ਕੇਆਰਕੇ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ‘ਜੇਲ੍ਹ ਦਾ ਰਿਵਿਊ ਵੀ ਦਿਓ।’ ਦੂਜੇ ਨੇ ਲਿਖਿਆ, ‘ਇਹ ਟਵੀਟ ਕਰਨ ਲਈ ਤੁਹਾਨੂੰ ਕਿੰਨੇ ਪੈਸੇ ਮਿਲੇ?’, ਜਦੋਂਕਿ ਕੁਝ ਹੋਰਾਂ ਨੇ ਉਸ ਨੂੰ ਬ੍ਰਹਮਾਸਤਰ ਦਾ ਰਿਵਿਊ ਦੇਣ ਲਈ ਕਿਹਾ ਹੈ। "

KRK aka Kamal Rashid Khan arrested by Mumbai Police, details inside Image Source: Twitter

ਹੋਰ ਪੜ੍ਹੋ: Good News! ਮੁੜ ਨਾਨਾ ਬਣੇ ਸਾਊਥ ਸੁਪਰਸਟਾਰ ਰਜਨੀਕਾਂਤ, ਧੀ ਸੌਂਦਰਿਆ ਰਜਨੀਕਾਂਤ ਤੇ ਵਿਸ਼ਾਗਨ ਦੇ ਘਰ ਹੋਇਆ ਬੇਟੇ ਦਾ ਜਨਮ

ਦੱਸ ਦਈਏ ਕਿ ਕੇਆਰਕੇ ਅਕਸਰ ਹੀ ਸੋਸ਼ਲ ਮੀਡੀਆ 'ਤੇ ਬਾਲੀਵੁੱਡ ਸੈਲੇਬਸ ਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਆਪਣੀ ਰਾਏ ਰੱਖਦੇ ਹਨ, ਪਰ ਉਨ੍ਹਾਂ ਦੇ ਜ਼ਿਆਦਾਤਰ ਟਵੀਟ ਤੇ ਬਿਆਨ ਵਿਵਾਦਤ ਹੁੰਦੇ ਹਨ। ਇਸ ਦੇ ਚੱਲਦੇ ਉਨ੍ਹਾਂ ਨੂੰ ਭਾਰੀ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।

Media is creating new stories. I am back and safe at my home. I don’t need any revenge from anyone. I have forgotten whatever bad thing happened with me. I believe, it was written in my destiny.

— KRK (@kamaalrkhan) September 11, 2022

Related Post