Good News! ਮੁੜ ਨਾਨਾ ਬਣੇ ਸਾਊਥ ਸੁਪਰਸਟਾਰ ਰਜਨੀਕਾਂਤ,ਧੀ ਸੌਂਦਰਿਆ ਰਜਨੀਕਾਂਤ ਤੇ ਵਿਸ਼ਾਗਨ ਦੇ ਘਰ ਹੋਇਆ ਬੇਟੇ ਦਾ ਜਨਮ

Written by  Pushp Raj   |  September 12th 2022 12:47 PM  |  Updated: September 12th 2022 12:51 PM

Good News! ਮੁੜ ਨਾਨਾ ਬਣੇ ਸਾਊਥ ਸੁਪਰਸਟਾਰ ਰਜਨੀਕਾਂਤ,ਧੀ ਸੌਂਦਰਿਆ ਰਜਨੀਕਾਂਤ ਤੇ ਵਿਸ਼ਾਗਨ ਦੇ ਘਰ ਹੋਇਆ ਬੇਟੇ ਦਾ ਜਨਮ

Soundarya, Vishagan welcome baby boy: ਸਾਊਥ ਫ਼ਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਦੇ ਘਰੋਂ ਇੱਕ ਖੁਸ਼ਖਬਰੀ ਆਈ ਹੈ। ਖ਼ਬਰ ਹੈ ਕਿ ਰਜਨੀਕਾਂਤ ਦੂਜੀ ਵਾਰ ਨਾਨਾ ਬਣ ਗਏ ਹਨ। ਰਜਨੀਕਾਂਤ ਦੀ ਛੋਟੀ ਧੀ ਸੌਂਦਰਿਆ ਰਜਨੀਕਾਂਤ ਤੇ ਉਸ ਦੇ ਪਤੀ ਵਿਸ਼ਗਨ ਦੂਜੀ ਵਾਰ ਮਾਤਾ-ਪਿਤਾ ਬਣੇ ਹਨ ਤੇ ਉਨ੍ਹਾਂ ਦੇ ਘਰ ਇੱਕ ਪਿਆਰੇ ਬੇਟੇ ਨੇ ਜਨਮ ਲਿਆ ਹੈ। ਸੌਂਦਰਿਆ ਨੇ ਖ਼ੁਦ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।

image From instagram

ਦੱਸ ਦਈਏ ਕਿ ਸੁਪਰਸਟਾਰ ਰਜਨੀਕਾਂਤ ਦੀ ਧੀ ਸੌਂਦਰਿਆ ਸੋਸ਼ਲ ਮੀਡੀਆ ਅਤੇ ਲਾਈਮ ਲਾਈਟ ਤੋਂ ਬੇਹੱਦ ਦੂਰ ਰਹਿੰਦੀ ਹੈ। ਇਸੇ ਸਾਲ ਮਈ ਮਹੀਨੇ ਵਿੱਚ ਸੌਂਦਰਿਆ ਨੇ ਸੋਸ਼ਲ ਮੀਡੀਆ 'ਤੇ ਵਾਪਸੀ ਕੀਤੀ ਜਦੋਂ ਉਸ ਨੇ ਫ਼ਿਲਮ "ਕੋਚਾਦਈਆਂ" ਦੇ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ। ਸੌਂਦਰਿਆ ਨੇ ਇਹ ਟਵੀਟ ਲਗਭਗ 8 ਸਾਲਾਂ ਬਾਅਦ ਕੀਤਾ।

ਹੁਣ ਸੌਂਦਰਿਆ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਉਸ ਨੇ ਆਪਣੇ ਦੂਜੇ ਬੱਚੇ ਦੇ ਜਨਮ ਤੇ ਉਸ ਦੇ ਨਾਮ ਦੀ ਜਾਣਕਾਰੀ ਫੈਨਜ਼ ਨਾਲ ਸ਼ੇਅਰ ਕੀਤੀ ਹੈ।

image From instagram

ਸੌਂਦਰਿਆ ਨੇ ਆਪਣੀ ਪੋਸਟ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, "ਭਗਵਾਨ ਦੀ ਭਰਪੂਰ ਕਿਰਪਾ ਅਤੇ ਸਾਡੇ ਮਾਤਾ-ਪਿਤਾ ਦੇ ਆਸ਼ੀਰਵਾਦ ਨਾਲ ਵਿਸ਼ਾਗਨ, ਵੇਦ ਅਤੇ ਮੈਂ,ਵੇਦ ਦੇ ਛੋਟੇ ਭਰਾ ਦਾ ਸਵਾਗਤ ਕਰਨ ਲਈ ਬਹੁਤ ਖੁਸ਼ ਹਾਂ। VEER RAJINIKANTH VANANGAMUDI today 11/9/22 #Veer #Blessed. thank you to our amazing doctors @sumana_manohar Dr.Srividya Seshadri @SeshadriSuresh3 (sic)"

ਆਪਣੀ ਇਸ ਪੋਸਟ ਦੇ ਵਿੱਚ ਸੌਂਦਰਿਆ ਨੇ ਦੱਸਿਆ ਕਿ ਉਸ ਦੇ ਦੂਜੇ ਬੇਟੇ ਦਾ ਜਨਮ 11 ਸਤੰਬਰ ਨੂੰ ਹੋਇਆ ਹੈ। ਇਸ ਦੇ ਨਾਲ ਹੀ ਉਸ ਨੇ ਆਪਣੇ ਨਵਜਨਮੇ ਬੇਟੇ ਦੇ ਨਾਂਅ ਦਾ ਵੀ ਖੁਲਾਸਾ ਕਰ ਦਿੱਤਾ ਹੈ। ਸੌਂਦਰਿਆ ਨੇ ਆਪਣੇ ਨਿੱਕੇ ਬੇਟੇ ਦਾ ਨਾਮ ਵੀਰ ਰਜਨੀਕਾਂਤ ਵਨੰਗਾਮੁਦੀ ਰੱਖਿਆ ਹੈ।

image From instagram

ਹੋਰ ਪੜ੍ਹੋ: Bigg Boss 16 ਦੇ ਪ੍ਰੋਮੋ 'ਚ ਮੁੜ ਵਿਖਾਈ ਦਿੱਤੀ ਸਿਡਨਾਜ਼ ਦੀ ਜੋੜੀ, ਵੀਡੀਓ ਵੇਖ ਫੈਨਜ਼ ਹੋਏ ਭਾਵੁਕ

ਸੌਂਦਰਿਆ ਰਜਨੀਕਾਂਤ ਅਤੇ ਵਿਸ਼ਾਗਨ ਵਨੰਗਾਮੁਦੀ ਦਾ ਵਿਆਹ 11 ਫਰਵਰੀ, 2019 ਨੂੰ ਚੇਨਈ ਦੇ ਲੀਲਾ ਪੈਲੇਸ ਵਿੱਚ ਹੋਇਆ। ਇੱਕ ਥ੍ਰੋਬੈਕ ਇੰਟਰਵਿਊ ਵਿੱਚ, ਵਿਸ਼ਾਗਨ ਨੇ ਖੁਲਾਸਾ ਕੀਤਾ ਕਿ ਧਨੁਸ਼ ਨੇ ਸੌਂਦਰਿਆ ਤੇ ਉਸ ਦੇ ਵਿਆਹ ਲਈ ਰਜਨੀਕਾਂਤ ਨਾਲ ਗੱਲ ਕਰਨ ਵਿੱਚ ਉਸ ਦੀ ਮਦਦ ਕੀਤੀ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network