ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020: ਸੈਲੀਬ੍ਰੇਟੀ ਵੀ ਅਵਾਰਡ ਸਮਾਰੋਹ ਨੂੰ ਲੈ ਕੇ ਉਤਸ਼ਾਹਿਤ

By  Shaminder June 22nd 2020 06:30 PM

ਪੀਟੀਸੀ ਪੰਜਾਬੀ ਦੇ ਵਿਹੜੇ ‘ਚ ਇਸ ਵਾਰ ਮੁੜ ਤੋਂ ਰੋਣਕਾਂ ਲੱਗਣ ਵਾਲੀਆਂ ਹਨ । ਕਿਉਂਕਿ 3 ਜੁਲਾਈ ਨੂੰ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ ਕਰਵਾਇਆ ਜਾ ਰਿਹਾ ਹੈ । ਇਸ ਵਾਰ ਇਹ ਅਵਾਰਡ ਸਮਾਰੋਹ ਕੁਝ ਵੱਖਰਾ ਹੋਣ ਜਾ ਰਿਹਾ ਹੈ । ਕਿਉਂ ਕਿ ਇਸ ਵਾਰ ਇਹ ਸਮਾਰੋਹ ਆਨਲਾਈਨ ਕਰਵਾਇਆ ਜਾ ਰਿਹਾ ਹੈ ਅਤੇ ਆਨਲਾਈਨ ਅਵਾਰਡ ਸਮਾਰੋਹ ਕਰਵਾਉਣ ਵਾਲਾ ਪੀਟੀਸੀ ਪੰਜਾਬੀ ਇਕਲੌਤਾ ਅਜਿਹਾ ਚੈਨਲ ਹੈ । ਜੋ ਇਸ ਤਰ੍ਹਾਂ ਦਾ ਉਪਰਾਲਾ ਕਰ ਰਿਹਾ ਹੈ । ਪੀਟੀਸੀ ਦੇ ਇਸ ਉਪਰਾਲੇ ਦੀ ਹਰ ਸੈਲੀਬ੍ਰੇਟੀ ਵੀ ਸ਼ਲਾਘਾ ਕਰ ਰਿਹਾ ਹੈ ।

https://www.instagram.com/p/CBQnltgBie-/

ਗਾਇਕ ਅਤੇ ਅਦਾਕਾਰ ਕੁਲਵਿੰਦਰ ਬਿੱਲਾ ਨੇ ਵੀ ਪੀਟੀਸੀ ਪੰਜਾਬੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ ।ਪੀਟੀਸੀ ਪੰਜਾਬੀ ਫ਼ਿਲਮ ਅਵਾਰਡ ਉਨ੍ਹਾਂ ਸ਼ਖਸੀਅਤਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਤਰੱਕੀ ਦੀਆਂ ਲੀਹਾਂ ‘ਤੇ ਪਹੁੰਚਾਇਆ ਹੈ । ਦੱਸ ਦਈਏ ਇਸ ਅਵਾਰਡ ਦੇ ਲਈ ਵੱਖ ਵੱਖ ਕੈਟਾਗਿਰੀਆਂ ਦੀ ਨੌਮੀਨੇਸ਼ਨ ਖੁੱਲ ਚੁੱਕੀਆਂ ਨੇ ਤੇ ਤੁਸੀਂ ਆਪਣੇ ਪਸੰਦੀਦਾ ਕਲਾਕਾਰਾਂ ਨੂੰ ਵੋਟ ਕਰਕੇ ਜੇਤੂ ਬਣਾ ਸਕਦੇ ਹੋ । ਇਸ ਦਿੱਤੇ ਹੋਏ ਲਿੰਕ  ‘ਤੇ ਜਾ ਵੋਟ ਕਰ ਸਕਦੇ ਹੋ । ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰੋ । ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।

 https://www.ptcpunjabi.co.in/voting/

ਪੀਟੀਸੀ ਨੈੱਟਵਰਕ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਹਰ ਸਾਲ ਉਨ੍ਹਾਂ ਫ਼ਿਲਮ ਨਿਰਮਾਤਾਵਾਂ, ਅਦਾਕਾਰਾਂ ਅਤੇ ਡਾਇਰੈਕਟਰਾਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਪੰਜਾਬੀ ਸਿਨੇਮਾ ਦੇ ਖੇਤਰ ‘ਚ ਆਪਣੀ ਮਿਹਨਤ ਦੇ ਨਾਲ ਵੱਖਰਾ ਮੁਕਾਮ ਹਾਸਿਲ ਕਰਦੇ ਹਨ ।ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2011 ਤੋਂ ਲੈ ਕੇ ਲਗਾਤਾਰ ਕਰਵਾਇਆ ਜਾ ਰਿਹਾ ਹੈ ਅਤੇ ਇਹ ਅਵਾਰਡ ਕਿਸੇ ਵੀ ਪੰਜਾਬੀ ਫ਼ਿਲਮੀ ਸਿਤਾਰੇ ਵੱਡੇ ਮਾਣ ਸਨਮਾਨ ਦੀ ਨਿਸ਼ਾਨੀ ਹੈ

Related Post