ਲਾਭ ਹੀਰਾ ਤੇ ਦੀਪ ਜੰਡੂ ਦੇ ਨਵੇਂ ਗੀਤ ਦਾ ਪੋਸਟਰ ਆਇਆ ਸਾਹਮਣੇ, ਇਸ ਦਿਨ ਹੋਵੇਗਾ ਰਿਲੀਜ਼

By  Lajwinder kaur April 26th 2019 11:09 AM

ਪੰਜਾਬੀ ਗਾਇਕ ਲਾਭ ਹੀਰਾ ਪੰਜਾਬੀ ਇੰਡਸਟਰੀ ਦੇ ਉਹ ਹੀਰਾ ਨੇ ਜਿਸ ਨਾਲ ਪੰਜਾਬੀ ਇੰਡਸਟਰੀ ਦਾ ਹਰ ਇੱਕ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਕੰਮ ਕਰਨਾ ਚਾਹੁੰਦਾ ਹੈ। ਕਲਾਕਾਰ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਨੇ ਜਿਨ੍ਹਾਂ ਨੂੰ ਲਾਭ ਹੀਰਾ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਹੈ। ਪੰਜਾਬੀ ਇੰਡਸਟਰੀ ਦੇ ਨਾਮੀ ਮਿਊਜ਼ਿਕ ਡਾਇਰੈਕਟਰ ਦੀਪ ਜੰਡੂ ਤੇ ਗੀਤਕਾਰ ਤੇ ਗਾਇਕ ਕਰਨ ਔਜਲਾ ਜੋ ਕਿ ਕਾਫੀ ਸਮੇਂ ਤੋਂ ਲਾਭ ਹੀਰਾ ਨਾਲ ਕੰਮ ਕਰਨਾ ਚਾਹੁੰਦੇ ਸਨ। ਲੰਮੇ ਸਮੇਂ ਤੋਂ ਬਾਅਦ ਇਸ ਵਾਰ ਉਨ੍ਹਾਂ ਦਾ ਇਹ ਸੁਫ਼ਨਾ ਪੂਰਾ ਹੋਣ ਜਾ ਰਿਹਾ ਹੈ। ਜੀ ਹਾਂ ਦੀਪ ਜੰਡੂ ਜੋ ਕਿ ਬਹੁਤ ਜਲਦ ਲਾਭ ਹੀਰਾ ਨਾਲ ਨਵਾਂ ਗੀਤ ਲੈ ਕੇ ਆ ਰਹੇ ਹਨ। ਇਸ ਗੀਤ ਦਾ ਨਾਮ ਹੈ ਗੋਲੀ, ਜਿਸ ਨੂੰ ਆਪਣੀ ਮਿੱਠੀ ਆਵਾਜ਼ ਦੇ ਨਾਲ ਲਾਭ ਹੀਰਾ ਨੇ ਸ਼ਿੰਗਾਰਿਆ ਹੈ ਤੇ ਰੈਪ ਕੀਤਾ ਦੀਪ ਜੰਡੂ ਨੇ।

View this post on Instagram

 

Opinder Dhaliwal & Royal Music Gang Presents Song name - “GOLI” Singer - Labh Heera Rap - @deepjandu Song lyrics - @harfcheema Rap lyrics - @karanaujla_official Video - @b2getherpros Producer - @parmamusic Mix & Master - @jstatikmusic Online - @gk.digital SplThanks - Gollu Cheema Design - @garrynawaab RELEASE ON APRIL 30th 2019 ????? #RMG #RR

A post shared by Deep Jandu (@deepjandu) on Apr 25, 2019 at 6:59am PDT

ਹੋਰ ਵੇਖੋ:ਕੀ ਕੁਝ ਨਵਾਂ ਲੈ ਕੇ ਆ ਰਹੀ ਹੈ ਤਿੰਨ ਦੋਸਤਾਂ ਦੀ ਇਹ ਤਿਕੜੀ ਹਰਫ ਚੀਮਾ, ਕਰਨ ਔਜਲਾ ਤੇ ਦੀਪ ਜੰਡੂ, ਵੇਖੋ ਵੀਡੀਓ

ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਸ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ ਤੇ ਗੀਤਕਾਰ ਹਰਫ ਚੀਮਾ ਨੇ ਲਿਖੇ ਹਨ ਅਤੇ ਰੈਪ ਦੇ ਬੋਲ ਕਰਨ ਔਜਲਾ ਦੀ ਕਲਮ ਚੋਂ ਨਿਕਲੇ ਹਨ। ਗੀਤ ਦੀ ਵੀਡੀਓ ਹੋਰ ਕਿਸੇ ਨੇ ਨਹੀਂ ਸਗੋਂ ਫੇਮਸ ਵੀਡੀਓ ਡਾਇਰੈਕਟਰ ਬੀ ਟੂਗੇਦਰ ਵੱਲੋਂ ਤਿਆਰ ਕੀਤੀ ਗਈ ਹੈ। ਦੀਪ ਜੰਡੂ ਨੇ ਇੱਕ ਹੋਰ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਇਹ ਗੀਤ 30 ਅਪ੍ਰੈਲ ਨੂੰ ਸਰੋਤਿਆਂ ਦੇ ਰੁਬਰੂ ਹੋ ਜਾਵੇਗਾ।

View this post on Instagram

 

Opinder Dhaliwal & Royal Music Gang Presents Song name - “GOLI” Singer - Labh Heera Rap - @deepjandu Song lyrics - @harfcheema Rap lyrics - @karanaujla_official Video - @b2getherpros Producer - @parmamusic Mix & Master - @jstatikmusic Online - @gk.digital Design - @garrynawaab COMING SOON !!!

A post shared by Deep Jandu (@deepjandu) on Apr 22, 2019 at 7:21pm PDT

ਲਾਭ ਹੀਰਾ ਲੰਮੇ ਸਮੇਂ ਤੋਂ ਆਪਣੇ ਗੀਤਾਂ ਨਾਲ ਪੰਜਾਬੀ ਸੱਭਿਆਚਾਰ ਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਵੱਲੋਂ ਗਾਏ ਗੀਤ ਦਰਸ਼ਕਾਂ ਦੇ ਦਿਲ ਦੇ ਬਹੁਤ ਨੇੜੇ ਹਨ। ਉਨ੍ਹਾਂ ਦੇ ਹਰ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ।

Related Post