ਕੀ ਕੁਝ ਨਵਾਂ ਲੈ ਕੇ ਆ ਰਹੀ ਹੈ ਤਿੰਨ ਦੋਸਤਾਂ ਦੀ ਇਹ ਤਿਕੜੀ ਹਰਫ ਚੀਮਾ, ਕਰਨ ਔਜਲਾ ਤੇ ਦੀਪ ਜੰਡੂ, ਵੇਖੋ ਵੀਡੀਓ

Written by  Lajwinder kaur   |  April 12th 2019 04:30 PM  |  Updated: April 12th 2019 04:30 PM

ਕੀ ਕੁਝ ਨਵਾਂ ਲੈ ਕੇ ਆ ਰਹੀ ਹੈ ਤਿੰਨ ਦੋਸਤਾਂ ਦੀ ਇਹ ਤਿਕੜੀ ਹਰਫ ਚੀਮਾ, ਕਰਨ ਔਜਲਾ ਤੇ ਦੀਪ ਜੰਡੂ, ਵੇਖੋ ਵੀਡੀਓ

ਪੰਜਾਬੀ ਮਿਊਜ਼ਿਕ ਇੰਡਸਟਰੀ ਜਿਸਦਾ ਮੁਕਾਮ ਦਿਨੋ ਦਿਨ ਵਧਦਾ ਜਾ ਰਿਹਾ ਹੈ। ਹਰ ਰੋਜ਼ ਨਵੇਂ-ਨਵੇਂ ਗੀਤ ਰਿਲੀਜ਼ ਹੋ ਰਹੇ ਹਨ ਅਤੇ ਬਣ ਰਹੇ ਹਨ। ਗੱਲ ਕਰਦੇ ਹਾਂ ਹਰਫ ਚੀਮਾ ਦੀ ਜਿਨ੍ਹਾਂ ਦਾ ਹਾਲ ਹੀ ‘ਚ ਗੀਤ ਜੱਟਵਾਦ ਦਰਸ਼ਕਾਂ ਦੇ ਰੁਬਰੂ ਹੋਇਆ ਹੈ ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹਰਫ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਖ਼ਾਸ ਵੀਡੀਓ ਸ਼ੇਅਰ ਕੀਤੀ ਹੈ ਤੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘Fun time in studio with brthrs @deepjandu @karanaujla_official JATTWAAD..’

View this post on Instagram

 

Fun time in studio with brthrs @deepjandu @karanaujla_official JATTWAAD ❤️

A post shared by Harf Cheema (ਹਰਫ) (@harfcheema) on

ਹੋਰ ਵੇਖੋ:ਅੰਮ੍ਰਿਤ ਮਾਨ ਨੇ ਕੇ.ਐੱਸ ਮੱਖਣ ਦਾ ਗੀਤ ‘ਜੱਟ ਵਰਗਾ ਯਾਰ ਨੀ ਲੱਭਣਾ’ ਗਾ ਕੇ ਲਾਈਆਂ ਰੌਣਕਾਂ, ਦਰਸ਼ਕਾਂ ਨੇ ਪਾਏ ਭੰਗੜੇ, ਦੇਖੋ ਵੀਡੀਓ

ਇਸ ਵੀਡੀਓ 'ਚ ਉਨ੍ਹਾਂ ਦੇ ਨਾਲ ਪੰਜਾਬੀ ਇੰਡਸਟਰੀ ਦੇ ਨਾਮੀ ਸਿਤਾਰੇ ਮਿਊਜ਼ਿਕ ਡਾਇਰੈਕਟਰ ਦੀਪ ਜੰਡੂ ਅਤੇ ਗਾਇਕ ਕਰਨ ਔਜਲਾ ਨਜ਼ਰ ਆ ਰਹੇ ਹਨ। ਵੀਡੀਓ 'ਚ ਤਿਕੜੀ ਹਰਫ ਚੀਮਾ ਦੇ ਸੌਂਗ ਜੱਟਵਾਦ ਉੱਤੇ ਅਦਾਕਾਰੀ ਅਤੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਉਨ੍ਹਾਂ ਨੇ ਸਟੂਡੀਓ ‘ਚ ਸ਼ੂਟ ਕੀਤੀ ਹੈ। ਜਿਸ ਤੋਂ ਲਗਦਾ ਹੈ ਕਿ ਇਹ ਤਿੰਨੋ ਕਲਾਕਾਰ ਭਵਿੱਖ ‘ਚ ਇਕੱਠੇ ਕੁਝ ਪੇਸ਼ ਕਰ ਸਕਦੇ ਹਨ। ਪਰ ਇਸ ਬਾਰੇ ਤਿੰਨੋ ਕਲਾਕਾਰਾਂ ਨੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network