‘ਲਾਈਏ ਜੇ ਯਾਰੀਆਂ’ ਫ਼ਿਲਮ ‘ਚ ਸੁਣਨ ਨੂੰ ਮਿਲਣਗੇ ਅਮਰਿੰਦਰ ਗਿੱਲ ਦੇ ਨਾਲ ਇਨ੍ਹਾਂ ਚਾਰ ਗਾਇਕਾਂ ਦੇ ਗੀਤ
ਅਮਰਿੰਦਰ ਗਿੱਲ ਦੀ ਆਉਣ ਵਾਲੀ ਫ਼ਿਲਮ ‘ਲਾਈਏ ਯੇ ਯਾਰੀਆਂ’ ਜਿਸ ਦਾ ਪ੍ਰਸ਼ੰਸਕਾਂ ਵੱਲੋਂ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਫੈਨਜ਼ ਦੀ ਉਤਸੁਕਤਾ ਨੂੰ ਹੋਰ ਵਧਾਉਂਦੇ ਹੋਏ ਫ਼ਿਲਮ ਦੇ ਸ਼ਾਨਦਾਰ ਟਰੇਲਰ ਤੋਂ ਬਾਅਦ ਹੀ ਇੱਕ ਤੋਂ ਬਾਅਦ ਇਕ ਗੀਤ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਹਨ। ਰਿਲੀਜ਼ਿੰਗ ਤੋਂ ਬਾਅਦ ਹੀ ਟਰੇਲਰ ਤੇ ਗੀਤ ਟਰੈਡਿੰਗ ‘ਚ ਛਾਅ ਗਏ ਸਨ।
View this post on Instagram
Our Amazing Vocalists Laiye je Yaarian #june7 #june5
ਹੋਰ ਵੇਖੋ:ਮੁੰਡਾ ਫ਼ਰੀਦਕੋਟੀਆ ਫ਼ਿਲਮ ਦੀ ਅਦਾਕਾਰਾ ਸ਼ਰਨ ਕੌਰ ਤੋਂ ਸੁਣੋ ਫ਼ਿਲਮ ਦੇ ਨਾਲ ਜੁੜੀਆਂ ਖੱਟੀਆਂ-ਮਿੱਠੀਆਂ ਗੱਲਾਂ
ਇਸ ਫ਼ਿਲਮ ‘ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਪੰਜ ਦਿੱਗਜ ਗਾਇਕ ਆਪਣੀ ਆਵਾਜ਼ ਦੇ ਜਾਦੂ ਬਿਖੇਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਅਮਰਿੰਦਰ ਗਿੱਲ, ਸੱਜਣ ਅਦੀਬ, ਗੈਰੀ ਸੰਧੂ, ਮਨਿੰਦਰ ਬੁੱਟਰ ਤੇ ਰਾਜ ਰਣਜੋਧ ਗਾਇਕ ਆਪਣੀ ਆਵਾਜ਼ ਦੇ ਨਾਲ ਗੀਤਾਂ ਨੂੰ ਸ਼ਿੰਗਾਰਨਗੇ। ਫ਼ਿਲਮ ਦਾ ਪਹਿਲਾ ਗੀਤ ‘ਦਰਸ਼ਨ ਮਹਿੰਗੇ’ ਤੇ ਦੂਜਾ ਗੀਤ ‘ਆਹ ਕੀ ਹੋਇਆ’ ਹੋਇਆ ਨੇ ਦਰਸ਼ਕਾਂ ਦੇ ਦਿਲ ਲੁੱਟ ਲਏ ਹਨ। ਇਨ੍ਹਾਂ ਦੋਵਾਂ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਲਾਈਏ ਜੇ ਯਾਰੀਆਂ ਫ਼ਿਲਮ ਨੂੰ ਡਾਇਰੈਕਟਰ ਸੁੱਖ ਸੰਘੇੜਾ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਅਮਰਿੰਦਰ ਗਿੱਲ, ਹਰੀਸ਼ ਵਰਮਾ, ਰੂਪੀ ਗਿੱਲ ਤੇ ਰੁਬੀਨਾ ਬਾਜਵਾ ਨਜ਼ਰ ਆਉਣਗੇ। ਇਹ ਫ਼ਿਲਮ ਅਮਰਿੰਦਰ ਗਿੱਲ ਹੋਰਾਂ ਦੇ ਹੋਮ ਪ੍ਰੋਡਕਸ਼ਨ ਰਿਧਮ ਬੁਆਏਜ਼ ਦੇ ਬੈਨਰ ਹੇਠ ਹੀ ਬਣਾਈ ਗਈ ਹੈ। ਇਹ ਫ਼ਿਲਮ 5 ਜੂਨ ਨੂੰ ਭਾਰਤ ‘ਚ ਤੇ 7 ਜੂਨ ਨੂੰ ਬਾਕੀ ਦੇਸ਼ਾਂ ‘ਚ ਰਿਲੀਜ਼ ਹੋਵੇਗੀ।