ਸਟੇਜ ਸ਼ੋਅ ‘ਚ ਲਖਵਿੰਦਰ ਵਡਾਲੀ ਨੇ ਆਪਣੇ ਸੂਫ਼ੀਆਨਾ ਅੰਦਾਜ਼ ਨਾਲ ਬੱਚਿਆਂ ਤੋਂ ਲੈ ਕੇ ਵੱਡਿਆਂ ਨੂੰ ਲਾਇਆ ਝੂਮਣ, ਦੇਖੋ ਵੀਡੀਓ
ਪੰਜਾਬੀ ਗਾਇਕ ਲਖਵਿੰਦਰ ਵਡਾਲੀ ਜਿਨ੍ਹਾਂ ਨੇ ਆਪਣੀ ਸੂਫ਼ੀ ਗਾਇਕੀ ਦੇ ਨਾਲ ਸਭ ਨੂੰ ਆਪਣਾ ਮੁਰੀਦ ਬਣਾਇਆ ਹੋਇਆ ਹੈ। ਉਹ ਜਿੱਥੇ ਵੀ ਸਟੇਜ ਸ਼ੋਅ ਲਈ ਜਾਂਦੇ ਨੇ ਆਪਣੀ ਗਾਇਕੀ ਦੇ ਨਾਲ ਸਮਾਂ ਬੰਨ ਕੇ ਰੱਖ ਦਿੰਦੇ ਨੇ। ਅਜਿਹਾ ਹੀ ਉਨ੍ਹਾਂ ਦੇ ਹਾਲ ਹੀ ‘ਚ ਚੰਡੀਗੜ੍ਹ ਹੋਏ ਮਿਊਜ਼ਿਕ ਸ਼ੋਅ ‘ਚ ਦੇਖਣ ਨੂੰ ਮਿਲਿਆ ਹੈ। ਪਹਿਲੀ ਵੀਡੀਓ ‘ਚ ਦੇਖ ਸਕਦੇ ਹੋ ਇੱਕ ਛੋਟਾ ਬੱਚਾ ਸਟੇਜ ਉੱਤੇ ਜਾ ਕੇ ਲਖਵਿੰਦਰ ਵਡਾਲੀ ਦੇ ਗੀਤ ਉੱਤੇ ਜੰਮ ਕੇ ਭੰਗੜਾ ਪਾਉਂਦੇ ਹੋਇਆ ਨਜ਼ਰ ਆ ਰਿਹਾ ਹੈ। ਲਖਵਿੰਦਰ ਵਡਾਲੀ ਵੀ ਉਸ ਬੱਚੇ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਨਜ਼ਰ ਆ ਰਹੇ ਹਨ।
View this post on Instagram
Hi.! Last night at Chandigarh.. #lakhwinderwadali
ਹੋਰ ਵੇਖੋ:ਕਰਨ ਔਜਲਾ ਨੇ ਕਿਹਾ ਕਿ ਮੇਰੇ ਯਾਰਾਂ ਲਈ ਨਾ ਬੋਲ ਨਹੀਂ ਤਾਂ...
ਦੂਜੀ ਵੀਡੀਓ ‘ਚ ਉਹ ‘ਕਮਲੀ ਯਾਰ ਦੀ ਕਮਲੀ’ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ ਸਾਰੇ ਦਰਸ਼ਕ ਇਸ ਗਾਣੇ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਨੇ ਤੇ ਇੱਕ ਮਹਿਲਾ ਸੂਫੀ ਰੰਗ ‘ਚ ਰੰਗੀ ਇਸ ਗਾਣੇ ਉੱਤੇ ਝੂਮਦੀ ਹੋਈ ਨਜ਼ਰ ਆ ਰਹੀ ਹੈ। ਇਨ੍ਹਾਂ ਵੀਡੀਓਜ਼ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਜਾ ਰਿਹਾ।
View this post on Instagram
Mavan thandian chhava. ? rab sab nu Khush rakhe. #lakhwinderwadali
ਜੇ ਗੱਲ ਕਰੀਏ ਉਨ੍ਹਾਂ ਦੇ ਕੰਮ ਦੀ ਤਾਂ ਹਾਲ ਹੀ ‘ਚ ਉਨ੍ਹਾਂ ਦਾ ਗੀਤ ‘ਸਾਹਿਬਾ’ ਦਰਸ਼ਕਾਂ ਦੇ ਸਨਮੁਖ ਹੋਇਆ ਹੈ। ਇਸ ਗਾਣੇ ਦਾ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਕੀਤਾ ਗਿਆ। ਦਰਸ਼ਕਾਂ ਵੱਲੋਂ ਗੀਤ ਨੂੰ ਰੱਜ ਕੇ ਪਿਆਰ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।