ਕਰਨ ਔਜਲਾ ਨੇ ਕਿਹਾ ਕਿ ਮੇਰੇ ਯਾਰਾਂ ਲਈ ਨਾ ਬੋਲ ਨਹੀਂ ਤਾਂ...

Written by  Lajwinder kaur   |  January 01st 2019 12:41 PM  |  Updated: January 01st 2019 12:52 PM

ਕਰਨ ਔਜਲਾ ਨੇ ਕਿਹਾ ਕਿ ਮੇਰੇ ਯਾਰਾਂ ਲਈ ਨਾ ਬੋਲ ਨਹੀਂ ਤਾਂ...

ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣੇ ਵੱਖਰੀ ਗਾਇਕੀ ਦੇ ਨਾਲ ਥੋੜ੍ਹੇ ਸਮੇਂ ‘ਚ ਹੀ ਮਸ਼ਹੂਰ ਹੋ ਗਏ ਕਰਨ ਔਜਲਾ, ਜੋ ਕਿ ਆਪਣਾ ਨਵਾਂ ਗੀਤ ‘ਨਾ ਨਾ ਨਾ’ ਲੈ ਕੇ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋਏ ਹਨ। ਇਸ ਗੀਤ ਨੂੰ ਕਰਨ ਔਜਲਾ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ ਤੇ ਗੀਤ ਦੇ ਬੋਲ ਵੀ ਖੁਦ ਕਰਨ ਔਜਲਾ ਨੇ ਹੀ ਲਿਖੇ ਹਨ।  ‘ਨਾ ਨਾ ਨਾ’ ਗੀਤ ਨੂੰ ਮਿਊਜ਼ਿਕ ਮਸ਼ਹੂਰ ਦੀਪ ਜੰਡੂ ਨੇ ਦੇ ਕੇ ਚਾਰ ਚੰਨ ਲਗਾਏ ਨੇ। ਇਸ ਗੀਤ ‘ਚ ਕਰਨ ਔਜਲਾ ਨੇ ਯਾਰਾਂ ਦੀ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਵਾਲੀਆਂ ਨੂੰ ਵੀ ਇਹਨਾਂ ਗੱਲਾਂ ਕਰਕੇ ਛੱਡਿਆ ਸੀ, ਕਿਉਂਕਿ ਉਹ ਯਾਰਾਂ ਨੂੰ ਛੱਡਣ ਦੀ ਗੱਲ ਕਰਦੀਆਂ ਸਨ। ਜੇ ਗੱਲ ਕਰੀਓ ਵੀਡੀਓ ਤਾਂ ਉਹ ਵੀ ਬਹੁਤ ਸੋਹਣੀ ਬਣਾਈ ਹੈ। ਵੀਡੀਓ ‘ਚ ਨਜ਼ਰ ਆਉਂਦਾ ਹੈ ਕਿ ਕਰਨ ਔਜਲਾ ਆਪਣੀ ਗਰਲ ਫਰੈਂਡ ਨੂੰ ਛੱਡ ਕੇ ਦੋਸਤਾਂ ਨੂੰ ਚੁਣਦਾ ਹੈ।

https://www.youtube.com/watch?v=x-kqEhvvAYc

ਕਰਨ ਔਜਲਾ ਗਾਇਕੀ ਦੇ ਨਾਲ ਨਾਲ ਲਿਖਣ ਦਾ ਵੀ ਸ਼ੋਂਕ ਰੱਖਦੇ ਹਨ।  ਇਸ ਤੋਂ ਪਹਿਲਾਂ ਵੀ ਪੰਜਾਬੀ ਸਿੰਗਰ ਕਰਨ ਔਜਲਾ ਆਪਣੇ ਗੀਤ ਜਿਵੇਂ 6 ਬੰਦੇ ,ਯਾਰੀਆਂ ‘ਚ ਫਿੱਕ , ਕੋਈ ਗੱਲ ਨੀ, ਯੂਨਿਟੀ ” ਆਦਿ ਲੈ ਕੇ ਸਰੋਤਿਆਂ ਦੇ ਰੂਬਰੂ ਹੋ ਚੁੱਕੇ ਹਨ। ਇਹਨਾਂ ਸਾਰੇ ਗੀਤਾਂ ਨੂੰ ਫੈਨਜ਼ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।

ਕਰਨ ਔਜਲਾ ਨੇ ਕਿਹਾ ਕਿ ਮੇਰੇ ਯਾਰਾਂ ਲਈ ਨਾ ਬੋਲ ਨਹੀਂ ਤਾਂ..... ਕਰਨ ਔਜਲਾ ਨੇ ਕਿਹਾ ਕਿ ਮੇਰੇ ਯਾਰਾਂ ਲਈ ਨਾ ਬੋਲ ਨਹੀਂ ਤਾਂ.....

ਹੋਰ ਵੇਖੋ: ਬਾਲੀਵੁੱਡ ਸਿਤਾਰਿਆਂ ਨੇ ਦਿੱਤੀ ਕ੍ਰਿਸਮਸ ਦੀ ਵਧਾਈ

ਕਰਨ ਔਜਲਾ ਦੇ ‘ਨਾ ਨਾ ਨਾ’ ਗੀਤ ਨੂੰ ਵੀ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਤੇ ਇਹ ਗੀਤ ਟਰੈਂਡਿੰਗ 'ਚ ਚੱਲ ਰਿਹਾ ਹੈ। ਯੂਟਿਊਬ ਤੇ ਹੁਣ ਤੱਕ ਛੇ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਹਨ। ਇਸ ਗੀਤ ਨੂੰ ਰੇਹਾਨ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network