ਲਾਲ ਸਿੰਘ ਚੱਡਾ ਦੀ ਹੀਰੋਇਨ ਮੋਨਾ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਕੀਤਾ ਪਰਮਾਤਮਾ ਦਾ ਸ਼ੁਕਰਾਨਾ

By  Lajwinder kaur March 12th 2020 12:11 PM

ਟੀਵੀ ਜਗਤ ਤੇ ਬਾਲੀਵੁੱਡ ਦੀ ਅਦਾਕਾਰਾ ਮੋਨਾ ਸਿੰਘ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਖ਼ਾਸ ਤਸਵੀਰਾਂ ਸ਼ੇਅਰ ਕੀਤੀਆਂ ਨੇ । ਜੀ ਹਾਂ ਉਨ੍ਹਾਂ ਨੇ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਤੇ ਪਰਮਾਤਮਾ ਦਾ ਸ਼ੁਕਰਾਨਾ ਵੀ ਅਦਾ ਕੀਤਾ । ਉਨ੍ਹਾਂ ਨੇ ਫੋਟੋਆਂ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਆਸ਼ੀਰਵਾਦ  #ਅੰਮ੍ਰਿਤਸਰ #goldentemple #bliss #divine #gratitude #ਲਾਲ ਸਿੰਘ ਚੱਡਾ’

 

View this post on Instagram

 

Blessed #amritsar #goldentemple #bliss #divine #gratitude #laalsinghchaddha

A post shared by Mona Singh (@monajsingh) on Mar 11, 2020 at 6:09am PDT

ਹੋਰ ਵੇਖੋ:ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਗਿੱਲ ਤੇ ਸਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਦਾ ਇਹ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਫੋਟੋਆਂ ‘ਚ ਦੇਖ ਸਕਦੇ ਹੋ ਮੋਨਾ ਸਿੰਘ ਪੰਜਾਬੀ ਪਹਿਰਾਵੇ ‘ਚ ਨਜ਼ਰ ਆਈ । ਜੇ ਗੱਲ ਕਰੀਏ ਇੱਕ ਵਾਰ ਫਿਰ ਤੋਂ ਉਹ ਲਾਲ ਸਿੰਘ ਚੱਡਾ ਫ਼ਿਲਮ ਦੇ ਨਾਲ ਆਮਿਰ ਖ਼ਾਨ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਮੋਨਾ ਸਿੰਘ ਆਮਿਰ ਖ਼ਾਨ ਦੀ ਫ਼ਿਲਮ 'ਥ੍ਰੀ ਇਡੀਅਟਸ’ ‘ਚ ਅਦਾਕਾਰੀ ਕਰ ਚੁੱਕੇ ਨੇ । ਹੁਣ ਲਾਲ ਸਿੰਘ ਚੱਡਾ ‘ਚ ਮੋਨਾ ਸਿੰਘ ਵੀ ਅਹਿਮ ਕਿਰਦਾਰ ‘ਚ ਨਜ਼ਰ ਆਉਣਗੇ ।

 

View this post on Instagram

 

Worked hard and partied harder , chandigarh schedule wrap n now off to amritsar. #laalsinghchaddha #bestteam #happiness #partymode #workmode #punjab

A post shared by Mona Singh (@monajsingh) on Mar 5, 2020 at 10:46pm PST

ਮੋਨਾ ਸਿੰਘ ਜਿਨ੍ਹਾਂ ਨੇ ਪਿਛਲੇ ਸਾਲ ਦਸੰਬਰ ਮਹੀਨੇ ਆਪਣੇ ਬੁਆਏ ਫਰੈਂਡ ਸ਼ਿਆਮ ਦੇ ਨਾਲ ਵਿਆਹ ਕਰ ਲਿਆ ਸੀ । ਬਾਲੀਵੁੱਡ ਅਭਿਨੇਤਰੀ ਮੋਨਾ ਸਿੰਘ ਨੇ ਟੀਵੀ ਸੀਰੀਅਲ ‘ਜੱਸੀ ਜੈਸੀ ਕੋਈ ਨਹੀਂ’ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਉਨ੍ਹਾਂ ਦਾ ਇਹ ਸ਼ੋਅ  ਹਿੱਟ ਰਿਹਾ ਸੀ ਜਿਸਦੇ ਚੱਲਦੇ ਉਨ੍ਹਾਂ ਨੂੰ ਸਰਬੋਤਮ ਅਭਿਨੇਤਰੀ ਸਮੇਤ ਕਈ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ ਸੀ । ਟੀਵੀ ਦੇ ਨਾਲ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਨੇ ।

Related Post