ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੁੱਤਰ ਦੀ ਮੌਤ ਦੇ ਇਨਸਾਫ਼ ਲਈ ਕੈਂਡਲ ਮਾਰਚ ਦਾ ਦਿੱਤਾ ਸੱਦਾ

By  Lajwinder kaur August 23rd 2022 08:22 PM -- Updated: August 23rd 2022 09:46 PM

Singer Sidhu Moose Wala's family to hold Candle March on August 25: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਦੇ ਇਨਸਾਫ ਲਈ ਪਿਤਾ ਬਲਕੌਰ ਸਿੰਘ ਨੇ ਇੰਸਟਾਗ੍ਰਾਮ ਉੱਤੇ  ਅਕਾਊਂਟ ਬਣਾਇਆ। ਹੁਣ ਉਨ੍ਹਾਂ ਨੇ ਇੱਕ ਪੋਸਟ ਪਾਈ ਹੈ ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਕੈਂਡਲ ਮਾਰਚ ਲਈ ਸੱਦਾ ਦਿੱਤਾ ਹੈ।

ਹੋਰ ਪੜ੍ਹੋ : Raju Srivastava Health: ਕਾਮੇਡੀਅਨ ਰਾਜੂ ਦੀ ਸੁਰੱਖਿਆ ਖ਼ਤਰੇ ‘ਚ! ICU ‘ਚ ਦਾਖਲ ਹੋ ਕੇ ਅਣਪਛਾਤਾ ਸਖ਼ਸ਼ ਕਰਨ ਲੱਗਾ ਇਹ ਕੰਮ

image source instagram

ਸਰਦਾਰ ਬਲਕੌਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪੋਸਟ ਪਾਈ ਹੈ ਤੇ ਨਾਲ ਹੀ ਲੰਬੀ ਚੌੜੀ ਕੈਪਸ਼ਨ ਪਾਈ ਹੈ। ਉਨ੍ਹਾਂ ਨੇ ਲਿਖਿਆ ਹੈ- ‘ਪੰਜਾਬ ਦੇ ਪੁੱਤ ਸਿੱਧੂ ਮੂਸੇਵਾਲੇ ਲਈ ਇਨਸਾਫ ਲੈਣ ਵਾਸਤੇ, ਮਿਤੀ 25-08-2022 ਨੂੰ ਸ਼ਾਮ 4 ਵਜੇ, ਮਾਨਸਾ ਤੋਂ ਲੈਕੇ ਪਿੰਡ ਜਵਾਹਰਕੇ (Last Ride) ਤੱਕ ਸ਼ਾਂਤਮਈ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ’।

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਇਹ ਕੈਂਡਲ ਮਾਰਚ ਲਕਸ਼ਮੀ ਨਰਾਇਣ ਮੰਦਿਰ, ਨੇੜੇ ਪੁਰਾਣੀ ਅਨਾਜ ਮੰਡੀ, ਤੋਂ ਸ਼ੁਰੂ ਹੋਵੇਗਾ...ਸਿੱਧੂ ਮੂਸੇਵਾਲੇ ਨੂੰ ਚਾਹੁਣ ਵਾਲੇ, ਰਾਜਨੀਤਕ ਪਾਰਟੀਆਂ, ਜੱਥੇਬੰਦੀਆਂ ਅਤੇ ਦੁਨੀਆਂ ਦੇ ਇਨਸਾਫ ਪਸੰਦ ਲੋਕਾਂ ਨੂੰ ਆਉਣ ਲਈ ਬੇਨਤੀ ਕੀਤੀ ਜਾਂਦੀ ਹੈ’।

inside image of balkaur singh and sidhu moose wala image source instagram

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅੱਗੇ ਲਿਖਿਆ ਹੈ- ‘ਕਿਰਪਾ ਕਰਕੇ ਰਾਜਨੀਤਕ ਸਪੀਚ ਜਾਂ ਰੰਗ ਦੇਣ ਤੋਂ ਗੁਰੇਜ਼ ਕੀਤਾ ਜਾਵੇ...ਸਾਰੇ ਸ਼ਾਂਤਮਈ ਢੰਗ ਨਾਲ ਇਸ ਕੈਂਡਲ ਮਾਰਚ ਵਿੱਚ ਸ਼ਾਮਿਲ ਹੋਣ...ਬੇਨਤੀ ਕਰਤਾ - ਸਿੱਧੂ ਮੂਸੇਵਾਲੇ ਦਾ ਪਰਿਵਾਰ’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣਾ ਸਮਰਥਨ ਦਿੰਦੇ ਹੋਏ ਨਜ਼ਰ ਆ ਰਹੇ ਹਨ।

Slain singer Sidhu Moose Wala's father takes fight for justice to social media image source instagram

ਦੱਸ ਦਈਏ ਇਹ ਕੈਂਡਲ ਮਾਰਚ ਉਸੇ ਥਾਂ ਤੋਂ ਸ਼ੁਰੂ ਕੀਤਾ ਜਾਵੇਗਾ ਜਿੱਥੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ। 29 ਮਈ ਨੂੰ ਗਾਇਕ ਸਿੱਧੂ ਮੂਸੇਵਾਲਾ ਨੂੰ ਜਵਾਹਰਕੇ ਪਿੰਡ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੀ ਮੌਤ ਨੂੰ ਤਿੰਨ ਮਹੀਨੇ ਹੋਣ ਜਾ ਰਹੇ ਨੇ ਪਰ ਅਜੇ ਤੱਕ ਪਰਿਵਾਰ ਤੇ ਫੈਨਜ਼ ਨੂੰ ਸਿੱਧੂ ਮੂਸੇਵਾਲਾ ਦੀ ਮੌਤ ਦਾ ਇਨਸਾਫ ਨਹੀਂ ਮਿਲਿਆ।

 

View this post on Instagram

 

A post shared by Sardar Balkaur Singh Sidhu (@sardarbalkaursidhu)

Related Post