Raju Srivastava Health: ਕਾਮੇਡੀਅਨ ਰਾਜੂ ਦੀ ਸੁਰੱਖਿਆ ਖ਼ਤਰੇ ‘ਚ! ICU 'ਚ ਦਾਖਲ ਹੋ ਕੇ ਅਣਪਛਾਤਾ ਸਖ਼ਸ਼ ਕਰਨ ਲੱਗਾ ਇਹ ਕੰਮ
Raju Srivastava Health: ਕਾਮੇਡੀਅਨ ਰਾਜੂ ਦੀ ਸੁਰੱਖਿਆ ਖ਼ਤਰੇ ‘ਚ! ICU 'ਚ ਦਾਖਲ ਹੋ ਕੇ ਅਣਪਛਾਤਾ ਸਖ਼ਸ਼ ਕਰਨ ਲੱਗਾ ਇਹ ਕੰਮ
Raju Srivastava Health: ਰਾਜੂ ਸ਼੍ਰੀਵਾਸਤਵ ਦਿਲ ਦਾ ਦੌਰਾ ਪੈਣ ਤੋਂ ਬਾਅਦ ਏਮਜ਼ ਦੇ ਆਈਸੀਯੂ ਵਿੱਚ ਭਰਤੀ ਹਨ। ਇਸ ਦੌਰਾਨ ਕਾਫੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕੋਈ ਅਣਪਛਾਤਾ ਵਿਅਕਤੀ ਆਈਸੀਯੂ 'ਚ ਦਾਖਲ ਹੋ ਗਿਆ ਅਤੇ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੇ ਨਾਲ ਸੈਲਫੀ ਲੈਣ ਲੱਗਾ। ਹਾਲਾਂਕਿ ਸੁਰੱਖਿਆ ਗਾਰਡਜ਼ ਦੀ ਨਜ਼ਰ ਜਿਵੇਂ ਹੀ ਪਈ ਤਾਂ ਉਸ ਸਖ਼ਸ਼ ਨੂੰ ਉਥੋਂ ਬਾਹਰ ਕੱਢ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਹਸਪਤਾਲ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਕਲਾਕਾਰ ਦਾ ਪਰਿਵਾਰ ਰਾਜੂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕੀਤਾ ਵੱਡਾ ਐਲਾਨ, ਪੁੱਤਰ ਦੀ ਮੌਤ ਦੇ ਇਨਸਾਫ ਲਈ ਸ਼ੁਰੂ ਕਰਨਗੇ ਧਰਨਾ
Image Source: Twitter
ਰਾਜੂ ਸ਼੍ਰੀਵਾਸਤਵ ਨੂੰ ਏਮਜ਼ ਵਿੱਚ 10 ਦਿਨਾਂ ਤੋਂ ਵੱਧ ਸਮਾਂ ਹੋ ਗਿਆ ਹੈ। ਉਨ੍ਹਾਂ ਦੇ ਪ੍ਰਸ਼ੰਸਕ ਅਤੇ ਕਰੀਬੀ ਰਾਜੂ ਦੇ ਠੀਕ ਹੋਣ ਦੀ ਉਡੀਕ ਕਰ ਰਹੇ ਹਨ। ਦੱਸ ਦੇਈਏ ਕਿ ਰਾਜੂ ਆਈਸੀਯੂ ਵਿੱਚ ਹੈ। ਇਨਫੈਕਸ਼ਨ ਤੋਂ ਬਚਣ ਲਈ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਇਸ ਦੌਰਾਨ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਹਨ ਕਿ ਇੱਕ ਅਜਨਬੀ ਸਖਸ਼ ਰਾਜੂ ਨਾਲ ਸੈਲਫੀ ਲੈਣ ਲਈ ਆਈਸੀਯੂ ਵਿੱਚ ਦਾਖਲ ਹੋਇਆ। ਹਾਲਾਂਕਿ ਖਬਰ ਹੈ ਕਿ ਹੁਣ ਆਈਸੀਯੂ ਦੇ ਬਾਹਰ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ।
Image Source: Twitter
ਪ੍ਰਸ਼ੰਸਕ ਅਤੇ ਕਰੀਬੀ ਰਾਜੂ ਲਈ ਪ੍ਰਾਰਥਨਾ ਕਰ ਰਹੇ ਹਨ। ਇਸ ਵਿਚਾਲੇ ਉਨ੍ਹਾਂ ਦੇ ਨਾਜ਼ੁਕ ਹੋਣ ਦੀ ਖਬਰ ਆਈ ਸੀ। ਇਸ ਵਾਰ ਖਬਰਾਂ ਆਈਆਂ ਸਨ ਕਿ ਰਾਜੂ ਦੇ ਇਲਾਜ ਲਈ ਕਲਕੱਤਾ ਤੋਂ ਨਿਊਰੋਲੋਜਿਸਟ ਬੁਲਾਏ ਗਏ ਹਨ। ਐਤਵਾਰ ਨੂੰ ਰਾਜੂ ਦੇ ਦੋਸਤ ਸ਼ੇਖਰ ਸਾਮੂਨ ਨੇ ਉਸ ਦੀ ਸਿਹਤ ਬਾਰੇ ਅਪਡੇਟ ਦਿੱਤੀ। ਦੱਸਿਆ ਗਿਆ ਕਿ ਰਾਜੂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਸੀ ਕਿ ਉਸ ਦੇ ਅੰਗ ਠੀਕ ਤਰ੍ਹਾਂ ਕੰਮ ਕਰ ਰਹੇ ਹਨ। ਭਾਵੇਂ ਉਹ ਹੋਸ਼ ਵਿਚ ਨਹੀਂ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ।
Image Source: Twitter
ਦੱਸ ਦਈਏ ਰਾਜੂ ਸ਼੍ਰੀਵਾਸਤਵ ਨੂੰ 10 ਅਗਸਤ ਨੂੰ ਟਰੇਡ ਮਿੱਲ ਤੇ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਉਦੋਂ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੇ ਠੀਕ ਹੋਣ ਲਈ ਅਰਦਾਸਾਂ ਕਰ ਰਹੇ ਹਨ ਤੇ ਰਾਜੂ ਦੀ ਸਿਹਤ ਨੂੰ ਲੈ ਕੇ ਜਲਦ ਹੀ ਚੰਗੀ ਖਬਰ ਨੂੰ ਲੈ ਕੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
