ਦਿਲਜੀਤ ਦੋਸਾਂਝ (Diljit Dosanjh) ਆਪਣੇ ਗੀਤਾਂ ਦੇ ਨਾਲ ਹਮੇਸ਼ਾ ਹੀ ਸੁਰਖੀਆਂ ‘ਚ ਰਹਿੰਦੇ ਹਨ । ਉਨ੍ਹਾਂ ਦੀ ਨਵੀਂ ਫ਼ਿਲਮ ‘ਕਰਿਊ’ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ਜਿਸ ਨੂੰ ਕਰੀਨਾ ਕਪੂਰ, ਤੱਬੂ, ਦਿਲਜੀਤ ਦੋਸਾਂਝ ਸਣੇ ਕਈ ਸਿਤਾਰਿਆਂ ‘ਤੇ ਫ਼ਿਲਮਾਇਆ ਗਿਆ ਹੈ। ਫ਼ਿਲਮ ਨੂੰ ‘ਚੋਲੀ ਕੇ ਪੀਛੇ’ (Choli Ke Peeche) ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਆਈਪੀ ਸਿੰਘ ਨੇ ਲਿਖੇ ਹਨ । ਦਿਲਜੀਤ ਦੋਸਾਂਝ ਦੇ ਨਾਲ-ਨਾਲ ਗੀਤ ‘ਚ ਅਲਕਾ ਯਾਗਨਿਕ, ਈਲਾ ਅਰੁਣ ਅਤੇ ਆਈਪੀ ਸਿੰਘ ਨੇ ਵੀ ਆਪਣੀਆਂ ਆਵਾਜ਼ਾਂ ਦਿੱਤੀਆਂ ਹਨ ।ਮਿਊਜ਼ਿਕ ਅਕਸ਼ੇ ਅਤੇ ਆਈਪੀ ਸਿੰਘ ਦੇ ਵੱਲੋਂ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਇਸ ਫ਼ਿਲਮ ਦਾ ਗੀਤ ਰਿਲੀਜ਼ ਹੋ ਚੁੱਕਿਆ ਹੈ ।
ਹੋਰ ਪੜ੍ਹੋ : ਛੋਟੇ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੇ ਨਾਲ ਨਵੀਆਂ ਤਸਵੀਰਾਂ ਵਾਇਰਲ
ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ
ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ‘ਚ ਉਨ੍ਹਾਂ ਦੇ ਨਾਲ ਪਰੀਣੀਤੀ ਚੋਪੜਾ ਨਜ਼ਰ ਆਉਣਗੇ । ਜੋ ਕਿ ਅਮਰਜੋਤ ਦੀ ਭੂਮਿਕਾ ‘ਚ ਵਿਖਾਈ ਦੇਣਗੇ ।ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਦੀ ਇਸ ਫ਼ਿਲਮ ਦੇ ਗੀਤ ਰਿਲੀਜ਼ ਕੀਤੇ ਜਾ ਰਹੇ ਹਨ ।
/ptc-punjabi/media/media_files/lhAqINqrCjpEVOj50Km2.jpg)
ਦਿਲਜੀਤ ਦੋਸਾਂਝ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਇਸ ‘ਚ ਵੀ ਉਨ੍ਹਾਂ ਨੂੰ ਕਾਮਯਾਬੀ ਮਿਲੀ । ਹੁਣ ਉਹ ਜਿੱਥੇ ਪਾਲੀਵੁੱਡ ‘ਚ ਸਰਗਰਮ, ਇਸ ਦੇ ਨਾਲ ਹੀ ਬਾਲੀਵੁੱਡ ਇੰਡਸਟਰੀ ‘ਚ ਵੀ ਕੰਮ ਕਰ ਰਹੇ ਹਨ ਅਤੇ ਇੱਕ ਤੋਂ ਬਾਅਦ ਫ਼ਿਲਮਾਂ ‘ਚ ਕੰਮ ਕਰ ਰਹੇ ਹਨ ।
/ptc-punjabi/media/media_files/NA55fwymvIM2PZsvo3jV.jpg)
ਅਨੰਤ ਅੰਬਾਨੀ ਦੇ ਪ੍ਰੀ ਵੈਡਿੰਗ ‘ਚ ਪਰਫਾਰਮ ਕਰ ਖੱਟੀ ਵਾਹਵਾਹੀ
ਦਿਲਜੀਤ ਦੋਸਾਂਝ ਨੇ ਹਾਲ ਹੀ ‘ਚ ਅਨੰਤ ਅੰਬਾਨੀ ਦੇ ਪ੍ਰੀ-ਵੈਡਿੰਗ ‘ਚ ਪਰਫਾਰਮ ਕਰਕੇ ਖੂਬ ਸੁਰਖੀਆਂ ਵਟੋਰੀਆਂ ਸਨ । ਕਿਉਂਕਿ ਅੰਬਾਨੀਆਂ ਨੇ ਹਾਲੀਵੁੱਡ ਸਟਾਰਸ ਦੇ ਨਾਲ-ਨਾਲ ਸਿਰਫ਼ ਦਿਲਜੀਤ ਦੋਸਾਂਝ ਨੂੰ ਪਰਫਾਰਮ ਕਰਨ ਦੇ ਲਈ ਬੁਲਾਇਆ ਸੀ।
View this post on Instagram