ਦਿਲਜੀਤ ਦੋਸਾਂਝ ਪਹਾੜੀ ਵਾਦੀਆਂ ਦਾ ਮਜ਼ਾ ਲੈਂਦੇ ਆਏ ਨਜ਼ਰ, ਸਥਾਨਕ ਲੋਕਾਂ ਦੇ ਨਾਲ ਕੀਤਾ ਡਾਂਸ

Written by  Shaminder   |  March 09th 2024 06:00 PM  |  Updated: March 09th 2024 06:00 PM

ਦਿਲਜੀਤ ਦੋਸਾਂਝ ਪਹਾੜੀ ਵਾਦੀਆਂ ਦਾ ਮਜ਼ਾ ਲੈਂਦੇ ਆਏ ਨਜ਼ਰ, ਸਥਾਨਕ ਲੋਕਾਂ ਦੇ ਨਾਲ ਕੀਤਾ ਡਾਂਸ

ਦਿਲਜੀਤ ਦੋਸਾਂਝ (Diljit Dosanjh) ਨੇ ਬੀਤੇ ਦਿਨ ਸ਼ਿਵਰਾਤਰੀ ਦੇ ਮੌਕੇ ਮੰਦਰ ‘ਚ ਮੱਥਾ ਟੇਕਿਆ । ਜਿਸ ਤੋਂ ਬਾਅਦ ਗਾਇਕ ਨੇ ਕੁਝ ਹੋਰ ਤਸਵੀਰਾਂ (New Pics)ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਪਹਾੜੀ ਵਾਦੀਆਂ ਦਾ ਮਜ਼ਾ ਲੈਂਦੇ ਹੋਏ ਨਜ਼ਰ ਆ ਰਹੇ ਹਨ । ਇਸ ਮੌਕੇ ਗਾਇਕ ਨੇ ਸਥਾਨਕ ਲੋਕਾਂ ਦੇ ਨਾਲ ਤਸਵੀਰਾਂ  ਵੀ ਖਿਚਵਾਈਆਂ ।

diljit dosanjh 778.jpg

ਹੋਰ ਪੜ੍ਹੋ : ਕਬੱਡੀ ਖੇਡਦੇ ਨਜ਼ਰ ਆਏ ਗਾਇਕ ਜਸਬੀਰ ਜੱਸੀ, ਵੇਖੋ ਵੀਡੀਓ

ਦਿਲਜੀਤ ਦੋਸਾਂਝ ਨੇ ਕੀਤਾ ਡਾਂਸ 

ਇਸ ਮੌਕੇ ਦਿਲਜੀਤ ਦੋਸਾਂਝ ਸਥਾਨਕ ਲੋਕਾਂ ਦੇ ਨਾਲ ਡਾਂਸ (Dance Video) ਕਰਦੇ ਹੋਏ ਵੀ ਨਜ਼ਰ ਆਏ । ਜਿਸ ਦੇ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੇ ਕੀਤੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਕਿ ਦਿਲਜੀਤ ਦੋਸਾਂਝ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ ਅਤੇ ਲੋਕ ਵੀ ਉਨ੍ਹਾਂ ਨੂੰ ਵੇਖ ਕਾਫੀ ਖੁਸ਼ ਦਿਖਾਈ ਦਿੱਤੇ । ਦਿਲਜੀਤ ਇਸ ਵੀਡੀਓ ‘ਚ ਦੱਸ ਰਹੇ ਹਨ ਕਿ ਮੈਂ ਵੱਖਰੀ ਤਰ੍ਹਾਂ ਦਾ ਡਾਂਸ ਕੀਤਾ ਹੈ ਅਤੇ ਮੈਂ ਅੱਜ ਪਹਾੜੀ ਝੂਮਰ ਕੀਤਾ ਹੈ। ਸੋਸ਼ਲ ਮੀਡੀਆ ਤੇ ਦਿਲਜੀਤ ਦੇ ਵੱਲੋਂ ਸਾਂਝੇ ਕੀਤੇ ਗਏ ਇਨ੍ਹਾਂ ਵੀਡੀਓਜ਼ ਅਤੇ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆਏ ।

Diljit.jpgਅੰਬਾਨੀ ਦੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਖੱਟੀ ਵਾਹਵਾਹੀ

ਦਿਲਜੀਤ ਦੋਸਾਂਝ ਨੇ ਹਾਲ ਹੀ ‘ਚ ਅਨੰਤ ਅੰਬਾਨੀ ਦੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਪਰਫਾਰਮ ਕਰਕੇ ਖੂਬ ਵਾਹਵਾਹੀ ਖੱਟੀ ਹੈ। ਉਨ੍ਹਾਂ ਦੇ ਗੀਤਾਂ ‘ਤੇ ਬਾਲੀਵੁੱਡ ਇੰਡਸਟਰੀ ਦੇ ਕਈ ਅਦਾਕਾਰਾਂ ਨੇ ਡਾਂਸ ਕੀਤਾ । ਉਥੇ ਹੀ ਮੁਕੇਸ਼ ਅੰਬਾਨੀ ਦੀ ਪਤਨੀ ਅਨੀਤਾ ਅੰਬਾਨੀ ਵੀ ਦਿਲਜੀਤ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆਈ ਸੀ । ਦਿਲਜੀਤ ਦੋਸਾਂਝ ਜਲਦ ਹੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ‘ਚ ਨਜ਼ਰ ਆਉਣ ਵਾਲੇ ਹਨ । ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ।ਇਹ ਫ਼ਿਲਮ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਜ਼ਿੰਦਗੀ ਦੇ ਅਧਾਰਿਤ ਹੈ । ਜਿਨ੍ਹਾਂ ਦਾ ਕਤਲ 8 ਮਾਰਚ  1988 ਨੂੰ ਕਰ ਦਿੱਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਉਸ ਵੇਲੇ ਅਮਰ ਸਿੰਘ ਚਮਕੀਲਾ ਦੀ ਪਤਨੀ ਅਮਰਜੋਤ ਗਰਭਵਤੀ ਸੀ। 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network