ਕੈਨੇਡਾ ‘ਚ ਮਾਪਿਆਂ ਦੇ ਨਾਲ ਘੁੰਮਣ ਦੇ ਸੁਫ਼ਨੇ ਨੂੰ ਬਿਆਨ ਕਰਦਾ ਹੈ ਕੰਠ ਕਲੇਰ ਦਾ ਨਵਾਂ ਗੀਤ ਕੈਨੇਡਾ, ਵੇਖੋ ਵੀਡੀਓ

By  Lajwinder kaur June 3rd 2019 04:28 PM -- Updated: June 3rd 2019 04:33 PM

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਕੰਠ ਕਲੇਰ ਜੋ ਕਿ ਹਮੇਸ਼ਾ ਆਪਣੀ ਗਾਇਕੀ ਦੇ ਰਾਹੀਂ ਵਧੀਆ ਗੀਤ ਲੈ ਕੇ ਆਉਂਦੇ ਹਨ। ਇਸ ਵਾਰ ਉਹ ਆਪਣਾ ਨਵਾਂ ਗੀਤ ਕੈਨੇਡਾ ਲੈ ਕੇ ਦਰਸ਼ਕਾਂ ਦੇ ਸਨਮੁਖ ਹੋਏ ਹਨ। ਕੈਨੇਡਾ ਗਾਣੇ ਨੂੰ ਕੰਠ ਕਲੇਰ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

View this post on Instagram

 

ਹਾਂਜੀ ਮਿਤਰੋ ਰੱਬ ਕੋਲੋਂ ਹਮੇਸ਼ਾ ਆਪਣੇ ਮਾਤਾ ਪਿਤਾ ਦੇ ਸੁਪਨੇ ਪੂਰੇ ਹੋਣ ਦੀ ਦੁਆ ਕਰਨਾ । ਤੁਸੀਂ ਆਪਣੇ ਆਪ ਕਾਮਯਾਬੀ ਦੀਆਂ ਉਚਾਈਆਂ ਛੂਹ ਲਾਉਗੇ । New Song “Canada” dedicated to Mum dad https://youtu.be/zJlmxSflFJY

A post shared by Kanth Kaler (@kanthkalerofficial) on Jun 2, 2019 at 9:28pm PDT

ਉਨ੍ਹਾਂ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਹਾਂਜੀ ਮਿਤਰੋ

ਰੱਬ ਕੋਲੋਂ ਹਮੇਸ਼ਾ ਆਪਣੇ ਮਾਤਾ ਪਿਤਾ ਦੇ ਸੁਪਨੇ ਪੂਰੇ ਹੋਣ ਦੀ ਦੁਆ ਕਰਨਾ ।

ਤੁਸੀਂ ਆਪਣੇ ਆਪ ਕਾਮਯਾਬੀ ਦੀਆਂ ਉਚਾਈਆਂ ਛੂਹ ਲਉਗੇ । New Song “Canada” dedicated to Mum dad’

ਹੋਰ ਵੇਖੋ: ਫ਼ਿਲਮ “ਬੂ ਮੈਂ ਡਰਗੀ” ਦਾ ਸ਼ੂਟ ਹੋਇਆ ਸ਼ੁਰੂ, ਸਾਹਮਣੇ ਆਈਆਂ ਤਸਵੀਰਾਂ

ਇਸ ਗੀਤ ਦੇ ਬੋਲ ਸੱਤਾ ਸਮੁੰਦੜਾ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਜੱਸੀ ਬਰੋਸ ਤੇ ਕਮਲ ਕਲੇਰ ਨੇ ਇਕੱਠੇ ਮਿਲ ਕੇ ਦਿੱਤਾ ਹੈ। ਜੇ ਗੱਲ ਕਰੀਏ ਤਾਂ ਵੀਡੀਓ ਦੀ ਤਾਂ ਉਸ ਨੂੰ ਧਰਮਵੀਰ ਏ.ਜੇ ਫ਼ਿਲਮਸ ਵੱਲੋਂ ਸ਼ਾਨਦਾਰ ਬਣਾਈ ਗਈ ਹੈ। ਜਿਸ ‘ਚ ਮਾਪਿਆਂ ਦੇ ਲਈ ਪਿਆਰ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਦੇ ਨਾਲ ਪੇਸ਼ ਕੀਤਾ ਗਿਆ ਹੈ। ਵਿਦੇਸ਼ ‘ਚ ਰਹਿੰਦੇ ਹਰ ਇੱਕ ਪੰਜਾਬੀ ਨੌਜਵਾਨ ਦਾ ਸੁਫ਼ਨਾ ਹੁੰਦਾ ਹੈ ਕਿ ਉਹ ਆਪਣੇ ਮਾਪਿਆਂ ਨੂੰ ਵਿਦੇਸ਼ੀ ਮੁਲਕ ਦੀ ਸੈਰ ਜ਼ਰੂਰ ਕਰਵਾਏ। ਕੰਠ ਕਲੇਰ ਦੇ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Related Post