ਫ਼ਿਲਮ "ਬੂ ਮੈਂ ਡਰਗੀ" ਦਾ ਸ਼ੂਟ ਹੋਇਆ ਸ਼ੁਰੂ, ਸਾਹਮਣੇ ਆਈਆਂ ਤਸਵੀਰਾਂ

Written by  Lajwinder kaur   |  June 03rd 2019 12:38 PM  |  Updated: June 03rd 2019 12:38 PM

ਫ਼ਿਲਮ "ਬੂ ਮੈਂ ਡਰਗੀ" ਦਾ ਸ਼ੂਟ ਹੋਇਆ ਸ਼ੁਰੂ, ਸਾਹਮਣੇ ਆਈਆਂ ਤਸਵੀਰਾਂ

ਪੰਜਾਬੀ ਇੰਡਸਟਰੀ ਜੋ ਦਿਨੋਂ ਦਿਨ ਬੁਲੰਦੀਆਂ ਦੀਆਂ ਉੱਚਾਈਆਂ ਨੂੰ ਛੂਹ ਰਹੀ ਹੈ। ਜਿਸਦੇ ਚੱਲਦੇ ਇੱਕ ਹੋਰ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਜੀ ਹਾਂ ਗੱਲ ਕਰ ਰਹੇ ਹਾਂ ਰੌਸ਼ਨ ਪ੍ਰਿੰਸ ਦੀ ਫ਼ਿਲਮ ‘ਬੂ ਮੈਂ ਡਰਗੀ’ ਦੀ। ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਰੌਸ਼ਨ ਪ੍ਰਿੰਸ ਤੇ ਈਸ਼ਾ ਰਿਖੀ ਨਜ਼ਰ ਆਉਣਗੇ।

ਹੋਰ ਵੇਖੋ:‘ਲਾਈਏ ਜੇ ਯਾਰੀਆਂ’ ਫ਼ਿਲਮ ‘ਚ ਸੁਣਨ ਨੂੰ ਮਿਲਣਗੇ ਅਮਰਿੰਦਰ ਗਿੱਲ ਦੇ ਨਾਲ ਇਨ੍ਹਾਂ ਚਾਰ ਗਾਇਕਾਂ ਦੇ ਗੀਤ

ਇਸ ਫ਼ਿਲਮ ਦਾ ਨਾਂਅ ਹੀ ਬਹੁਤ ਵੱਖਰਾ ਤੇ ਰੋਚਕ ਹੈ। ‘ਬੂ ਮੈਂ ਡਰਗੀ’ ਜੋ ਕਿ ਹੌਰਰ ਕਾਮੇਡੀ ਫ਼ਿਲਮ ਹੋਵੇਗੀ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਜਿਸ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਤਸਵੀਰਾਂ ‘ਚ ਰੌਸ਼ਨ ਪ੍ਰਿੰਸ, ਈਸ਼ਾ ਰਿਖੀ, ਯੋਗਰਾਜ ਸਿੰਘ ਤੇ ਬਾਕੀ ਟੀਮ ਮੈਂਬਰ ਨਜ਼ਰ ਆ ਰਹੇ ਹਨ। ਫ਼ਿਲਮ ‘ਬੂ ਮੈਂ ਡਰਗੀ’ ਨੂੰ ਮਨਜੀਤ ਸਿੰਘ ਟੋਨੀ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਹੈ। ਇਸ ਫ਼ਿਲਮ ਦੀ ਕਹਾਣੀ ਰਾਜੂ ਵਰਮਾ ਵੱਲੋਂ ਲਿਖੀ ਗਈ ਹੈ।

ਇਸ ਫ਼ਿਲਮ ‘ਚ ਕਈ ਹੋਰ ਦਿੱਗਜ ਅਦਾਕਾਰ ਯੋਗਰਾਜ ਸਿੰਘ, ਬੀ.ਐੱਨ ਸ਼ਰਮਾ, ਹਾਰਬੀ ਸੰਘਾ, ਅਨੀਤਾ ਦੇਵਗਨ, ਅਨਮੋਲ ਵਰਮਾ, ਨਿਸ਼ਾ ਬਾਨੋ, ਹਰਦੀਪ ਗਿੱਲ, ਗੁਰਮੀਤ ਸਾਜਨ, ਸੋਨੀ ਨੱਢਾ, ਅਤੇ ਦਿਲਾਵਰ ਸਿੱਧੂ ਵਰਗੇ ਵੱਡੇ ਚਿਹਰੇ ਫ਼ਿਲਮ ‘ਚ ਨਜ਼ਰ ਆਉਣਗੇ। ਨੈਕਸਟ ਇਮੇਜ ਐਂਟਰਟੇਨਮੈਂਟ ਦੀ ਪ੍ਰੋਡਕਸ਼ਨ ‘ਚ ਬਣ ਰਹੀ ਫ਼ਿਲਮ ‘ਬੂ ਮੈਂ ਡਰਗੀ’ ਨੂੰ ਸੋਨੀ ਨੱਢਾ ਅਤੇ ਕਰਮਜੀਤ ਥਿੰਦ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network