ਗਾਇਕ ਪਾਰਸ ਮਨੀ ਅਤੇ ਸੁਦੇਸ਼ ਕੁਮਾਰੀ ਦੀ ਆਵਾਜ਼ ‘ਚ ਸੁਣੋ ਨਵਾਂ ਗੀਤ ‘ਪਾਣੀ’

By  Shaminder February 10th 2021 01:52 PM

ਗਾਇਕ ਪਾਰਸ ਮਨੀ ਅਤੇ ਸੁਦੇਸ਼ ਕੁਮਾਰੀ ਦੀ ਆਵਾਜ਼ ‘ਚ ਨਵਾਂ ਗੀਤ ‘ਪਾਣੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਤਾਰੀ ਜੌਹਲ ਬਿਧੀਪੁਰੀਆ ਵੱਲੋਂ ਲਿਖੇ ਗਏ ਹਨ । ਜਦੋਂਕਿ ਮਿਊਜ਼ਿਕ ਦਿੱਤਾ ਹੈ ਸੁਖਬੀਰ ਰੰਧਾਵਾ ਨੇ ਅਤੇ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਇਹ ਇੱਕ ਸੈਡ ਸੌਂਗ ਹੈ ਜਿਸ ‘ਚ ਦੋ ਦਿਲਾਂ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

paani song

ਪਰ ਜਦੋਂ ਇਹ ਪ੍ਰੇਮੀ ਦੂਰ ਹੋ ਜਾਂਦੇ ਹਨ ਤਾਂ ਦੋਵਾਂ ਦੀ ਹਾਲਤ ਕੀ ਹੁੰਦੀ ਹੈ ਇਸ ਬਾਰੇ ਤਾਂ ਇਹ ਦੋਵੇਂ ਹੀ ਜਾਣਦੇ ਹਨ । ਕਿਉਂਕਿ ਪਿਆਰ ‘ਚ ਜਿਸ ਇਨਸਾਨ ਨੇ ਸੱਟ ਖਾਧੀ ਹੁੰਦੀ ਹੈ ਉਸ ਦਾ ਜੀਣਾ ਮੁਹਾਲ ਹੋ ਜਾਂਦਾ ਹੈ ।

ਹੋਰ ਪੜ੍ਹੋ : ਸਵਰਗਵਾਸੀ ਰਾਜੀਵ ਕਪੂਰ ਦਾ ਨਹੀਂ ਹੋਵੇਗਾ ਚੌਥਾ, ਪਰਿਵਾਰ ਨੇ ਦੱਸਿਆ ਵੱਡਾ ਕਾਰਨ

paani song

ਪਰ ਆਖਿਰਕਾਰ ਦੋਵਾਂ ਦੀ ਗਲਤ ਫਹਿਮੀ ਜਲਦ ਹੀ ਦੂਰ ਹੋ ਜਾਂਦੀ ਹੈ ।

paani song

ਦੋਵੇਂ ਮੁੜ ਤੋਂ ਮਿਲ ਜਾਂਦੇ ਨੇ ਅਤੇ ਜੁਦਾਈ ਖਤਮ ਹੋ ਜਾਂਦੀ ਹੈ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਰਿਕਾਰਡਜ਼ ‘ਤੇ ਕਈ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ ।ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

Related Post