ਗਾਇਕ ਪਾਰਸ ਮਨੀ ਅਤੇ ਸੁਦੇਸ਼ ਕੁਮਾਰੀ ਦੀ ਆਵਾਜ਼ ‘ਚ ਸੁਣੋ ਨਵਾਂ ਗੀਤ ‘ਪਾਣੀ’

written by Shaminder | February 10, 2021

ਗਾਇਕ ਪਾਰਸ ਮਨੀ ਅਤੇ ਸੁਦੇਸ਼ ਕੁਮਾਰੀ ਦੀ ਆਵਾਜ਼ ‘ਚ ਨਵਾਂ ਗੀਤ ‘ਪਾਣੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਤਾਰੀ ਜੌਹਲ ਬਿਧੀਪੁਰੀਆ ਵੱਲੋਂ ਲਿਖੇ ਗਏ ਹਨ । ਜਦੋਂਕਿ ਮਿਊਜ਼ਿਕ ਦਿੱਤਾ ਹੈ ਸੁਖਬੀਰ ਰੰਧਾਵਾ ਨੇ ਅਤੇ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਇਹ ਇੱਕ ਸੈਡ ਸੌਂਗ ਹੈ ਜਿਸ ‘ਚ ਦੋ ਦਿਲਾਂ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । paani song ਪਰ ਜਦੋਂ ਇਹ ਪ੍ਰੇਮੀ ਦੂਰ ਹੋ ਜਾਂਦੇ ਹਨ ਤਾਂ ਦੋਵਾਂ ਦੀ ਹਾਲਤ ਕੀ ਹੁੰਦੀ ਹੈ ਇਸ ਬਾਰੇ ਤਾਂ ਇਹ ਦੋਵੇਂ ਹੀ ਜਾਣਦੇ ਹਨ । ਕਿਉਂਕਿ ਪਿਆਰ ‘ਚ ਜਿਸ ਇਨਸਾਨ ਨੇ ਸੱਟ ਖਾਧੀ ਹੁੰਦੀ ਹੈ ਉਸ ਦਾ ਜੀਣਾ ਮੁਹਾਲ ਹੋ ਜਾਂਦਾ ਹੈ । ਹੋਰ ਪੜ੍ਹੋ : ਸਵਰਗਵਾਸੀ ਰਾਜੀਵ ਕਪੂਰ ਦਾ ਨਹੀਂ ਹੋਵੇਗਾ ਚੌਥਾ, ਪਰਿਵਾਰ ਨੇ ਦੱਸਿਆ ਵੱਡਾ ਕਾਰਨ
paani song ਪਰ ਆਖਿਰਕਾਰ ਦੋਵਾਂ ਦੀ ਗਲਤ ਫਹਿਮੀ ਜਲਦ ਹੀ ਦੂਰ ਹੋ ਜਾਂਦੀ ਹੈ । paani song ਦੋਵੇਂ ਮੁੜ ਤੋਂ ਮਿਲ ਜਾਂਦੇ ਨੇ ਅਤੇ ਜੁਦਾਈ ਖਤਮ ਹੋ ਜਾਂਦੀ ਹੈ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਰਿਕਾਰਡਜ਼ ‘ਤੇ ਕਈ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ ।ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

0 Comments
0

You may also like