ਫੋਨ 'ਚ ਆਖਿਰ ਕਿਸ ਦੀ ਤਸਵੀਰ ਦੇਖ ਜਾਨੀ ਗਿੱਪੀ ਗਰੇਵਾਲ ਲਈ ਬਣਾ ਰਹੇ ਨੇ ਰੋਮਾਂਟਿਕ ਗੀਤ, ਦੇਖੋ ਵੀਡੀਓ
ਗਿੱਪੀ ਗਰੇਵਾਲ ਲਗਤਾਰ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮ ਦੇਣ ਤੋਂ ਬਾਅਦ ਹੁਣ ਐਲਬਮ ਦੀ ਤਿਆਰੀ ਕਰ ਰਹੇ ਹਨ ਉਹ ਵੀ ਗੀਤਕਾਰ ਜਾਨੀ ਦੇ ਨਾਲ। ਉਹਨਾਂ ਹੁਣ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੁਰਾਣੀ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਜਾਨੀ ਗਿੱਪੀ ਗਰੇਵਾਲ ਲਈ ਰੋਮਾਂਟਿਕ ਗੀਤ ਲਿਖ ਰਹੇ ਹਨ ਉਹ ਵੀ ਆਪਣੇ ਫੋਨ 'ਚ ਕਿਸੇ ਦੀ ਤਸਵੀਰ ਦੇਖ ਕੇ। ਜੀ ਹਾਂ ਗਿੱਪੀ ਗਰੇਵਾਲ ਨੇ ਖੁਦ ਇਸ ਬਾਰੇ ਦੱਸਿਆ ਹੈ। ਪਰ ਜਾਨੀ ਹਨ ਕਿ ਮੰਨ ਹੀ ਨਹੀਂ ਰਹੇ ਉਹਨਾਂ ਦਾ ਕਹਿਣਾ ਹੈ ਕਿ ਉਹ ਗਿੱਪੀ ਗਰੇਵਾਲ ਦੇ ਦੋਸਤ ਭਾਨੇ ਦੀ ਤਸਵੀਰ ਦੇਖ ਰਹੇ ਹਨ। ਉਹ ਇਸ ਲਈ ਕਿਉਂਕਿ ਉਹਨਾਂ ਦੇ ਦੰਦ ਠੀਕ ਨਹੀਂ ਹਨ ਤੇ ਜਾਨੀ ਉਹਨਾਂ ਦੇ ਦੰਦ ਦੇਖ ਕੇ ਗੀਤ ਲਿਖ ਰਹੇ ਸਨ।
View this post on Instagram
ਗਿੱਪੀ ਗਰੇਵਾਲ ਨੇ ਇਹ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਹੈ 'ਐਲਬਮ ਜਲਦੀ ਰੈਡੀ ਹੋ ਰਹੀ ਹੈ ਜੀ,ਜਾਨੀ ਦੀ ਇਹ ਵੀਡੀਓ ਲੱਭ ਗਈ ਅੱਜ ਮੈਨੂੰ,ਆਪਾਂ ਮੁੰਬਈ ਬੈਠੇ ਸੀ,ਪਤਾ ਨਹੀਂ ਕਿਹੜੀ ਫੋਟੋ ਦੇਖੀ ਆ ਜਾਨੀ ਨੇ।' ਇਸ ਦੇ ਨਾਲ ਹੀ ਉਹਨਾਂ ਫੈਨਸ ਨੂੰ ਬੁੱਝਣ ਲਈ ਕਿਹਾ ਹੈ ਅਤੇ ਜਾਨੀ ਦੀ ਆਉਣ ਵਾਲੀ ਐਲਬਮ 'ਜਾਨੀ ਵੇ' ਲਈ ਵਧਾਈਆਂ ਦਿੱਤੀਆਂ ਹਨ। ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਭਾਨੇ ਦੇ ਦੰਦ ਦੇਖ ਕੇ ਗਾਣਾ ਨਹੀਂ ਲਿਖਿਆ ਜਾ ਸਕਦਾ।
ਹੋਰ ਵੇਖੋ : ਕਰਮਜੀਤ ਅਨਮੋਲ ਅਤੇ ਗੁਰਸੇਵਕ ਮਾਨ ਦੀ ਲੰਬੇ ਸਮੇਂ ਬਾਅਦ ਇਸ ਤਰ੍ਹਾਂ ਹੋਈ ਮੁਲਾਕਾਤ, ਵੀਡੀਓ ਆਇਆ ਸਾਹਮਣੇ
View this post on Instagram
Thora Thora Hasna Jaroor Chahida? #gippygrewal Pic credit @harjeetsphotography
ਫਿਲਹਾਲ ਗਿੱਪੀ ਗਰੇਵਾਲ ਦੀਆਂ ਕਈ ਫ਼ਿਲਮਾਂ ਲਾਈਨ 'ਚ ਜਿੰਨ੍ਹਾਂ 'ਚ ਉਹਨਾਂ ਦੀ ਫ਼ਿਲਮ 'ਡਾਕਾ' 1 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਗਿੱਪੀ ਗਰੇਵਾਲ ਦੀ 2020 'ਚ ਰਿਲੀਜ਼ ਹੋਣ ਜਾ ਰਹੀ ਐਕਸ਼ਨ ਡਰਾਮਾ 'ਇੱਕ ਸੰਧੂ ਹੁੰਦਾ ਸੀ' ਦੀ ਸ਼ੂਟਿੰਗ ਚੱਲ ਰਹੀ ਹੈ।