ਫੋਨ 'ਚ ਆਖਿਰ ਕਿਸ ਦੀ ਤਸਵੀਰ ਦੇਖ ਜਾਨੀ ਗਿੱਪੀ ਗਰੇਵਾਲ ਲਈ ਬਣਾ ਰਹੇ ਨੇ ਰੋਮਾਂਟਿਕ ਗੀਤ, ਦੇਖੋ ਵੀਡੀਓ

Reported by: PTC Punjabi Desk | Edited by: Aaseen Khan  |  August 19th 2019 12:02 PM |  Updated: August 19th 2019 12:02 PM

ਫੋਨ 'ਚ ਆਖਿਰ ਕਿਸ ਦੀ ਤਸਵੀਰ ਦੇਖ ਜਾਨੀ ਗਿੱਪੀ ਗਰੇਵਾਲ ਲਈ ਬਣਾ ਰਹੇ ਨੇ ਰੋਮਾਂਟਿਕ ਗੀਤ, ਦੇਖੋ ਵੀਡੀਓ

ਗਿੱਪੀ ਗਰੇਵਾਲ ਲਗਤਾਰ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮ ਦੇਣ ਤੋਂ ਬਾਅਦ ਹੁਣ ਐਲਬਮ ਦੀ ਤਿਆਰੀ ਕਰ ਰਹੇ ਹਨ ਉਹ ਵੀ ਗੀਤਕਾਰ ਜਾਨੀ ਦੇ ਨਾਲ। ਉਹਨਾਂ ਹੁਣ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੁਰਾਣੀ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਜਾਨੀ ਗਿੱਪੀ ਗਰੇਵਾਲ ਲਈ ਰੋਮਾਂਟਿਕ ਗੀਤ ਲਿਖ ਰਹੇ ਹਨ ਉਹ ਵੀ ਆਪਣੇ ਫੋਨ 'ਚ ਕਿਸੇ ਦੀ ਤਸਵੀਰ ਦੇਖ ਕੇ। ਜੀ ਹਾਂ ਗਿੱਪੀ ਗਰੇਵਾਲ ਨੇ ਖੁਦ ਇਸ ਬਾਰੇ ਦੱਸਿਆ ਹੈ। ਪਰ ਜਾਨੀ ਹਨ ਕਿ ਮੰਨ ਹੀ ਨਹੀਂ ਰਹੇ ਉਹਨਾਂ ਦਾ ਕਹਿਣਾ ਹੈ ਕਿ ਉਹ ਗਿੱਪੀ ਗਰੇਵਾਲ ਦੇ ਦੋਸਤ ਭਾਨੇ ਦੀ ਤਸਵੀਰ ਦੇਖ ਰਹੇ ਹਨ। ਉਹ ਇਸ ਲਈ ਕਿਉਂਕਿ ਉਹਨਾਂ ਦੇ ਦੰਦ ਠੀਕ ਨਹੀਂ ਹਨ ਤੇ ਜਾਨੀ ਉਹਨਾਂ ਦੇ ਦੰਦ ਦੇਖ ਕੇ ਗੀਤ ਲਿਖ ਰਹੇ ਸਨ।

ਗਿੱਪੀ ਗਰੇਵਾਲ ਨੇ ਇਹ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਹੈ 'ਐਲਬਮ ਜਲਦੀ ਰੈਡੀ ਹੋ ਰਹੀ ਹੈ ਜੀ,ਜਾਨੀ ਦੀ ਇਹ ਵੀਡੀਓ ਲੱਭ ਗਈ ਅੱਜ ਮੈਨੂੰ,ਆਪਾਂ ਮੁੰਬਈ ਬੈਠੇ ਸੀ,ਪਤਾ ਨਹੀਂ ਕਿਹੜੀ ਫੋਟੋ ਦੇਖੀ ਆ ਜਾਨੀ ਨੇ।' ਇਸ ਦੇ ਨਾਲ ਹੀ ਉਹਨਾਂ ਫੈਨਸ ਨੂੰ ਬੁੱਝਣ ਲਈ ਕਿਹਾ ਹੈ ਅਤੇ ਜਾਨੀ ਦੀ ਆਉਣ ਵਾਲੀ ਐਲਬਮ 'ਜਾਨੀ ਵੇ' ਲਈ ਵਧਾਈਆਂ ਦਿੱਤੀਆਂ ਹਨ। ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਭਾਨੇ ਦੇ ਦੰਦ ਦੇਖ ਕੇ ਗਾਣਾ ਨਹੀਂ ਲਿਖਿਆ ਜਾ ਸਕਦਾ।

ਹੋਰ ਵੇਖੋ : ਕਰਮਜੀਤ ਅਨਮੋਲ ਅਤੇ ਗੁਰਸੇਵਕ ਮਾਨ ਦੀ ਲੰਬੇ ਸਮੇਂ ਬਾਅਦ ਇਸ ਤਰ੍ਹਾਂ ਹੋਈ ਮੁਲਾਕਾਤ, ਵੀਡੀਓ ਆਇਆ ਸਾਹਮਣੇ

 

View this post on Instagram

 

Thora Thora Hasna Jaroor Chahida? #gippygrewal Pic credit @harjeetsphotography

A post shared by Gippy Grewal (@gippygrewal) on

ਫਿਲਹਾਲ ਗਿੱਪੀ ਗਰੇਵਾਲ ਦੀਆਂ ਕਈ ਫ਼ਿਲਮਾਂ ਲਾਈਨ 'ਚ ਜਿੰਨ੍ਹਾਂ 'ਚ ਉਹਨਾਂ ਦੀ ਫ਼ਿਲਮ 'ਡਾਕਾ' 1 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਗਿੱਪੀ ਗਰੇਵਾਲ ਦੀ 2020 'ਚ ਰਿਲੀਜ਼ ਹੋਣ ਜਾ ਰਹੀ ਐਕਸ਼ਨ ਡਰਾਮਾ 'ਇੱਕ ਸੰਧੂ ਹੁੰਦਾ ਸੀ' ਦੀ ਸ਼ੂਟਿੰਗ ਚੱਲ ਰਹੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network