ਮਸ਼ਹੂਰ ਗਾਇਕ ਨੇ ਮਾਧੁਰੀ ਦੀਕਸ਼ਿਤ ਦਾ ਇਸ ਵਜ੍ਹਾ ਕਰਕੇ ਮੋੜ ਦਿੱਤਾ ਸੀ ਰਿਸ਼ਤਾ

By  Rupinder Kaler November 10th 2020 02:04 PM

ਮਾਧੁਰੀ ਦੀਕਸ਼ਿਤ ਏਨੀਂ ਦਿਨੀਂ ਬਾਲੀਵੁੱਡ ਤੋਂ ਦੂਰ ਹੋ ਕੇ ਆਪਣਾ ਗ੍ਰਹਿਸਥ ਜੀਵਨ ਗੁਜ਼ਾਰ ਰਹੀ ਹੈ । ਪਰ ਇਸ ਦੇ ਬਾਵਜੂਦ ਉਹ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਮਾਧੁਰੀ ਮੂਲ ਰੂਪ ਤੋਂ ਮਹਾਰਾਸ਼ਟਰ ਦੀ ਰਹਿਣ ਵਾਲੀ ਹੈ ਤੇ ਇੱਕ ਬ੍ਰਾਹਮਣ ਪਰਿਵਾਰ ਨਾਲ ਤਾਲੁਕ ਰੱਖਦੀ ਹੈ । ਮਾਧੁਰੀ ਦੇ ਮਾਤਾ ਪਿਤਾ ਨਹੀਂ ਸਨ ਚਾਹੁੰਦੇ ਕਿ ਉਹ ਫ਼ਿਲਮਾਂ ਵਿੱਚ ਕੰਮ ਕਰੇ । ਇਸ ਲਈ ਉਹ ਮਾਧੁਰੀ ਦਾ ਛੇਤੀ ਤੋਂ ਛੇਤੀ ਵਿਆਹ ਕਰਨਾ ਚਾਹੁੰਦੇ ਸਨ ।

ਹੋਰ ਪੜ੍ਹੋ :

ਅਭਿਸ਼ੇਕ ਬੱਚਨ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼, ਅਦਾਕਾਰ ਨੇ ਜਵਾਬ ਦੇ ਕੇ ਬੋਲਤੀ ਕੀਤੀ ਬੰਦ

ਜਦੋਂ ਅਮਿਤਾਬ ਬੱਚਨ ਨੇ ਰੇਖਾ ਲਈ ਗਵਾ ਦਿੱਤਾ ਸੀ ਆਪਣਾ ਆਪਾ, ਅਮਿਤਾਬ ਦੀਆਂ ਹਰਕਤਾਂ ਨੂੰ ਦੇਖਕੇ ਹਰ ਕੋਈ ਹੋ ਗਿਆ ਸੀ ਹੈਰਾਨ

ਇਸ ਸਭ ਦੇ ਚਲਦੇ ਮਾਧੁਰੀ ਦੇ ਮਾਤਾ ਪਿਤਾ ਨੇ ਮਾਧੁਰੀ ਦਾ ਰਿਸ਼ਤਾ ਬਾਲੀਵੁੱਡ ਦੇ ਮਸ਼ਹੂਰ ਗਾਇਕ ਸੁਰੇਸ਼ ਵਾਡੇਕਰ ਨੂੰ ਭੇਜਿਆ । ਪਰ ਸੁਰੇਸ਼ ਨੇ ਇਸ ਰਿਸ਼ਤੇ ਤੋਂ ਨਾਂਹ ਕਰ ਦਿੱਤੀ । ਸੁਰੇਸ਼ ਉਸ ਸਮੇਂ ਉਭਰਦੇ ਗਾਇਕ ਸਨ ।

Madhuri

ਸੁਰੇਸ਼ ਦਾ ਕਹਿਣਾ ਸੀ ਕਿ ਮਾਧੁਰੀ ਕਾਫੀ ਦੁਬਲੀ ਪਤਲੀ ਹੈ । ਲਿਹਾਜਾ ਉਹ ਉਸ ਨਾਲ ਵਿਆਹ ਨਹੀਂ ਕਰ ਸਕਦੇ । ਜਦੋਂ ਸੁਰੇਸ਼ ਨੇ ਨਾਂਹ ਕੀਤੀ ਤਾਂ ਮਾਧੁਰੀ ਦੇ ਪਰਿਵਾਰ ਵਾਲੇ ਕਾਫੀ ਨਿਰਾਸ਼ ਹੋ ਗਏ । ਪਰ ਮਾਧੂਰੀ ਕਾਫੀ ਖੁਸ਼ ਹੋ ਗਈ ਕਿਉਂਕਿ ਇਸ ਤੋਂ ਬਾਅਦ ਹੀ ਉਹਨਾਂ ਨੂੰ ਫ਼ਿਲਮ ਵਿੱਚ ਕੰਮ ਕਰਨ ਦੀ ਇਜ਼ਾਜ਼ਤ ਮਿਲੀ ।

Related Post