ਮਸ਼ਹੂਰ ਗਾਇਕ ਨੇ ਮਾਧੁਰੀ ਦੀਕਸ਼ਿਤ ਦਾ ਇਸ ਵਜ੍ਹਾ ਕਰਕੇ ਮੋੜ ਦਿੱਤਾ ਸੀ ਰਿਸ਼ਤਾ

written by Rupinder Kaler | November 10, 2020

ਮਾਧੁਰੀ ਦੀਕਸ਼ਿਤ ਏਨੀਂ ਦਿਨੀਂ ਬਾਲੀਵੁੱਡ ਤੋਂ ਦੂਰ ਹੋ ਕੇ ਆਪਣਾ ਗ੍ਰਹਿਸਥ ਜੀਵਨ ਗੁਜ਼ਾਰ ਰਹੀ ਹੈ । ਪਰ ਇਸ ਦੇ ਬਾਵਜੂਦ ਉਹ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਮਾਧੁਰੀ ਮੂਲ ਰੂਪ ਤੋਂ ਮਹਾਰਾਸ਼ਟਰ ਦੀ ਰਹਿਣ ਵਾਲੀ ਹੈ ਤੇ ਇੱਕ ਬ੍ਰਾਹਮਣ ਪਰਿਵਾਰ ਨਾਲ ਤਾਲੁਕ ਰੱਖਦੀ ਹੈ । ਮਾਧੁਰੀ ਦੇ ਮਾਤਾ ਪਿਤਾ ਨਹੀਂ ਸਨ ਚਾਹੁੰਦੇ ਕਿ ਉਹ ਫ਼ਿਲਮਾਂ ਵਿੱਚ ਕੰਮ ਕਰੇ । ਇਸ ਲਈ ਉਹ ਮਾਧੁਰੀ ਦਾ ਛੇਤੀ ਤੋਂ ਛੇਤੀ ਵਿਆਹ ਕਰਨਾ ਚਾਹੁੰਦੇ ਸਨ । ਹੋਰ ਪੜ੍ਹੋ :

ਇਸ ਸਭ ਦੇ ਚਲਦੇ ਮਾਧੁਰੀ ਦੇ ਮਾਤਾ ਪਿਤਾ ਨੇ ਮਾਧੁਰੀ ਦਾ ਰਿਸ਼ਤਾ ਬਾਲੀਵੁੱਡ ਦੇ ਮਸ਼ਹੂਰ ਗਾਇਕ ਸੁਰੇਸ਼ ਵਾਡੇਕਰ ਨੂੰ ਭੇਜਿਆ । ਪਰ ਸੁਰੇਸ਼ ਨੇ ਇਸ ਰਿਸ਼ਤੇ ਤੋਂ ਨਾਂਹ ਕਰ ਦਿੱਤੀ । ਸੁਰੇਸ਼ ਉਸ ਸਮੇਂ ਉਭਰਦੇ ਗਾਇਕ ਸਨ । Madhuri ਸੁਰੇਸ਼ ਦਾ ਕਹਿਣਾ ਸੀ ਕਿ ਮਾਧੁਰੀ ਕਾਫੀ ਦੁਬਲੀ ਪਤਲੀ ਹੈ । ਲਿਹਾਜਾ ਉਹ ਉਸ ਨਾਲ ਵਿਆਹ ਨਹੀਂ ਕਰ ਸਕਦੇ । ਜਦੋਂ ਸੁਰੇਸ਼ ਨੇ ਨਾਂਹ ਕੀਤੀ ਤਾਂ ਮਾਧੁਰੀ ਦੇ ਪਰਿਵਾਰ ਵਾਲੇ ਕਾਫੀ ਨਿਰਾਸ਼ ਹੋ ਗਏ । ਪਰ ਮਾਧੂਰੀ ਕਾਫੀ ਖੁਸ਼ ਹੋ ਗਈ ਕਿਉਂਕਿ ਇਸ ਤੋਂ ਬਾਅਦ ਹੀ ਉਹਨਾਂ ਨੂੰ ਫ਼ਿਲਮ ਵਿੱਚ ਕੰਮ ਕਰਨ ਦੀ ਇਜ਼ਾਜ਼ਤ ਮਿਲੀ ।

0 Comments
0

You may also like