ਮਾਹਿਰਾ ਸ਼ਰਮਾ ਤੇ ਪਾਰਸ ਛਾਬੜਾ ਇੱਕ ਵਾਰ ਫਿਰ ਇਕੱਠੇ ਨਜ਼ਰ ਆਉਣਗੇ ਨਵੇਂ ਗੀਤ ‘ਰਿੰਗ’ ‘ਚ, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

By  Lajwinder kaur July 28th 2020 05:39 PM -- Updated: July 28th 2020 05:47 PM

ਰਿਆਲਟੀ ਸ਼ੋਅ ਬਿੱਗ ਬੌਸ 13 ‘ਚ ਕਈ ਜੋੜੀਆਂ ਬਣੀਆਂ ਤੇ ਚਰਚਾ 'ਚ ਵੀ ਰਹੀਆਂ । ਅਜਿਹੀ ਇੱਕ ਜੋੜੀ ਹੈ ਮਾਹਿਰਾ ਸ਼ਰਮਾ ਤੇ ਪਾਰਸ ਛਾਬੜਾ ਜੋ ਕਿ ਰਿਆਲਟੀ ਸ਼ੋਅ ‘ਚ ਬਣੀ ਤੇ ਸ਼ੋਅ ਤੋਂ ਬਾਅਦ ਵੀ ਕਾਫੀ ਸੁਰਖੀਆਂ ‘ਚ ਰਹੀ ਹੈ । ਦੋਵਾਂ ਨੂੰ ਦਰਸ਼ਕ ਖੂਬ ਪਸੰਦ ਕਰਦੇ ਨੇ ।

 ਹੋਰ ਵੇਖੋ : ਮਾਹਿਰਾ ਸ਼ਰਮਾ ਤੇ ਪਾਰਸ ਛਾਬੜਾ ਇਕ ਵਾਰ ਫਿਰ ਨਜ਼ਰ ਆਏ ‘Hashtag Love Soniyea’ ਗੀਤ ‘ਚ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਦੋਵਾਂ ਦੀ ਲਵ ਕਮਿਸਟਰੀ

ਦੋਵੇਂ ਇੱਕ ਵਾਰ ਫਿਰ ਤੋਂ ਇਕੱਠੇ ਨਵੇਂ ਗੀਤ ‘ਰਿੰਗ’ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ । ਦੋਵਾਂ ਦੀ ਲਵ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆਉਂਦੀ ਹੈ । ਰਿੰਗ ਗੀਤ ਨੂੰ ਰਮਨ ਗੋਇਲ ਗਾਉਂਦੇ ਹੋਏ ਨਜ਼ਰ ਆਉਣਗੇ ।

ਹਾਲ ਹੀ ‘ਚ ਦੋਵੇਂ ‘ਹੈਸ਼ਟੈਗ ਲਵ ਸੋਹਣੀਏ’ ਗੀਤ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦਿੱਤੇ ਸਨ । ਮਾਹਿਰਾ ਸ਼ਰਮਾ ਪਾਰਸ ਛਾਬੜਾ ਦੇ ਨਾਲ ਪਿਛੇ ਜਿਹੇ ਬਾਲੀਵੁੱਡ ਦੀ ਨਾਮੀ ਗਾਇਕਾ ਸੋਨੂੰ ਕੱਕੜ ਤੇ ਨਿਖਿਲ ਡਿਸੂਜ਼ਾ ਦਾ ਗੀਤ ‘ਬਾਰਿਸ਼’ ‘ਚ ਦਿਖਾਈ ਦਿੱਤੇ ਸਨ । ਮਾਹਿਰਾ ਸ਼ਰਮਾ ਕਈ ਨਾਮੀ ਗਾਇਕ ਜਿਵੇਂ ਪ੍ਰਭ ਗਿੱਲ, ਅੰਮ੍ਰਿਤ ਮਾਨ, ਕਰਜ ਰੰਧਾਵਾ, ਰੋਹਨਪ੍ਰੀਤ ਸਿੰਘ, ਜੱਸ ਮਾਣਕ, ਇੰਦਰ ਚਾਹਲ ਸਣੇ ਕਈ ਗਾਇਕਾਂ ਦੇ ਗੀਤਾਂ ‘ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ ।

Related Post