ਮਾਹਿਰਾ ਸ਼ਰਮਾ ਤੇ ਪਾਰਸ ਛਾਬੜਾ ਇੱਕ ਵਾਰ ਫਿਰ ਇਕੱਠੇ ਨਜ਼ਰ ਆਉਣਗੇ ਨਵੇਂ ਗੀਤ ‘ਰਿੰਗ’ ‘ਚ, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ
ਰਿਆਲਟੀ ਸ਼ੋਅ ਬਿੱਗ ਬੌਸ 13 ‘ਚ ਕਈ ਜੋੜੀਆਂ ਬਣੀਆਂ ਤੇ ਚਰਚਾ 'ਚ ਵੀ ਰਹੀਆਂ । ਅਜਿਹੀ ਇੱਕ ਜੋੜੀ ਹੈ ਮਾਹਿਰਾ ਸ਼ਰਮਾ ਤੇ ਪਾਰਸ ਛਾਬੜਾ ਜੋ ਕਿ ਰਿਆਲਟੀ ਸ਼ੋਅ ‘ਚ ਬਣੀ ਤੇ ਸ਼ੋਅ ਤੋਂ ਬਾਅਦ ਵੀ ਕਾਫੀ ਸੁਰਖੀਆਂ ‘ਚ ਰਹੀ ਹੈ । ਦੋਵਾਂ ਨੂੰ ਦਰਸ਼ਕ ਖੂਬ ਪਸੰਦ ਕਰਦੇ ਨੇ ।
ਦੋਵੇਂ ਇੱਕ ਵਾਰ ਫਿਰ ਤੋਂ ਇਕੱਠੇ ਨਵੇਂ ਗੀਤ ‘ਰਿੰਗ’ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ । ਦੋਵਾਂ ਦੀ ਲਵ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆਉਂਦੀ ਹੈ । ਰਿੰਗ ਗੀਤ ਨੂੰ ਰਮਨ ਗੋਇਲ ਗਾਉਂਦੇ ਹੋਏ ਨਜ਼ਰ ਆਉਣਗੇ ।
ਹਾਲ ਹੀ ‘ਚ ਦੋਵੇਂ ‘ਹੈਸ਼ਟੈਗ ਲਵ ਸੋਹਣੀਏ’ ਗੀਤ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦਿੱਤੇ ਸਨ । ਮਾਹਿਰਾ ਸ਼ਰਮਾ ਪਾਰਸ ਛਾਬੜਾ ਦੇ ਨਾਲ ਪਿਛੇ ਜਿਹੇ ਬਾਲੀਵੁੱਡ ਦੀ ਨਾਮੀ ਗਾਇਕਾ ਸੋਨੂੰ ਕੱਕੜ ਤੇ ਨਿਖਿਲ ਡਿਸੂਜ਼ਾ ਦਾ ਗੀਤ ‘ਬਾਰਿਸ਼’ ‘ਚ ਦਿਖਾਈ ਦਿੱਤੇ ਸਨ । ਮਾਹਿਰਾ ਸ਼ਰਮਾ ਕਈ ਨਾਮੀ ਗਾਇਕ ਜਿਵੇਂ ਪ੍ਰਭ ਗਿੱਲ, ਅੰਮ੍ਰਿਤ ਮਾਨ, ਕਰਜ ਰੰਧਾਵਾ, ਰੋਹਨਪ੍ਰੀਤ ਸਿੰਘ, ਜੱਸ ਮਾਣਕ, ਇੰਦਰ ਚਾਹਲ ਸਣੇ ਕਈ ਗਾਇਕਾਂ ਦੇ ਗੀਤਾਂ ‘ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ ।