ਇਹ ਕੰਮ ਕਰਕੇ ਤੁਸੀਂ ਵੀ ਜਿੱਤ ਸਕਦੇ ਹੋ 10 ਲੱਖ ਦਾ ਇਨਾਮ …!

By  Rupinder Kaler June 17th 2020 05:25 PM

ਪੀਟੀਸੀ ਨੈੱਟਵਰਕ ਇੱਕ ਵਾਰ ਫਿਰ ਪੰਜਾਬ ਦੇ ਟੈਲੇਂਟ ਨੂੰ ਅੱਗੇ ਲੈ ਕੇ ਆਉਣ ਲਈ ਨਵਾਂ ਸ਼ੋਅ ਲੈ ਕੇ ਆ ਰਿਹਾ ਹੈ । ਪੀਟੀਸੀ ਪੰਜਾਬੀ ਨੇ ਜਿੱਥੇ ਆਪਣੇ ਰਿਆਲਟੀ ਸ਼ੋਅਜ਼ ਰਾਹੀਂ ਪੰਜਾਬੀ ਇੰਡਸਟਰੀ ਨੂੰ ਕਈ ਚਮਕਦੇ ਸਿਤਾਰੇ ਦਿੱਤੇ ਹਨ ਉੱਥੇ ਇਸੇ ਤਰ੍ਹਾਂ ਦੇ ਨਵੇਂ ਸ਼ੋਅ ਰਾਹੀਂ ਹਰ ਕਿਸੇ ਨੂੰ ਕਿਸੇ ਵੀ ਕਿਸਮ ਦਾ ਹੁਨਰ ਦਿਖਾਉਣ ਦਾ ਮੌਕਾ ਦਿੱਤਾ ਜਾਵੇਗਾ । ‘ਹੁਨਰ ਪੰਜਾਬ ਦਾ’ ਸ਼ੋਅ ਰਾਹੀਂ ਨੌਜਵਾਨਾਂ ਨੂੰ ਆਪਣਾ ਹਰ ਤਰ੍ਹਾਂ ਦਾ ਟੈਲੇਂਟ ਦਿਖਾਉਣ ਦਾ ਮੌਕਾ ਮਿਲੇਗਾ ।

https://www.instagram.com/p/CBdOqtZhqdg/

ਇੱਥੇ ਹੀ ਬਸ ਨਹੀਂ ਸ਼ੋਅ ਵਿੱਚ ਜਿੱਤਣ ਵਾਲੇ ਨੌਜਵਾਨ ਨੂੰ 10 ਲੱਖ ਦੇ ਵੱਡੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ । ਜੇਕਰ ਤੁਹਾਡੇ ਕੋਲ ਵੀ ਹੈ ਕੋਈ ਹੁਨਰ ਤਾਂ ਅੱਜ ਹੀ ਹਿੱਸਾ ਲਓ ਪੀਟੀਸੀ ਪੰਜਾਬੀ ਦੇ ਸ਼ੋਅ ‘ਹੁਨਰ ਪੰਜਾਬ ਦਾ’ ਵਿੱਚ ।

https://www.facebook.com/ptcpunjabi/videos/2700030460209209/

ਇਸ ਸ਼ੋਅ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਤੁਹਾਨੂੰ ਆਪਣੇ ਟੈਲੇਂਟ ਦੀ 2 ਮਿੰਟ ਦੀ ਵੀਡੀਓ ਬਣਾ ਕੇ ‘ਪੀਟੀਸੀ ਪਲੇਅ’ ਐਪ ਤੇ ਅਪਲੋਡ ਕਰਨੀ ਹੋਵੇਗੀ । ਹੁਣ ਦੇਰ ਕਿਸ ਗੱਲ ਦੀ ਅੱਜ ਹੀ ਡਾਊਂਨਲੋਡ ਕਰੋ ‘ਪੀਟੀਸੀ ਪਲੇਅ’ ਐਪ ਤੇ ਅਪਲੋਡ ਕਰੋ ਆਪਣੇ ਟੈਲੇਂਟ ਦੀ ਵੀਡੀਓ ।

Related Post