ਦਿਲ ਦਾ ਦੌਰਾ ਪੈਣ ਕਾਰਨ ਮਲਿਆਲਮ ਅਦਾਕਾਰਾ ਅੰਬਿਕਾ ਰਾਓ ਦਾ ਹੋਇਆ ਦੇਹਾਂਤ, ਸਾਊਥ ਇੰਡਸਟਰੀ 'ਚ ਛਾਈ ਸੋਗ ਲਹਿਰ

By  Pushp Raj June 28th 2022 05:19 PM

Ambika Rao Death: ਸਾਊਥ ਫਿਲਮ ਇੰਡਸਟਰੀ ਤੋਂ ਦੁਖਦ ਖ਼ਬਰ ਸਾਹਮਣੇ ਆਈ ਹੈ। ਮਲਿਆਲਮ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਅੰਬਿਕਾ ਰਾਓ (Ambika Rao) ਦਾ ਦੇਹਾਂਤ ਹੋ ਗਿਆ ਹੈ। ਸੋਮਵਾਰ, 27 ਜੂਨ ਨੂੰ ਉਨ੍ਹਾਂ ਨੇ ਆਖਰੀ ਸਾਹ ਲਏ। ਮੀਡੀਆ ਰਿਪੋਰਟਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।

Image Source: Google

ਅੰਬਿਕਾ ਨੂੰ ਸੋਮਵਾਰ ਸਵੇਰੇ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਸ ਨੂੰ ਏਰਨਾਕੁਲਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ, ਪਰ ਉਹ ਆਪਣੀ ਜ਼ਿੰਦਗੀ ਦੀ ਜ਼ੰਗ ਹਾਰ ਗਈ ਅਤੇ ਰਾਤ ਕਰੀਬ ਸਾਢੇ 10 ਵਜੇ ਹੀ ਉਨ੍ਹਾਂ ਦੀ ਮੌਤ ਹੋ ਗਈ।

ਮੀਡੀਆ ਰਿਪੋਰਟਸ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੋਵਿਡ-19 ਤੋਂ ਪੀੜਤ ਸਨ ਅਤੇ ਘਰ ਵਿੱਚ ਹੀ ਉਨ੍ਹਾਂ ਦਾ ਇਲਾਜ ਜਾਰੀ ਸੀ। ਉਹ ਫਿਲਮ 'ਕੁੰਬਲੰਗੀ ਨਾਈਟਸ' ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਮਸ਼ਹੂਰ ਸਨ।

Image Source: Google

ਅੰਬਿਕਾ ਰਾਓ ਆਪਣੇ ਪਿੱਛੇ ਦੋ ਪੁੱਤਰ ਛੱਡ ਗਏ ਹਨ, ਜਿਨ੍ਹਾਂ ਦੇ ਨਾਂ ਰਾਹੁਲ ਅਤੇ ਸੋਹਨ ਹਨ। ਮਲਿਆਲਮ ਅਦਾਕਾਰਾ ਦੀ ਮੌਤ ਨਾਲ ਸਾਊਥ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਸੁਪਰਸਟਾਰ ਪ੍ਰਿਥਵੀਰਾਜ ਨੇ ਵੀ ਅੰਬਿਕਾ ਰਾਜ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਿਥਵੀਰਾਜ ਨੇ ਲਿਖਿਆ, ‘ ਅੰਬਿਕਾ ਰੱਬ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ।’ ਇਸ ਤੋਂ ਇਲਾਵਾ ਇੰਡਸਟਰੀ ਦੇ ਕਈ ਹੋਰ ਸਿਤਾਰਿਆਂ ਨੇ ਵੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਨਾਲ ਹੀ ਸ਼ਰਧਾਂਜਲੀ ਵੀ ਦਿੱਤੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਅੰਬਿਕਾ ਰਾਓ ਨੇ ਸਾਲ 2002 'ਚ ਫਿਲਮ 'ਕ੍ਰਿਸ਼ਨਾ ਗੋਪਾਲਕ੍ਰਿਸ਼ਨ' ਨਾਲ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਫਿਲਮ ਇੰਡਸਟਰੀ 'ਚ ਕਦਮ ਰੱਖਿਆ ਸੀ। ਇਸ ਦਾ ਨਿਰਦੇਸ਼ਨ ਬਾਲਚੰਦਰ ਮੇਮ ਨੇ ਕੀਤਾ ਸੀ। ਅਦਾਕਾਰਾ ਨੇ ਕਰੀਬ ਦੋ ਦਹਾਕਿਆਂ ਤੱਕ ਦੱਖਣ ਵਿੱਚ ਸਹਾਇਕ ਨਿਰਦੇਸ਼ਕ ਅਤੇ ਅਦਾਕਾਰਾ ਵਜੋਂ ਕੰਮ ਕੀਤਾ ਹੈ।

ਅੰਬਿਕਾ ਰਾਓ ਨੇ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਕਈ ਫਿਲਮਾਂ 'ਚ ਕੰਮ ਕੀਤਾ ਹੈ। ਇਨ੍ਹਾਂ ਵਿੱਚ ਮੀਸ਼ਾ ਮਾਧਵਨ, ਸਾਲਟ ਐਂਡ ਮਿਰਚ, ਕੁੰਬਲਾਂਗੀ ਨਾਈਟਸ ਅਤੇ ਹਾਲ ਹੀ ਵਿੱਚ ਰਿਲੀਜ਼ ਹੋਈ ਅਨੁਰਾਗ ਕਰਿਕਿਨ ਵੇਲਮ, ਤਮਾਸ਼ਾ ਅਤੇ ਵੇਲਮ ਸ਼ਾਮਲ ਹਨ।

Image Source: Google

ਹੋਰ ਪੜ੍ਹੋ: ਅਰਜੁਨ ਕਪੂਰ ਤੇ ਮਲਾਇਕਾ ਨੇ ਪੈਰਿਸ 'ਚ ਸ਼ਾਰਕ ਟੈਂਕ ਫੇਮ ਅਸ਼ਨੀਰ ਗਰੋਵਰ ਨਾਲ ਕੀਤੀ ਮੁਲਾਕਾਤ, ਫੈਨਜ਼ ਨੇ ਦਿੱਤਾ ਫਨੀ ਰਿਐਕਸ਼ਨ2019 ਵਿੱਚ, ਅੰਬਿ

ਕਾ ਰਾਓ ਨੇ 'ਕੁੰਬਲਾਂਗੀ ਨਾਈਟਸ' ਵਿੱਚ ਇੱਕ ਅਭਿਨੇਤਰੀ ਦੇ ਤੌਰ 'ਤੇ ਬਹੁਤ ਪ੍ਰਸਿੱਧੀ ਹਾਸਲ ਕੀਤੀ। ਇਸ ਫਿਲਮ 'ਚ ਉਸ ਦੀ ਹਰ ਕਿਸੇ ਨੇ ਤਾਰੀਫ ਕੀਤੀ ਸੀ। ਇਸ ਵਿੱਚ ਉਸ ਨੇ ਬੇਬੀ ਅਤੇ ਸਿੰਮੀ ਦੀ ਮਾਂ ਦੀ ਭੂਮਿਕਾ ਨਿਭਾਈ ਹੈ।

Related Post