
Arjun Kapoor and Malaika meet Ashneer Grover: ਬਾਲੀਵੁੱਡ ਦੀ ਮਸ਼ਹੂਰ ਜੋੜੀ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਮੌਜੂਦਾ ਸਮੇਂ ਵਿੱਚ ਪੈਰਿਸ ਵਿੱਚ ਛੁੱਟਿਆਂ ਦਾ ਆਨੰਦ ਮਾਣ ਰਹੇ ਹਨ। ਦੱਸ ਦਈਏ ਕਿ ਅਰਜੁਨ ਕਪੂਰ ਆਪਣਾ 37 ਜਨਮਦਿਨ ਸੈਲੀਬ੍ਰੇਟ ਕਰਨ ਲਈ ਪੈਰਿਸ ਗਏ ਹਨ। ਅਰਜੁਨ ਕਪੂਰ ਤੇ ਮਲਾਇਕਾ ਨੇ ਪੈਰਿਸ 'ਚ ਸ਼ਾਰਕ ਟੈਂਕ ਫੇਮ ਅਸ਼ਨੀਰ ਗਰੋਵਰ ਨਾਲ ਮੁਲਾਕਾਤ ਕੀਤੀ, ਜਿਸ ਮਗਰੋਂ ਉਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਫੈਨਜ਼ ਇਸ ਤਸਵੀਰ 'ਤੇ ਫਨੀ ਰਿਐਕਸ਼ਨ ਦੇ ਰਹੇ ਹਨ।

ਦੱਸ ਦਈਏ ਕਿ ਇਸ ਜੋੜੀ ਨੇ ਹਾਲ ਹੀ ਵਿੱਚ ਆਪਣੇ ਰਿਸ਼ਤੇ ਨੂੰ ਅਧਿਕਾਰਿਤ ਕਰ ਦਿੱਤਾ ਹੈ। ਜਿਸ ਮਗਰੋਂ ਇਹ ਕਿਆਸ ਲਾਏ ਜਾ ਰਹੇ ਹਨ ਕਿ ਅਰਜੁਨ ਕਪੂਰ 'ਤੇ ਮਲਾਇਕਾ ਅਰੋੜਾ ਜਲਦ ਹੀ ਵਿਆਹ ਬੰਧਨ ਵਿੱਚ ਬਝ ਜਾਣਗੇ।
ਜਨਮਦਿਨ ਮਨਾਉਣ ਤੋਂ ਬਾਅਦ ਹੁਣ ਇਹ ਜੋੜਾ ਪੈਰਿਸ ਦੀਆਂ ਖੂਬਸੂਰਤ ਥਾਵਾਂ ਦੇ ਨਜ਼ਾਰਿਆਂ ਦਾ ਆਨੰਦ ਲੈ ਰਿਹਾ ਹੈ ਅਤੇ ਫੈਨਜ਼ ਲਈ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰ ਰਿਹਾ ਹੈ। ਹੁਣ ਇੱਥੇ ਪੈਰਿਸ ਵਿੱਚ, ਇਸ ਜੋੜੇ ਨੇ ਵਪਾਰ ਨਾਲ ਸਬੰਧਤ ਟੀਵੀ ਸ਼ੋਅ ਸ਼ਾਰਕ ਟੈਂਕ ਇੰਡੀਆ ਦੇ ਮਸ਼ਹੂਰ ਜੱਜ ਅਸ਼ਨੀਰ ਗਰੋਵਰ ਨਾਲ ਮੁਲਾਕਾਤ ਕੀਤੀ। ਜਿਸ ਮਗਰੋਂ ਅਸ਼ਨੀਰ ਦੇ ਨਾਲ ਅਰਜੁਨ ਤੇ ਮਲਾਇਕਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਹੁਣ ਯੂਪੀਆਈ ਮੋਡ 'ਭਾਰਤ ਪੇ' ਦੇ ਸਾਬਕਾ ਸੀਈਓ ਅਸ਼ਨੀਰ ਗਰੋਵਰ ਨਾਲ ਅਰਜੁਨ-ਮਲਾਇਕਾ ਦੀ ਮੁਲਾਕਾਤ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਮਲਾਇਕਾ ਨੇ ਹਾਈਲਾਈਟ ਕਲਰ ਦੀ ਵਨ-ਪੀਸ ਡਰੈੱਸ ਪਾਈ ਹੋਈ ਹੈ ਅਤੇ ਅਰਜੁਨ ਨੇ ਬਲੇਜ਼ਰ ਦੇ ਹੇਠਾਂ ਬਲੈਕ ਪੈਂਟ ਅਤੇ ਨੀਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਇਸ ਦੇ ਨਾਲ ਹੀ ਅਸ਼ਨੀਰ ਡੈਨਿਮ ਅਤੇ ਸਵੈਟ ਸ਼ਰਟ 'ਚ ਹਨ।
ਸੋਸ਼ਲ ਮੀਡੀਆ ਯੂਜ਼ਰਸ ਉਨ੍ਹਾਂ ਦੀ ਇਸ ਤਸਵੀਰ ਉੱਤੇ ਕਈ ਤਰ੍ਹਾਂ ਦੇ ਕਮੈਂਟ ਕਰ ਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਹੁਣ ਯੂਜ਼ਰਸ ਮਜ਼ਾਕੀਆ ਤਰੀਕੇ ਨਾਲ ਅੰਦਾਜ਼ਾ ਲਗਾ ਰਹੇ ਹਨ ਕਿ ਜੋੜੇ ਨੇ ਵਿਆਹ ਦੇ ਇਨਵੈਸਟਮੈਂਟ ਲਈ ਅਸ਼ਨੀਰ ਨਾਲ ਮੁਲਾਕਾਤ ਕੀਤੀ ਹੈ। ਇੱਕ ਹੋਰ ਯੂਜ਼ਰ ਨੇ ਵਾਰ-ਵਾਰ ਡਾਇਲਾਗ 'ਯੇ ਕਯਾ ਗੁੱਗਲਪਨ ਹੈ' ਲਿਖ ਕੇ ਅਸ਼ਨੀਰ ਦੇ ਸ਼ੋਅ ਦਾ ਮਜ਼ਾਕ ਉਡਾਇਆ ਹੈ।

ਦੱਸ ਦੇਈਏ ਕਿ ਮਲਾਇਕਾ ਅਤੇ ਅਰਜੁਨ ਕਪੂਰ 25 ਜੂਨ ਤੋਂ ਪੈਰਿਸ ਵਿੱਚ ਹਨ। ਇਸ ਜੋੜੇ ਨੇ ਪੈਰਿਸ ਤੋਂ ਆਪਣੀ ਯਾਤਰਾ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਜੋੜੇ ਦੇ ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕਈ ਉਨ੍ਹਾਂ ਨੂੰ ਟ੍ਰੋਲ ਵੀ ਕਰ ਰਹੇ ਹਨ।
View this post on Instagram