
R Madhavan's film Rocketry special screening: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਰ ਮਾਧਵਨ ਇਨ੍ਹੀਂ ਦਿਨੀਂ ਆਪਣੀ ਫਿਲਮ ਰਾਕੇਟ੍ਰੀ: ਦਿ ਨਾਂਬੀ ਇਫੈਕਟ ਦੀ ਪ੍ਰਮੋਸ਼ਨ ਵਿੱਚ ਜੁੱਟੇ ਹੋਏ ਹਨ। ਹਾਲ ਹੀ 'ਚ ਇਸ ਫਿਲਮ ਦਾ ਟ੍ਰੇਲਰ ਦੁਨੀਆ ਦੇ ਸਭ ਤੋਂ ਵੱਡੇ ਬਿਲਬੋਰਡ 'ਤੇ ਪ੍ਰਦਰਸ਼ਿਤ ਕੀਤਾ ਗਿਆ ਸੀ, ਜਿਸ ਦੀ ਵੀਡੀਓ ਵੀ ਅਦਾਕਾਰ ਨੇ ਆਪਣੇ ਅਕਾਊਂਟ 'ਤੇ ਸ਼ੇਅਰ ਕੀਤੀ ਸੀ। ਫਿਲਹਾਲ ਉਨ੍ਹਾਂ ਦੀ ਫਿਲਮ ਨੂੰ ਇਕ ਹੋਰ ਉਪਲੱਬਧੀ ਮਿਲੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਨਵੀਂ ਦਿੱਲੀ ਵਿੱਚ ਆਰ ਮਾਧਵਨ ਦੀ ਆਉਣ ਵਾਲੀ ਫਿਲਮ ਰਾਕੇਟਰੀ: ਦ ਨਾਂਬੀ ਇਫੈਕਟ ਦੀ ਇੱਕ ਸਪੈਸ਼ਲ ਸਕ੍ਰੀਨਿੰਗ ਦਾ ਆਯੋਜਨ ਕੀਤਾ।

ਇਸ ਸਪੈਸ਼ਲ ਸਕ੍ਰੀਨਿੰਗ ਵਿੱਚ ਰਾਕੇਟਰੀ ਫਿਲਮ ਦੀ ਪੂਰੀ ਟੀਮ, ਫਿਲਮ ਦੇ ਲੇਖਕ ਤੇ ਨਿਰਦੇਸ਼ਕ ਅਤੇ ਮੁੱਖ ਅਦਾਕਾਰ ਮਾਧਵਨ ਦੀ ਅਗਵਾਈ ਨੇ ਹਿੱਸਾ ਲਿਆ।
ਇਸ ਸਪੈਸ਼ਲ ਸਕ੍ਰੀਨਿੰਗ ਦੇ ਮੌਕੇ 'ਤੇ ਫਿਲਮ ਬਾਰੇ ਦੱਸਦੇ ਹੋਏ, ਆਰ ਮਾਧਵਨ ਨੇ ਕਿਹਾ ਕਿ ਇਹ ਫਿਲਮ ਸਪੇਸ ਅਤੇ ਆਈਟੀ ਸੈਕਟਰਾਂ ਵਿੱਚ ਭਾਰਤ ਦੀ ਤਕਨੀਕੀ ਹੁਨਰ ਦਾ ਜਸ਼ਨ ਹੈ। ਮਾਸਟਰ ਨੰਬੀ ਨਰਾਇਣਨ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਉਨ੍ਹਾਂ ਕਿਹਾ, ਜਿਨ੍ਹਾਂ ਦਾ 'ਵਿਕਾਸ' ਇੰਜਣ ਕਦੇ ਫੇਲ੍ਹ ਨਹੀਂ ਹੋਇਆ, ਉਨ੍ਹਾਂ ਨੇ ਮਨੁੱਖੀ ਵਸੀਲਿਆਂ ਦੀ ਮੁਹਾਰਤ ਅਤੇ ਵਿਗਿਆਨਕ ਉੱਤਮਤਾ ਦੇ ਸਬੰਧ ਵਿੱਚ ਭਾਰਤ ਦੇ ਸਾਫਟ ਪਾਵਰ ਹੁਨਰ ਦਾ ਸੰਦੇਸ਼ ਵੀ ਦੁਨੀਆ ਨੂੰ ਦਿੱਤਾ ਹੈ।

ਫਿਲਮ ਦੀ ਗੱਲ ਕਰੀਏ ਤਾਂ ਇਹ ਫਿਲਮ ਇਸਰੋ ਦੇ ਸਾਬਕਾ ਵਿਗਿਆਨੀ ਅਤੇ ਏਰੋਸਪੇਸ ਇੰਜੀਨੀਅਰ ਨੰਬੀ ਨਾਰਾਇਣਨ ਦੀ ਬਾਇਓਪਿਕ ਹੈ, ਜਿਸ 'ਤੇ 1994 'ਚ ਜਾਸੂਸੀ ਦਾ ਝੂਠਾ ਦੋਸ਼ ਲਗਾਇਆ ਗਿਆ ਸੀ। ਫਿਲਮ 'ਚ ਮਾਧਵਨ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ ਯਾਨੀ ਨੰਬੀ ਨਾਰਾਇਣ। ਹਾਲ ਹੀ 'ਚ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਜਿਸ ਤੋਂ ਬਾਅਦ ਸਾਰਿਆਂ ਨੇ ਇਸ ਦੀ ਸ਼ਲਾਘਾ ਕੀਤੀ।

ਹੋਰ ਪੜ੍ਹੋ: ਮੌਤ ਤੋਂ ਬਾਅਦ ਵੀ ਧੀ ਦੇ ਵਿਆਹ 'ਚ ਸ਼ਾਮਿਲ ਹੋਇਆ ਪਿਤਾ, ਲਾੜੀ ਬਣੀ ਧੀ ਹੋਈ ਭਾਵੁਕ, ਵੇਖੋ ਵੀਡੀਓ
ਨੰਬੀ ਨਾਰਾਇਣ ਦੀ ਜ਼ਿੰਦਗੀ 'ਤੇ ਆਧਾਰਿਤ ਇਸ ਫਿਲਮ 'ਚ ਆਰ ਮਾਧਵਨ ਮੁੱਖ ਭੂਮਿਕਾ 'ਚ ਹਨ, ਇਸ ਦੇ ਨਾਲ ਹੀ ਉਨ੍ਹਾਂ ਨੇ ਪਹਿਲੀ ਵਾਰ ਨਿਰਦੇਸ਼ਨ ਦੀ ਕਮਾਨ ਵੀ ਸੰਭਾਲੀ ਹੈ। ਫਿਲਹਾਲ ਇਸ ਫਿਲਮ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਤੁਹਾਨੂੰ ਦੱਸ ਦੇਈਏ ਕਿ ਰਾਕੇਟਰੀ ਦਿ ਨਾਂਬੀ ਇਫੈਕਟ 1 ਜੁਲਾਈ 2022 ਨੂੰ ਰਿਲੀਜ਼ ਹੋਵੇਗੀ।