Mandira Bedi Birthday : ਟੀਵੀ ਪਰਦੇ ਤੋਂ ਲੈ ਕੇ ਪਹਿਲੀ ਮਹਿਲਾ ਸਪੋਰਟਸ ਐਂਕਰ ਬਨਣ ਤੱਕ ਮੰਦਿਰਾ ਬੇਦੀ ਨੇ ਕੀਤਾ ਕੜਾ ਸੰਘਰਸ਼

By  Pushp Raj April 15th 2022 06:49 PM

ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਤੇ ਸਪੋਰਟਸ ਐਂਕਰ ਰਹਿ ਚੁੱਕੀ ਮੰਦਿਰਾ ਬੇਦੀ ਹਰ  ਸਾਲ 15 ਅਪ੍ਰੈਲ ਨੂੰ ਆਪਣਾ ਜਨਮਦਿਨ ਮਨਾਉਂਦੀ ਹੈ। ਟੀਵੀ ਪਰਦੇ ਤੋਂ ਲੈ ਕੇ ਪਹਿਲੀ ਮਹਿਲਾ ਸਪੋਰਟਸ ਐਂਕਰ ਬਨਣ ਤੱਕ ਮੰਦਿਰਾ ਬੇਦੀ ਨੇ ਕੜਾ ਸੰਘਰਸ਼ ਕੀਤਾ ਹੈ। ਆਓ ਉਨ੍ਹਾਂ ਦੇ ਜਨਮਦਿਨ 'ਤੇ ਜਾਣਦੇ ਹਾਂ ਉਨ੍ਹਾਂ ਬਾਰੇ ਖ਼ਾਸ ਗੱਲਾਂ।

15 ਅਪ੍ਰੈਲ 1972 ਕੋਲਕਾਤਾ ਵਿੱਚ ਜਨਮੀ ਮੰਦਿਰਾ ਬੇਦੀ ਦੇ ਪਿਤਾ ਦਾ ਨਾਮ ਵੀਰੇਂਦਰ ਸਿੰਘ ਬੇਦੀ ਅਤੇ ਮਾਂ ਦਾ ਨਾਮ ਗੀਤਾ ਬੇਦੀ ਸੀ। ਉਹ ਅਕਸਰ ਹੀ ਆਪਣੀ ਫਿਟਨੈਸ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ। ਅਜੇ ਵੀ 40 ਪਲਸ ਦੀ ਉਮਰ ਵਿੱਚ ਵੀ ਉਸ ਦੀ ਉਮਰ ਦਾ ਸਹੀ ਅੰਦਾਜ਼ਾ ਲਗਾ ਪਾਉਣਾ ਮੁਸ਼ਕਲ ਹੈ।

ਮੁੰਬਈ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਅਦਾਕਾਰਾ ਨੇ ਅਦਾਕਾਰੀ ਦੀ ਦੁਨੀਆ ਵਿੱਚ ਜਾਣ ਦਾ ਫੈਸਲਾ ਕੀਤਾ। ਇਸ ਸ਼ੌਕ ਨੂੰ ਪੂਰਾ ਕਰਦੇ ਹੋਏ ਮੰਦਿਰਾ ਬੇਦੀ ਨੇ ਸਾਲ 1994 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਮੰਦਿਰਾ ਨੇ ਡੀਡੀ ਨੈਸ਼ਨਲ ਦੇ ਸਭ ਤੋਂ ਮਸ਼ਹੂਰ ਸੀਰੀਅਲ 'ਸ਼ਾਂਤੀ' 'ਚ ਕੰਮ ਕੀਤਾ ਸੀ, ਜਿਸ 'ਚ ਉਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ 'ਔਰਤ' ਅਤੇ 'ਕਿਉਂਕੀ ਸਾਸ ਭੀ ਕਭੀ ਬਹੂ ਥੀ', 'ਇੰਡੀਅਨ ਆਈਡਲ', 'ਫੇਮ ਗੁਰੂਕੁਲ', 'ਡੀਲ ਜਾਂ ਨੋ ਡੀਲ' ਵਰਗੇ ਕੁਝ ਸੀਰੀਅਲਾਂ 'ਚ ਵੀ ਨਜ਼ਰ ਆਈ।

ਇਸ ਤੋਂ ਬਾਅਦ ਅਦਾਕਾਰਾ ਨੇ ਬਾਲੀਵੁੱਡ 'ਚ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1995 'ਚ ਫਿਲਮ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਨਾਲ ਕੀਤੀ। ਹਾਲਾਂਕਿ, ਅਦਾਕਾਰਾ ਨੂੰ ਬਾਲੀਵੁੱਡ ਵਿੱਚ ਜ਼ਿਆਦਾ ਸਫਲਤਾ ਨਹੀਂ ਮਿਲੀ। ਇੰਡਸਟਰੀ ਵਿੱਚ 22 ਸਾਲਾਂ ਦੇ ਆਪਣੇ ਲੰਬੇ ਕਰੀਅਰ ਵਿੱਚ, ਮੰਦਿਰਾ ਨੇ 13 ਫਿਲਮਾਂ ਕੀਤੀਆਂ, ਜਿਨ੍ਹਾਂ ਵਿੱਚ 2 ਤਾਮਿਲ ਭਾਸ਼ਾ ਦੀਆਂ ਫਿਲਮਾਂ ਵੀ ਸ਼ਾਮਲ ਹਨ।

ਅਦਾਕਾਰੀ ਤੋਂ ਇਲਾਵਾ ਮੰਦਿਰਾ ਨੇ ਹੋਸਟਿੰਗ ਵਿੱਚ ਵੀ ਹੱਥ ਅਜ਼ਮਾਇਆ। ਉਸਨੇ ਆਈਸੀਸੀ ਵਿਸ਼ਵ ਕੱਪ 2003-2007, 2004 ਵਿੱਚ ਚੈਂਪੀਅਨਜ਼ ਟਰਾਫੀ, 2006 ਵਿੱਚ ਸੋਨੀ ਮੈਕਸ ਲਈ ਆਈਪੀਐਲ-2 ਦੀ ਮੇਜ਼ਬਾਨੀ ਕੀਤੀ। ਇਸ ਦੌਰਾਨ ਮੰਦਿਰਾ ਦੀਆਂ ਸਾੜੀਆਂ ਨੇ ਕਾਫੀ ਸੁਰਖੀਆਂ ਬਟੋਰੀਆਂ, ਜਿਸ ਤੋਂ ਬਾਅਦ ਅਦਾਕਾਰਾ ਨੇ 2014 'ਚ ਆਪਣਾ ਸਾੜੀ ਸਟੋਰ ਵੀ ਲਾਂਚ ਕੀਤਾ। 14 ਫਰਵਰੀ 1999 ਨੂੰ ਮੰਦਿਰਾ ਨੇ ਫਿਲਮ ਨਿਰਮਾਤਾ ਰਾਜ ਕੌਸ਼ਲ ਨਾਲ ਵਿਆਹ ਕੀਤਾ ਅਤੇ ਦੋਵਾਂ ਦਾ ਇੱਕ ਪੁੱਤਰ ਹੈ ਤੇ ਦੋਹਾਂ ਨੇ ਇੱਕ ਧੀ ਨੂੰ ਗੋਦ ਲਿਆ ਹੈ। ਬੀਤੇ ਸਾਲ ਹੀ ਰਾਜ ਕੌਸ਼ਲ ਦਾ ਦੇਹਾਂਤ ਹੋ ਗਿਆ।

image From google

ਹੋਰ ਪੜ੍ਹੋ : ਗ੍ਰੈਮੀ ਅਵਾਰਡ ਵਿਜੇਤਾ ਰਿੱਕੀ ਕੇਜ ਨੇ ਪੀਐਮ ਮੋਦੀ ਦੇ ਨਾਲ ਤਸਵੀਰ ਕੀਤੀ ਸ਼ੇਅਰ ਤੇ ਦੱਸਿਆ 7 ਈਅਰ ਚੈਲੇਂਜ ਦਾ ਤਜ਼ਰਬਾ

ਅਦਾਕਾਰੀ ਅਤੇ ਮੇਜ਼ਬਾਨੀ ਵਿੱਚ ਆਪਣੀ ਪਛਾਣ ਬਣਾਉਣ ਵਾਲੀ ਮੰਦਿਰਾ ਬੇਦੀ ਆਪਣੀ ਫਿਟਨੈਸ ਨੂੰ ਲੈ ਕੇ ਵੀ ਕਾਫੀ ਸੁਚੇਤ ਹੈ। 49 ਸਾਲ ਦੀ ਉਮਰ 'ਚ ਵੀ ਇਹ ਅਦਾਕਾਰਾ ਨੌਜਵਾਨ ਅਭਿਨੇਤਰੀਆਂ ਨੂੰ ਮੁਕਾਬਲਾ ਦਿੰਦੀ ਨਜ਼ਰ ਆ ਰਹੀ ਹੈ। ਅਭਿਨੇਤਰੀ ਘੰਟਿਆਂ ਤੱਕ ਜਿਮ 'ਚ ਪਸੀਨਾ ਵਹਾ ਕੇ ਖੁਦ ਨੂੰ ਫਿੱਟ ਰੱਖਦੀ ਹੈ। ਬੇਟੇ ਵੀਰ ਦੇ ਜਨਮ ਤੋਂ ਬਾਅਦ ਮੰਦਿਰਾ ਦਾ ਭਾਰ ਕਾਫੀ ਵੱਧ ਗਿਆ ਸੀ, ਪਰ ਅਭਿਨੇਤਰੀ ਨੇ ਜਿਮ ਅਤੇ ਯੋਗਾ ਦੀ ਮਦਦ ਨਾਲ 22 ਕਿਲੋ ਭਾਰ ਘਟਾਇਆ।

Related Post