ਮਨਿੰਦਰ ਬੁੱਟਰ ਨੇ ਨਵੇਂ ਗੀਤ ‘ਲਾਰੇ’ ਨਾਲ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼, ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

By  Lajwinder kaur October 22nd 2019 10:33 AM -- Updated: October 22nd 2019 10:41 AM

ਪੰਜਾਬੀ ਗਾਇਕ ਮਨਿੰਦਰ ਬੁੱਟਰ ‘ਇੱਕ ਤੇਰੇ’ ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਆਪਣੇ ਨਵੇਂ ਗੀਤ ‘ਲਾਰੇ’ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਜੀ ਹਾਂ ਗੀਤ ਦੇ ਪੋਸਟਰ ਨੂੰ ਸਾਂਝਾ ਕਰਨ ਤੋਂ ਕੁਝ ਸਮੇਂ ਬਾਅਦ ਹੀ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਹੋਏ ਗਾਣੇ ਦੀ ਲਿਰਿਕਲ ਵੀਡੀਓ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ।

ਹੋਰ ਵੇਖੋ:ਮਨਿੰਦਰ ਬੁੱਟਰ ਦੇ ਗੀਤ ‘ਇੱਕ ਤੇਰਾ’ ‘ਤੇ ਇਸ ਕਿਊਟ ਬੱਚੀ ਦੀ ਆਦਾਵਾਂ ਜਿੱਤ ਰਹੀਆਂ ਨੇ ਸਭ ਦਾ ਦਿਲ, ਦੇਖੋ ਵਾਇਰਲ ਵੀਡੀਓ

ਇਸ ਗਾਣੇ ਦੇ ਸ਼ਾਨਦਾਰ ਬੋਲ ਜਾਨੀ ਦੀ ਕਲਮ ‘ਚੋਂ ਨਿਕਲੇ ਨੇ। ਲਾਰੇ ਗਾਣੇ ਦਾ ਸ਼ਾਨਦਾਰ ਮਿਊਜ਼ਿਕ ਪੰਜਾਬੀ ਸੰਗੀਤਕਾਰ ਬੀ ਪਰਾਕ ਨੇ ਦਿੱਤਾ ਹੈ। ਇਸ ਗਾਣੇ ਨੂੰ ਮਨਿੰਦਰ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ। ਗਾਣੇ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਓਨੀਂ ਘੱਟ ਹੈ। ਇਸ ਗਾਣੇ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਜਿਸਦੇ ਚੱਲਦੇ ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਗੀਤ ਟਰੈਂਡਿੰਗ ‘ਚ ਛਾਇਆ ਹੋਇਆ ਹੈ।

ਜੇ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਉੱਤੇ ਵੀ ਗੀਤ ਦਾ ਪੋਸਟਰ ਤੇ ਲਿਰਿਕਲ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਮਨਿੰਦਰ ਬੁੱਟਰ ਦੇ ਸਖੀਆਂ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਨਿਵਾਜਿਆ ਗਿਆ ਸੀ ਜਿਸਦੇ ਚੱਲਦੇ ਬਹੁਤ ਜਲਦ ਬਾਲੀਵੁੱਡ ਫ਼ਿਲਮ ਮੇਕਰ ਕਰਨ ਜੌਹਰ ਦੀ ਫ਼ਿਲਮ ‘ਚ ਸਖੀਆਂ ਗੀਤ ਸੁਣਨ ਨੂੰ ਮਿਲੇਗਾ।

 

Related Post