ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ‘ਮੰਜੇ ਬਿਸਤਰੇ’ ਇਕੱਠੇ ਕਰਨ ਪਹੁੰਚੇ ਪੀਟੀਸੀ ਸ਼ੋਅ ਕੇਸ ‘ਚ

By  Lajwinder kaur April 7th 2019 02:54 PM

ਗਿੱਪੀ ਗਰੇਵਾਲ ਦੀ ਮੋਸਟ ਅਵੇਟਡ ਫ਼ਿਲਮ ‘ਮੰਜੇ ਬਿਸਤਰੇ 2’ ਜੋ ਕਿ 12 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਦੇ ਚੱਲਦੇ ਗਿੱਪੀ ਗਰੇਵਾਲ ਅਤੇ ਗੁਰਪ੍ਰੀਤ ਘੁੱਗੀ ਫ਼ਿਲਮ ਨਾਲ ਜੁੜੀਆਂ ਕੁਝ ਖ਼ਾਸ ਤੇ ਦਿਲਚਸਪ ਗੱਲਾਂ ਕਰਨ ਲਈ ਪਹੁੰਚੇ ਪੀਟੀਸੀ ਪੰਜਾਬੀ ਦੇ ਸ਼ੋਅ ਪੀਟੀਸੀ ਸ਼ੋਅ ਕੇਸ ‘ਤੇ। ਪੀਟੀਸੀ ਸ਼ੋਅ ਕੇਸ ਅਜਿਹਾ ਪ੍ਰੋਗਰਾਮ ਹੈ ਜਿੱਥੇ ਪੰਜਾਬੀ ਸਿਤਾਰੇ ਆਪਣੇ ਗੀਤਾਂ ਤੇ ਫ਼ਿਲਮਾਂ ਨਾਲ ਜੁੜੀਆਂ ਖ਼ਾਸ ਗੱਲਾਂ ਆਪਣੇ ਫੈਨਜ਼ ਦੇ ਨਾਲ ਸਾਂਝੀਆਂ ਕਰਦੇ ਹਨ।

ਹੋਰ ਵੇਖੋ:'ਮੰਜੇ ਬਿਸਤਰੇ 2' ਦੇ ਟਰੇਲਰ ਲਈ ਹੋ ਜਾਓ ਤਿਆਰ, ਇਸ ਦਿਨ ਹੋਵੇਗਾ ਰਿਲੀਜ਼

ਜੀ ਹਾਂ, ਗਿੱਪੀ ਗਰੇਵਾਲ ਜਿਹੜੇ ਆਪਣੀ ਮੂਵੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਉਨ੍ਹਾਂ ਲਈ ਇਹ ਫ਼ਿਲਮ ਕਿਉਂ ਇੰਨੀ ਖ਼ਾਸ ਹੈ ਅਤੇ ਇਸ ਵਾਰ ਕੀ ਨਵਾਂ ਹੈ ਮੰਜੇ ਬਿਸਤਰੇ ਫ਼ਿਲਮ ਦੇ ਸਿਕਵਲ ‘ਮੰਜੇ ਬਿਸਤਰੇ 2’ ‘ਚ। ਇਹ ਸਭ ਜਾਣਨ ਲਈ ਤੁਸੀਂ ਦੇਖਣਾ ਨਾ ਭੁੱਲਣਾ ‘ਪੀਟੀਸੀ ਸ਼ੋਅ ਕੇਸ’ 9 ਅਪ੍ਰੈਲ ਰਾਤ 9.30 ਵਜੇ ਸਿਰਫ ਪੀਟੀਸੀ ਪੰਜਾਬੀ ‘ਤੇ।

Manje Bistre 2: Gippy Grewal and Gurpreet Ghuggi on PTC ShowCase

ਮੰਜੇ ਬਿਸਤਰੇ 2 ‘ਚ ਮੁੱਖ ਭੂਮਿਕਾ ‘ਚ ਗਿੱਪੀ ਗਰੇਵਾਲ ਅਤੇ ਸਿੰਮੀ ਚਾਹਲ ਪਹਿਲੀ ਵਾਰ ਇਕੱਠੇ ਸਿਲਵਰ ਸਕਰੀਨ ਉੱਤੇ ਨਜ਼ਰ ਆਉਣਗੇ। ਇਹਨਾਂ ਦੋਵਾਂ ਤੋਂ ਇਲਾਵਾ ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਹੌਬੀ ਧਾਲੀਵਾਲ, ਬੀ.ਐੱਨ. ਸ਼ਰਮਾ, ਕਰਮਜੀਤ ਅਨਮੋਲ, ਸਰਦਾਰ ਸੋਹੀ ਅਤੇ ਕਈ ਹੋਰ ਦਿੱਗਜ ਕਲਾਕਾਰ ਨਜ਼ਰ ਆਉਣਗੇ। ਵਿਸਾਖੀ ਵਾਲੇ ਦਿਨ 12 ਅਪ੍ਰੈਲ ਨੂੰ ਇਹ ਫ਼ਿਲਮ ਸਰੋਤਿਆਂ ਦੇ ਰੁਬਰੂ ਹੋ ਜਾਵੇਗੀ।

 

Related Post