ਪੰਜਾਬੀ ਗੀਤ ‘Ali Baba’ ਦਾ ਟੀਜ਼ਰ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਮਨਕਿਰਤ ਔਲਖ ਤੇ ਜਪਜੀ ਖਹਿਰਾ ਦੀ ਰੋਮਾਂਟਿਕ ਕਮਿਸਟਰੀ, ਦੇਖੋ ਟੀਜ਼ਰ

By  Lajwinder kaur March 10th 2021 05:00 PM -- Updated: March 11th 2021 04:11 PM

ਆਪਣੇ ਚੱਕਵੇਂ ਗੀਤਾਂ ਦੇ ਨਾਲ ਵਾਹ ਵਾਹੀ ਖੱਟਣ ਵਾਲੇ ਗਾਇਕਾ ਮਨਕਿਰਤ ਔਲਖ ਬਹੁਤ ਜਲਦ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਨੇ। ਜੀ ਹਾਂ ਉਹ ਅਲੀ ਬਾਬਾ (Ali Baba) ਟਾਈਟਲ ਹੇਠ ਰੋਮਾਂਟਿਕ ਬੀਟ ਸੌਂਗ ਲੈ ਕੇ ਆ ਰਹੇ ਨੇ। ਜਿਸ ਦੇ ਚੱਲਦੇ ਇਸ ਗੀਤ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ।

inside image of mankirt aulkh image source- youtube

ਹੋਰ ਪੜ੍ਹੋ : ਹਰਸ਼ਦੀਪ ਕੌਰ ਨੇ ਨਵਜੰਮੇ ਬੇਟੇ ਨਾਲ ਗੁਰਦੁਆਰੇ ਸਾਹਿਬ ‘ਚ ਟੇਕਿਆ ਮੱਥਾ, ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਰੱਖਿਆ ‘ਹੁਨਰ ਸਿੰਘ’ ਨਾਂਅ

ali baba image for article image source- youtube

56 ਸਕਿੰਟ ਦਾ ਛੋਟਾ ਜਿਹਾ ਵੀਡੀਓ ਦਰਸ਼ਕਾਂ ਦਾ ਦਿਲ ਜਿੱਤ ਰਿਹਾ ਹੈ। ਜਿਸ ‘ਚ ਮਨਕਿਰਤ ਔਲਖ ਤੇ ਜਪਜੀ ਖਹਿਰਾ ਦੀ ਰੋਮਾਂਟਿਕ ਕਮਿਸਟਰੀ ਦੀ ਛੋਟੀ ਜਿਹੀ ਝਲਕ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਦੇ ਬੋਲ ਗੀਤਕਾਰ ਸ਼੍ਰੀ ਬਰਾੜ ਨੇ ਲਿਖੇ ਤੇ Avvy Sra ਆਪਣੇ  ਮਿਊਜ਼ਿਕ ਦੇ ਚਾਰ ਚੰਨ ਲਗਾਉਂਦੇ ਹੋਏ ਨਜ਼ਰ ਆਉਣਗੇ। ਬੀ ਟੂਗੇਦਰ ਵੱਲੋਂ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਇਹ ਪੂਰਾ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਵੇਗਾ। ਟੀਜ਼ਰ ਨੂੰ ਦਰਸ਼ਕ ਮਨਕਿਰਤ ਔਲਖ ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਦੇਖ ਸਕਦੇ ਨੇ।

japji khaira image image source- youtube

ਜੇ ਗੱਲ ਕਰੀਏ ਮਨਕਿਰਤ ਔਲਖ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਉਹ ਵੈਲ, ਡਾਂਗ, ਕਦਰ, ਕਾਲਜ, ਬਰਦਰਹੁੱਡ,ਭਾਬੀ, ਕਿਸਾਨ ਐਂਥਮ ਵਰਗੇ ਗਾਣਿਆਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

(adsbygoogle = window.adsbygoogle || []).push({});

 

Related Post