ਪੰਜਾਬੀ ਗੀਤ ‘Ali Baba’ ਦਾ ਟੀਜ਼ਰ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਮਨਕਿਰਤ ਔਲਖ ਤੇ ਜਪਜੀ ਖਹਿਰਾ ਦੀ ਰੋਮਾਂਟਿਕ ਕਮਿਸਟਰੀ, ਦੇਖੋ ਟੀਜ਼ਰ
ਆਪਣੇ ਚੱਕਵੇਂ ਗੀਤਾਂ ਦੇ ਨਾਲ ਵਾਹ ਵਾਹੀ ਖੱਟਣ ਵਾਲੇ ਗਾਇਕਾ ਮਨਕਿਰਤ ਔਲਖ ਬਹੁਤ ਜਲਦ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਨੇ। ਜੀ ਹਾਂ ਉਹ ਅਲੀ ਬਾਬਾ (Ali Baba) ਟਾਈਟਲ ਹੇਠ ਰੋਮਾਂਟਿਕ ਬੀਟ ਸੌਂਗ ਲੈ ਕੇ ਆ ਰਹੇ ਨੇ। ਜਿਸ ਦੇ ਚੱਲਦੇ ਇਸ ਗੀਤ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ।
image source- youtube
image source- youtube
56 ਸਕਿੰਟ ਦਾ ਛੋਟਾ ਜਿਹਾ ਵੀਡੀਓ ਦਰਸ਼ਕਾਂ ਦਾ ਦਿਲ ਜਿੱਤ ਰਿਹਾ ਹੈ। ਜਿਸ ‘ਚ ਮਨਕਿਰਤ ਔਲਖ ਤੇ ਜਪਜੀ ਖਹਿਰਾ ਦੀ ਰੋਮਾਂਟਿਕ ਕਮਿਸਟਰੀ ਦੀ ਛੋਟੀ ਜਿਹੀ ਝਲਕ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਦੇ ਬੋਲ ਗੀਤਕਾਰ ਸ਼੍ਰੀ ਬਰਾੜ ਨੇ ਲਿਖੇ ਤੇ Avvy Sra ਆਪਣੇ ਮਿਊਜ਼ਿਕ ਦੇ ਚਾਰ ਚੰਨ ਲਗਾਉਂਦੇ ਹੋਏ ਨਜ਼ਰ ਆਉਣਗੇ। ਬੀ ਟੂਗੇਦਰ ਵੱਲੋਂ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਇਹ ਪੂਰਾ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਵੇਗਾ। ਟੀਜ਼ਰ ਨੂੰ ਦਰਸ਼ਕ ਮਨਕਿਰਤ ਔਲਖ ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਦੇਖ ਸਕਦੇ ਨੇ।
image source- youtube
ਜੇ ਗੱਲ ਕਰੀਏ ਮਨਕਿਰਤ ਔਲਖ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਉਹ ਵੈਲ, ਡਾਂਗ, ਕਦਰ, ਕਾਲਜ, ਬਰਦਰਹੁੱਡ,ਭਾਬੀ, ਕਿਸਾਨ ਐਂਥਮ ਵਰਗੇ ਗਾਣਿਆਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।
(adsbygoogle = window.adsbygoogle || []).push({});