ਮਨਕਿਰਤ ਔਲਖ ਪੋਸਟ ਪਾ ਕੇ ਨਰਿੰਦਰ ਮੋਦੀ ਨੂੰ ਕਿਹਾ – ‘ਕਿੰਨਾ Ignore ਕਰੋਗੇ ਕਿਸਾਨਾਂ ਨੂੰ’, ‘ਹੁਣ ਤਾਂ ਆਰ ਜਾਂ ਪਾਰ’

By  Lajwinder kaur December 17th 2020 03:20 PM

ਕਿਸਾਨਾਂ ਦਾ ਅੰਦੋਲਨ ਅੱਜ ਆਪਣੇ 22ਵੇਂ ਦਿਨ ‘ਚ ਪਹੁੰਚ ਗਿਆ ਹੈ । ਕਿਸਾਨ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਦੀ ਸਰਹੱਦਾਂ ਉੱਤੇ ਬੈਠੇ ਹੋਏ ਨੇ। ਪਰ ਮੋਦੀ ਸਰਕਾਰ ਕਿਸਾਨਾਂ ਦੇ ਹੱਕਾਂ ‘ਚ ਫੈਸਲਾ ਦੇਣ ਲਈ ਤਿਆਰ ਨਹੀਂ ਹੈ ।

inside picture of farmer protest ਹੋਰ ਪੜ੍ਹੋ : ਅਨਮੋਲ ਗਗਨ ਮਾਨ ਨੇ ਆਪਣੀ ਗਾਇਕੀ ਦੇ ਨਾਲ ਬਿਆਨ ਕੀਤਾ ਕਿਸਾਨਾਂ ਤੇ ਦੇਸ਼ ਦਾ ਦਰਦ, ਸ਼ਹੀਦ ਭਗਤ ਸਿੰਘ ਨੂੰ ਵੀ ਕੀਤਾ ਯਾਦ

ਕਿਸਾਨਾਂ ਨੂੰ ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ  । ਪੰਜਾਬੀ ਕਲਾਕਾਰ ਵੀ ਕਿਸਾਨਾਂ ਦਾ ਪੂਰਾ ਸਾਥ ਦੇ ਰਹੇ ਨੇ । ਅਜਿਹੇ ‘ਚ ਪੰਜਾਬੀ ਗਾਇਕ ਮਨਕਿਰਤ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਮੋਦੀ ਨੂੰ ਕਿਹਾ ਹੈ ਕਿ- ‘ਹੱਕ ਘਰ ਬੈਠ ਕੇ ਨਹੀਂ, ਸੜਕ ਤੇ ਬੈਠ ਕੇ ਲਏ ਜਾਂਦੇ ਨੇ, ਇਹ ਤਾਂ ਚੰਗੀ ਤਰ੍ਹਾਂ ਪਤਾ ਲੱਗ ਗਿਆ ਸਾਨੂੰ ਤੇ ਹੋਰ ਕਿੰਨਾ Ignore ਕਰੋਗੇ #farmers ਨੂੰ ਮੋਦੀ ਜੀ ।

post mankirat aulakh

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਅਸੀਂ ਆਪਣੇ ਹੱਕ ਲਈ ਸੜਕ ਤੇ ਬੈਠੇ ਆ, ਤੇ ਆਪਣੇ ਹੱਕ ਲੈ ਕੇ ਹੀ ਉੱਠਾਂਗੇ, ਹੁਣ ਇਸ ਅੰਦੋਲਨ ਦੇ ਦੋ ਚਿਹਰੇ ਨਹੀਂ ਇੱਕ ਹੀ ਚਿਹਰਾ ਹੋਗਿਆ, ਆਰ ਜਾ ਪਾਰ

ਕੀ ਤੁਸੀਂ ਮੇਰੇ ਨਾਲ ਸਹਿਮਤ ਆ ?? ਜਿੱਤਾਂਗੇ, ਜਿੱਤਾਂਗੇ, ਜਿੱਤਾਂਗੇ’ । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਮਨਕਿਰਤ ਔਲਖ ਤੇ ਕਿਸਾਨਾਂ ਨੂੰ ਆਪਣਾ ਸਮਰਥਨ ਦੇ ਰਹੇ ਨੇ।

mankirat aulakh at farmer protest

 

 

View this post on Instagram

 

A post shared by Mankirt Aulakh (ਔਲਖ) (@mankirtaulakh)

Related Post