ਦੋ ਮਹੀਨੇ ਦਾ ਹੋਇਆ ਰੇਦਾਨ, ਮਾਨਸੀ ਸ਼ਰਮਾ ਨੇ ਸ਼ੇਅਰ ਕੀਤੀ ਪਿਆਰੇ ਜਿਹੇ ਕੇਕ ਦੀ ਤਸਵੀਰ

By  Lajwinder kaur July 13th 2020 10:44 AM -- Updated: July 13th 2020 11:04 AM

ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਬੇਟੇ ਰੇਦਾਨ ਦੇ ਦੋ ਮਹੀਨੇ ਪੂਰੇ ਹੋਣ ਦੇ ਮੌਕੇ ‘ਤੇ ਇੱਕ ਪਿਆਰੀ ਜਿਹੀ ਪੋਸਟ ਪਾਈ ਹੈ । ਉਨ੍ਹਾਂ ਨੇ ਰੇਦਾਨ ਦੇ ਦੋ ਮਹੀਨੇ ਦੇ ਜਸ਼ਨ ਨੂੰ ਕੇਕ ਕੱਟ ਕੇ ਸੈਲੀਬਰੇਟ ਕੀਤਾ ਹੈ ।

ਹੋਰ ਵੇਖੋ: ਵਿਆਹ ਤੇ ਬੱਚੇ ਤੋਂ ਬਾਅਦ ਯੁਵਰਾਜ ਹੰਸ ਨੂੰ ਵੀ ਕਰਨੇ ਪੈ ਰਹੇ ਨੇ ਅਜਿਹੇ ਕੰਮ, ਅਦਾਕਾਰ ਵੱਲੋਂ ਸ਼ੇਅਰ ਕੀਤਾ ਵੀਡੀਓ ਦੇਖਕੇ ਫੈਨਜ਼ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਤੁਸੀਂ ਵੀ ਇਹ ਵੀਡੀਓ

ਉਨ੍ਹਾਂ ਨੇ ਇੱਕ ਕੇਕ ਦੀ ਫੋਟੋ ਪੋਸਟ ਕੀਤੀ ਹੈ, ਜਿਸ ‘ਤੇ ਰੇਦਾਨ ਦਾ ਨਾਂਅ ਅਤੇ ਦੋ ਮਹੀਨੇ ਲਿਖਿਆ ਹੋਇਆ ਹੈ । ਕੇਕ ਬਹੁਤ ਹੀ ਪਿਆਰਾ ਹੈ । ਦਰਸ਼ਕਾਂ ਨੂੰ ਇਹ ਪੋਸਟ ਖੂਬ ਪਸੰਦ ਆ ਰਹੀ ਹੈ ਤੇ ਉਹ ਕਮੈਂਟਸ ਕਰਕੇ ਰੇਦਾਨ ਨੂੰ ਦੋ ਮਹੀਨੇ ਪੂਰੇ ਹੋਣ ‘ਤੇ ਮੁਬਾਰਕਾਂ ਦੇ ਰਹੇ ਨੇ ।

ਇਸ ਸਾਲ 12 ਮਈ 2020 ਨੂੰ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੀ ਝੋਲੀ ਖੁਸ਼ੀਆਂ ਦੇ ਨਾਲ ਭਰ ਗਈ ਸੀ । ਉਨ੍ਹਾਂ ਦਾ ਘਰ ਨੰਨ੍ਹੇ ਬੱਚੇ ਦੀ ਕਿਲਕਾਰੀਆਂ ਦੇ ਨਾਲ ਗੂੰਜ ਉੱਠਿਆ । ਏਨੀਂ ਦਿਨੀਂ ਦੋਵੇਂ ਰੇਦਾਨ ਦੇ ਨਾਲ ਕੁਆਲਟੀ ਟਾਈਮ ਬਿਤੇ ਰਹੇ ਨੇ । ਯੁਵਰਾਜ ਹੰਸ ਹਾਲ ਹੀ ‘ਚ ਅਫਸਾਨਾ ਖ਼ਾਨ ਦੇ ਗੀਤ ‘ਚ ਅਦਾਕਾਰੀ ਕਰਦੇ ਹੋਏ ਵੀ ਦਿਖਾਈ ਦਿੱਤੇ ਸਨ ।

Related Post