ਮੀਰਾ ਕਪੂਰ ਨੇ ਪਤੀ ਸ਼ਾਹਿਦ ਕਪੂਰ ਨਾਲ ਰੋਮਾਂਟਿਕ ਸੈਲਫੀ ਕੀਤੀ ਸਾਂਝੀ, ਤਸਵੀਰ ਛਾਈ ਸੋਸ਼ਲ ਮੀਡੀਆ ‘ਤੇ

By  Lajwinder kaur October 19th 2021 08:33 AM -- Updated: October 19th 2021 07:52 AM

ਸ਼ਾਹਿਦ ਕਪੂਰ (Shahid Kapoor) ਦੀ ਪਤਨੀ ਮੀਰਾ ਰਾਜਪੂਤ ਕਪੂਰ  (Mira Rajput Kapoor) ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੀਆਂ ਤਸਵੀਰਾਂ ਅਤੇ ਫਿੱਟਨੈਸ ਵੀਡੀਓ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਸ ਕਰਕੇ ਇੰਸਟਾਗ੍ਰਾਮ ਅਕਾਉਂਟ ਉੱਤੇ 2.9 ਮਿਲੀਅਨ ਲੋਕ ਉਸ ਨੂੰ ਫਾਲੋ ਕਰਦੇ ਹਨ। ਮੀਰਾ ਕਪੂਰ ਵੀ ਕਿਸੇ ਬਾਲੀਵੁੱਡ ਅਭਿਨੇਤਰੀ ਤੋਂ ਘੱਟ ਨਹੀਂ ਹੈ। ਮੀਰਾ ਕਪੂਰ ਕਈ ਨਾਮੀ ਬ੍ਰੈਂਡ ਦੇ ਲਈ ਅਦਾਕਾਰੀ ਵੀ ਕਰ ਚੁੱਕੀ ਹੈ। ਇਸ ਦੇ ਨਾਲ ਹੀ ਮੀਰਾ ਦੇ ਵਰਕ ਆਊਟ ਵੀਡੀਓ ਵੀ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਮੀਰਾ ਨੇ ਪਤੀ ਸ਼ਾਹਿਦ ਕਪੂਰ ਦੇ ਨਾਲ ਰੋਮਾਂਟਿਕ ਤਸਵੀਰ ਪੋਸਟ ਕੀਤੀ ਹੈ। ਇਸ ਫੋਟੋ 'ਚ ਮੀਰਾ ਪਤੀ ਸ਼ਾਹਿਦ ਕਪੂਰ ਦੇ ਨਾਲ ਪੂਲ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ।

shahid kapoor wished happy birthday to his wife mira rajput-min Image Source -Instagram

ਹੋਰ ਪੜ੍ਹੋ : ਸ਼ਿਪਰਾ ਗੋਇਲ ਆਪਣੇ ਨਵੇਂ ਗੀਤ ‘Koke’ ਨਾਲ ਜਿੱਤ ਰਹੀ ਹੈ ਦਰਸ਼ਕਾਂ ਦਾ ਦਿਲ, ਗਾਇਕ ਅਰਜਨ ਢਿੱਲੋਂ ਵੀ ਆਪਣੀ ਗਾਇਕੀ ਦਾ ਤੜਕਾ ਲਗਾਉਂਦੇ ਹੋਏ ਆ ਰਹੇ ਨੇ ਨਜ਼ਰ

inside image of mira rajput kapoor shared cute pic with hubby shahid kapoor Image Source -Instagram

ਮੀਰਾ ਕਪੂਰ ਨੇ ਆਪਣੀ ਇੰਸਟਾ ਸਟੋਰੀ ਵਿੱਚ ਫੋਟੋ ਸ਼ੇਅਰ ਕੀਤੀ ਹੈ। ਉਸਨੇ ਇਸ ਫੋਟੋ ਦੇ ਨਾਲ ਇੱਕ ਕੈਪਸ਼ਨ ਵੀ ਲਿਖਿਆ ਹੈ - ਕੀ ਮੈਂ ਟ੍ਰੇਨਰ ਨੂੰ ਘਰ ਲੈ ਕੇ ਜਾ ਸਕਦੀ ਹਾਂ? ਨਾਲ ਹੀ ਸ਼ਾਹਿਦ ਨੂੰ ਟੈਗ ਕੀਤਾ ਹੈ। ਇਸ ਫੋਟੋ ਵਿੱਚ ਵੇਖਿਆ ਜਾ ਸਕਦਾ ਹੈ ਕਿ ਮੀਰਾ ਅਤੇ ਸ਼ਾਹਿਦ ਪੂਲ ਦੇ ਕਿਨਾਰੇ ‘ਤੇ ਖੜ੍ਹੇ ਹਨ ਅਤੇ ਸ਼ਾਹਿਦ ਨੇ ਉਨ੍ਹਾਂ ਨੂੰ ਆਪਣੀਆਂ ਬਾਹਾਂ ਵਿੱਚ ਲਿਆ ਹੋਇਆ ਹੈ। ਜਦੋਂ ਕਿ ਮੀਰਾ ਸੈਲਫੀ ਲੈ ਰਹੀ ਹੈ। ਇਸ ਸੈਲਫੀ ਫੋਟੋ ਵਿੱਚ ਦੋਵੇਂ ਬਹੁਤ ਹੀ ਪਿਆਰੇ ਲੱਗ ਰਹੇ ਹਨ।

ਹੋਰ ਪੜ੍ਹੋ : ਪੰਜਾਬੀ ਅਦਾਕਾਰਾ ਸਿੰਮੀ ਚਾਹਲ ਪਹੁੰਚੀ ‘Squid Game’ ‘ਚ, ‘ਰੈਡ ਲਾਈਟ-ਗ੍ਰੀਨ ਲਾਈਟ’ ਚੈਲੇਂਜ ਪੂਰੀ ਕਰਦੀ ਨਜ਼ਰ ਆਈ ਅਦਾਕਾਰਾ, ਦੇਖੋ ਵੀਡੀਓ

Mira Rajput Shares First Picture Of Son Zain Kapoor & He Is So Cute! Image Source -Instagram

ਤੁਹਾਨੂੰ ਦੱਸ ਦੇਈਏ ਕਿ ਮੀਰਾ ਕਪੂਰ ਨੇ ਸ਼ਾਹਿਦ ਕਪੂਰ ਨਾਲ ਸਾਲ 2015 ਵਿੱਚ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੀ ਬੇਟੀ ਮੀਸ਼ਾ ਦਾ ਜਨਮ 2016 ਵਿੱਚ ਹੋਇਆ ਸੀ। ਇਸ ਤੋਂ ਬਾਅਦ ਮੀਰਾ ਨੇ 2018 ਵਿੱਚ ਬੇਟੇ ਜ਼ੈਨ ਨੂੰ ਜਨਮ ਦਿੱਤਾ। ਮੀਰਾ ਕਪੂਰ ਅਤੇ ਸ਼ਾਹਿਦ ਕਪੂਰ ਸੋਸ਼ਲ ਮੀਡੀਆ 'ਤੇ ਹਮੇਸ਼ਾ ਇੱਕ ਦੂਜੇ ਲਈ ਪਿਆਰ ਨਾਲ ਭਰੀਆਂ ਪੋਸਟਾਂ ਲਈ ਚਰਚਾ ‘ਚ ਬਣੇ ਰਹਿੰਦੇ ਹਨ।

 

Related Post