ਬਾਲੀਵੁੱਡ ਦੀ ਇਹ ਅਦਾਕਾਰਾ ਇੱਕ ਵਾਰ ਫਿਰ ਤੋਂ ਨਜ਼ਰ ਆਵੇਗੀ ਪੰਜਾਬੀ ਫ਼ਿਲਮ ਅਰਦਾਸ ਕਰਾਂ ‘ਚ

By  Lajwinder kaur June 12th 2019 02:44 PM -- Updated: June 12th 2019 02:54 PM

ਮਾਸੂਮ ਚਿਹਰੇ ਵਾਲੀ ਮਿਹਰ ਵਿਜ ਜਿਨ੍ਹਾਂ ਨੇ ਟੀਵੀ ਸੀਰੀਅਲਾਂ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਸਹਾਇਕ ਅਦਾਕਾਰਾ ਰੋਲ ਨਿਭਾ ਚੁੱਕੇ ਨੇ। ਉਹ ਸਲਮਾਨ ਖ਼ਾਨ ਦੀ ਸੁਪਰ ਹਿੱਟ ਮੂਵੀ ਬਜਰੰਗੀ ਭਾਈਜਾਨ ‘ਚ ਰਜ਼ੀਆ ਨਾਂਅ ਦਾ ਕਿਰਦਾਰ ਨਿਭਾਇਆ ਸੀ। ਇਸ ਕਿਰਦਾਰ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।

View this post on Instagram

 

'Ardaas Karaan' ਦਾ ਪਹਿਲਾ ਅਧਿਆਏ ਖੁੱਲੇਗਾ 20 June ਨੂੰ | @ghuggigurpreet @mehervij786 @bal_deo @thejapjikhaira @officialranaranbir @jatindershah10 @malkeetrauni @sohi_sardar @raghveerboliofficial @sidhukuljindersingh @tarannumthind @humblemotionpictures @sagamusicofficial #punjabi #pollywood #punjabicinema #daahfilms

A post shared by DAAHFilms (@officialdaahfilms) on Jun 11, 2019 at 11:08pm PDT

ਹੋਰ ਵੇਖੋ:ਦੱਸੋ ਦੇਵ ਖਰੌੜ ਦਾ ਕਿਹੜਾ ਕਿਰਦਾਰ ਹੈ ਪਸੰਦ ਬਲੈਕੀਆ, ਡਾਕੂਆ ਦਾ ਮੁੰਡਾ ਜਾਂ ਰੁਪਿੰਦਰ ਗਾਂਧੀ

ਇਸ ਤੋਂ ਬਾਅਦ ਉਹ 2016 ‘ਚ ਗਿੱਪੀ ਗਰੇਵਾਲ ਦੀ ਫ਼ਿਲਮ ਅਰਦਾਸ ‘ਚ ਬਾਨੀ ਨਾਂਅ ਦੇ ਕਿਰਦਾਰ ਨਿਭਾਇਆ ਸੀ। ਉਨ੍ਹਾਂ ਵੱਲੋਂ ਨਿਭਾਏ ਛੋਟੇ ਜਿਹੇ ਕਿਰਦਾਰ ਦੀ ਛਾਪ ਉਹ ਦਰਸ਼ਕਾਂ ਦੇ ਦਿਲਾਂ ਉੱਤੇ ਛੱਡ ਗਏ ਸਨ। ਜਿਸਦੇ ਚੱਲਦੇ ਗਿੱਪੀ ਗਰੇਵਾਲ ਨੇ ਇਸ ਵਾਰ ਵੀ ਅਰਦਾਸ ਕਰਾਂ ‘ਚ ਵੀ ਮਿਹਰ ਵਿਜ ਨੂੰ ਚੁਣਿਆ ਹੈ। ਹਾਲ ਹੀ ‘ਚ ਅਰਦਾਸ ਕਰਾਂ ਦਾ ਇੱਕ ਹੋਰ ਪੋਸਟਰ ਸਾਹਮਣੇ ਆਇਆ ਹੈ ਜਿਸ ‘ਚ ਉਹ ਜਪਜੀ ਖਹਿਰਾ ਦੇ ਨਾਲ ਨਜ਼ਰ ਆ ਰਹੇ ਹਨ।

View this post on Instagram

 

Ardaas Movie kis kis ne dekhi si te Kidda di laggi si? @ardaaskaraan di wait kis kis nu hai?

A post shared by Gippy Grewal (@gippygrewal) on May 31, 2019 at 6:56am PDT

ਮਿਹਰ ਵਿਜ ਆਪਣੀ ਅਦਾਕਾਰੀ ਦਾ ਲੋਹਾ ਬਾਲੀਵੁੱਡ ‘ਚ ਮਨਵਾ ਚੁੱਕੇ ਹਨ। ਸਾਲ 2017 ‘ਚ ਉਹ ਅਮਿਰ ਖ਼ਾਨ ਦੀ ਫ਼ਿਲਮ ਸੀਕਰੇਟ ਸੁਪਰਸਟਾਰ ਚ ਨਜ਼ਰ ਆਏ ਸਨ। ਇਸ ਫ਼ਿਲਮ ‘ਚ ਉਨ੍ਹਾਂ ਨੇ ਨਜ਼ਮਾ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਦੇ ਕਿਰਦਾਰ ਨੇ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ ਸੀ। ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ, ਜਿਸਦੇ ਚੱਲਦੇ ਉਨ੍ਹਾਂ ਨੇ ਕਈ ਅਵਾਰਡਸ ਵੀ ਹਾਸਿਲ ਕੀਤੇ ਹਨ।

Meher Vij once again Doing Acting in Punjabi movie Ardaas karaan

Related Post