Mili Screening: ਕਾਫੀ ਸਮੇਂ ਬਾਅਦ ਨਜ਼ਰ ਆਈ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਰੇਖਾ, ਜਾਨ੍ਹਵੀ ਕਪੂਰ ‘ਤੇ ਲੁਟਾਇਆ ਖੂਬ ਪਿਆਰ

By  Lajwinder kaur November 4th 2022 11:25 AM

Rekha New Pics Viral: ਵੀਰਵਾਰ ਦੀ ਰਾਤ ਨੂੰ ਜਾਹਨਵੀ ਕਪੂਰ ਦੀ ਫ਼ਿਲਮ ‘ਮਿਲੀ’ ਦੀ ਸਕ੍ਰੀਨਿੰਗ ਹੋਈ। ਇਸ ਸਮਾਰੋਹ 'ਚ ਬਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਸਭ ਦੇ ਵਿਚਕਾਰ ਇੱਕ ਵਿਅਕਤੀ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ, ਉਹ ਸੀ ਰੇਖਾ।

ਰੇਖਾ ਆਮ ਤੌਰ 'ਤੇ ਕਿਸੇ ਸਕ੍ਰੀਨਿੰਗ 'ਤੇ ਨਹੀਂ ਜਾਂਦੀ। ‘Mili’ ਦੀ ਸਕਰੀਨਿੰਗ ਰੇਖਾ ਦੇ ਨਾਲ ਉਸ ਦੀ ਨਿੱਜੀ ਸਹਾਇਕ ਫਰਜ਼ਾਨਾ ਵੀ ਸੀ। ਉਸ ਨੂੰ ਦੇਖ ਕੇ ਜਾਨ੍ਹਵੀ ਬਹੁਤ ਖੁਸ਼ ਹੋ ਗਈ। ਬੋਨੀ ਅਤੇ ਸ਼੍ਰੀਦੇਵੀ ਦੀ ਧੀ ਜਾਨ੍ਹਵੀ ਨੂੰ ਰੇਖਾ ਨੇ ਗਲੇ ਲਗਾਇਆ ਤੇ ਖੂਬ ਪਿਆਰ ਦਿੰਦੀ ਨਜ਼ਰ ਆਈ।

ਹੋਰ ਪੜ੍ਹੋ : ਵਿੱਕੀ ਕੌਸ਼ਲ ਨੇ ਮਾਂ ਦੇ ਨਾਲ ਸਾਂਝਾ ਕੀਤਾ ਪਿਆਰਾ ਜਿਹਾ ਵੀਡੀਓ, ਪੁੱਤ ਦੇ ਸਿਰ ਦੀ ਤੇਲ ਮਾਲਿਸ਼ ਕਰਦੀ ਨਜ਼ਰ ਆਈ ਵਿੱਕੀ ਦੀ ਮਾਂ, ਦੇਖੋ ਵੀਡੀਓ

inside image of rekha

‘ਮਿਲੀ’ ਵਿੱਚ ਜਾਨ੍ਹਵੀ ਦੇ ਨਾਲ ਵਿੱਕੀ ਕੌਸ਼ਲ ਦੇ ਭਰਾ ਸੰਨੀ ਕੌਸ਼ਲ ਵੀ ਨਜ਼ਰ ਆਏ, ਜਿਸ ਨੇ ਰੇਖਾ ਦੇ ਪੈਰ ਵੀ ਛੂਹੇ। ਜਦੋਂ ਜਾਨ੍ਹਵੀ ਰੇਖਾ ਨੂੰ ਮਿਲਣ ਆਈ ਤਾਂ ਉਸ ਦੀਆਂ ਅੱਖਾਂ 'ਚ ਚਮਕ ਨਜ਼ਰ ਆਈ। ਇਸ ਦੇ ਨਾਲ ਹੀ ਰੇਖਾ ਦੀਆਂ ਅੱਖਾਂ 'ਚ ਸ਼੍ਰੀਦੇਵੀ-ਬੋਨੀ ਦੀ ਬੇਟੀ ਲਈ ਪਿਆਰ ਵੀ ਨਜ਼ਰ ਆ ਰਿਹਾ ਸੀ।

rekha on milli screening

ਜਾਨ੍ਹਵੀ ਅਤੇ ਰੇਖਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਨੂੰ ਦੇਖ ਕੇ ਹਰ ਕੋਈ ਰੇਖਾ ਦੀ ਖੂਬਸੂਰਤੀ ਦੀ ਤਾਰੀਫ ਕਰ ਰਿਹਾ ਹੈ। ਇੱਕ ਯੂਜ਼ਰ ਨੇ ਲਿਖਿਆ, ‘ਰੇਖਾ ਦੀ ਖੂਬਸੂਰਤੀ ਦੇ ਸਾਹਮਣੇ ਬਾਲੀਵੁੱਡ ਦੀਆਂ ਸਾਰੀਆਂ ਅਭਿਨੇਤਰੀਆਂ ਫੇਲ ਹੋ ਗਈਆਂ ਹਨ’।

rekha image

 

View this post on Instagram

 

A post shared by Viral Bhayani (@viralbhayani)

Related Post