ਵਿੱਕੀ ਕੌਸ਼ਲ ਨੇ ਮਾਂ ਦੇ ਨਾਲ ਸਾਂਝਾ ਕੀਤਾ ਪਿਆਰਾ ਜਿਹਾ ਵੀਡੀਓ, ਪੁੱਤ ਦੇ ਸਿਰ ਦੀ ਤੇਲ ਮਾਲਿਸ਼ ਕਰਦੀ ਨਜ਼ਰ ਆਈ ਵਿੱਕੀ ਦੀ ਮਾਂ, ਦੇਖੋ ਵੀਡੀਓ

written by Lajwinder kaur | November 04, 2022 09:03am

Vicky Kaushal video: ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਆਪਣੇ ਵਿਆਹ ਤੋਂ ਬਾਅਦ ਲਗਾਤਾਰ ਸੁਰਖੀਆਂ ਵਿੱਚ ਹਨ। ਇਹ ਦੋਵੇਂ ਅਕਸਰ ਸੋਸ਼ਲ ਮੀਡੀਆ 'ਤੇ ਕੋਈ ਨਾ ਕੋਈ ਵੀਡੀਓ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ, ਜਿਸ ਨੂੰ ਦੇਖ ਕੇ ਫੈਨਜ਼ ਕਾਫੀ ਖੁਸ਼ ਹੋ ਜਾਂਦੇ ਹਨ। ਇਸ ਦੇ ਨਾਲ ਹੀ ਵਿੱਕੀ ਕੌਸ਼ਲ ਨੇ ਮਾਂ ਵੀਨਾ ਕੌਸ਼ਲ ਨਾਲ ਇੱਕ ਅਜਿਹਾ ਵੀਡੀਓ ਸ਼ੇਅਰ ਕੀਤਾ ਹੈ ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਵਿੱਕੀ ਕੌਸ਼ਲ ਚੰਪੀ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ। ਵਿੱਕੀ ਨੇ ਜਿਵੇਂ ਹੀ ਇਸ ਵੀਡੀਓ ਨੂੰ ਸ਼ੇਅਰ ਕੀਤਾ, ਕੈਟਰੀਨਾ ਕੈਫ ਨੇ ਇਸ 'ਤੇ ਅਜਿਹੀ ਟਿੱਪਣੀ ਕਰ ਦਿੱਤੀ ਕਿ ਇਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।

bollywood actor vicky kaushal with mother image Source : Instagram

ਹੋਰ ਪੜ੍ਹੋ : ਫ਼ਿਲਮ 'Doctor G' ਨਾਲ ਪੂਰਾ ਹੋਇਆ ਆਯੁਸ਼ਮਾਨ ਖੁਰਾਨਾ ਦਾ ਵੱਡਾ ਸੁਫ਼ਨਾ, BTS ਵੀਡੀਓ 'ਚ ਕੀਤਾ ਖੁਲਾਸਾ

vicky kaushal viral pic image Source : Instagram

ਇਸ ਵੀਡੀਓ 'ਚ ਵਿੱਕੀ ਕੌਸ਼ਲ ਨੀਲੇ ਰੰਗ ਦੀ ਟੀ-ਸ਼ਰਟ ਪਹਿਨੇ ਨਜ਼ਰ ਆ ਰਹੇ ਹਨ। ਵੀਡੀਓ 'ਚ ਵਿੱਕੀ ਹੇਠਾਂ ਬੈਠਾ ਹੈ ਜਦਕਿ ਵਿੱਕੀ ਦੀ ਮਾਂ ਵੀਨਾ ਕੌਸ਼ਲ ਪੁੱਤ ਦੇ ਸਿਰ ਦੀ ਤੇਲ ਮਾਲਿਸ਼ ਕਰਦੀ ਹੋਈ ਨਜ਼ਰ ਆਈ। ਵੀਡੀਓ 'ਚ ਨਾ ਸਿਰਫ ਵਿੱਕੀ ਮੁਸਕਰਾਉਂਦੇ ਹੋਏ ਦਿਖਾਈ ਦੇ ਰਹੇ ਹਨ ਸਗੋਂ ਉਨ੍ਹਾਂ ਦੀ ਮਾਂ ਵੀਨਾ ਵੀ ਮੁਸਕਰਾਉਂਦੀ ਨਜ਼ਰ ਆ ਰਹੀ ਹੈ।

Vicky Kaushal And Katrina Kaif image Source : Instagram

ਵਿੱਕੀ ਕੌਸ਼ਲ ਨੇ ਜਿਵੇਂ ਹੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਤਾਂ ਕੈਟਰੀਨਾ ਟਿੱਪਣੀ ਕੀਤੇ ਬਿਨਾਂ ਖੁਦ ਨੂੰ ਰੋਕ ਨਹੀਂ ਸਕੀ। ਕੈਟਰੀਨਾ ਕੈਫ ਨੇ ਕਮੈਂਟ 'ਚ ਹਾਰਟ ਆਈਕਨ ਸ਼ੇਅਰ ਕੀਤਾ ਹੈ। ਵਿੱਕੀ ਕੌਸ਼ਲ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਵਿੱਕੀ ਨੇ ਕੈਪਸ਼ਨ 'ਚ ਲਿਖਿਆ- 'ਜਨਮਦਿਨ ਮੁਬਾਰਕ ਮਾਂ...  Aapki maar aur maalish dono mein sukoon hai! Love you'। ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰਾ ਕਮੈਂਟ ਕਰਕੇ ਪਿਆਰ ਲੁਟਾ ਰਹੇ ਹਨ।

 

 

View this post on Instagram

 

A post shared by Vicky Kaushal (@vickykaushal09)

You may also like