ਫ਼ਿਲਮ 'Doctor G' ਨਾਲ ਪੂਰਾ ਹੋਇਆ ਆਯੁਸ਼ਮਾਨ ਖੁਰਾਨਾ ਦਾ ਵੱਡਾ ਸੁਫ਼ਨਾ, BTS ਵੀਡੀਓ 'ਚ ਕੀਤਾ ਖੁਲਾਸਾ

written by Lajwinder kaur | October 04, 2022 08:51pm

Ayushmann Khurrana's Movie 'Doctor G' BTS Video: ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਨਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਡਾਕਟਰ ਜੀ' ਨੂੰ ਲੈ ਕੇ ਚਰਚਾ 'ਚ ਹਨ। ਹਾਲਾਂਕਿ ਆਯੁਸ਼ਮਾਨ ਹਰ ਫ਼ਿਲਮ 'ਚ ਵੱਖਰਾ ਕਿਰਦਾਰ ਨਿਭਾਉਂਦੇ ਹਨ ਪਰ ਇਹ ਫ਼ਿਲਮ ਉਨ੍ਹਾਂ ਲਈ ਬੇਹੱਦ ਖਾਸ ਹੈ।

ਆਯੁਸ਼ਮਾਨ ਖੁਰਾਨਾ ਫ਼ਿਲਮ 'ਚ ਪਹਿਲੀ ਵਾਰ ਡਾਕਟਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ, ਜਿਸ ਵਿੱਚ ਆਯੁਸ਼ਮਾਨ ਖੁਰਾਨਾ ਗਾਇਨੀਕੋਲੋਜੀ ਵਿਭਾਗ ਦੇ ਡਾਕਟਰ ਉਦੈ ਗੁਪਤਾ ਦੀ ਭੂਮਿਕਾ ਵਿੱਚ ਨਜ਼ਰ ਆਏ। ਇਸ ਫ਼ਿਲਮ ਦੇ ਮੇਕਿੰਗ ਦਾ BTS ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਆਯੁਸ਼ਮਾਨ ਕਈ ਖੁਲਾਸੇ ਕਰਦੇ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : Bigg Boss 16: ਹਿੰਦੀ ਗੀਤਾਂ 'ਤੇ ਧਮਾਲ ਮਚਾਉਣ ਵਾਲੇ ਕਿਲੀ ਪਾਲ ਨਜ਼ਰ ਆਉਣਗੇ 'ਬਿੱਗ ਬੌਸ' 'ਚ? ਹੋ ਸਕਦੀ ਹੈ ਸਰਪ੍ਰਾਈਜ਼ ਐਂਟਰੀ

actor ayshmann image source Instagram

ਫ਼ਿਲਮ 'ਚ ਆਯੁਸ਼ਮਾਨ ਪਰਦੇ 'ਤੇ ਇਕ ਹੋਰ ਗੈਰ-ਰਵਾਇਤੀ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ, ਜੋ ਕਿ ਇਕ ਮਰਦ ਗਾਇਨੀਕੋਲੋਜਿਸਟ ਦਾ ਹੈ। ਆਯੁਸ਼ਮਾਨ ਖੁਰਾਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪਰਦੇ ਦੇ ਪਿੱਛੇ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਫ਼ਿਲਮ ਵਿੱਚ ਡਾ. ਉਦੈ ਦੀ ਭੂਮਿਕਾ ਨਿਭਾਉਣ ਲਈ ਉਸਦੀ ਤਿਆਰੀ ਦਾ ਸਫ਼ਰ ਦਿਖਾਇਆ ਗਿਆ ਹੈ।

ਇਸ ਵੀਡੀਓ 'ਚ ਅਸਲ ਜ਼ਿੰਦਗੀ 'ਚ ਡਾਕਟਰ ਬਣਨ ਦੇ ਆਪਣੇ ਸੁਫਨੇ ਨੂੰ ਸਾਂਝਾ ਕਰਦੇ ਹੋਏ ਆਯੁਸ਼ਮਾਨ ਕਹਿੰਦੇ ਨਜ਼ਰ ਆ ਰਹੇ ਹਨ, ''ਮੈਂ ਜ਼ਿੰਦਗੀ 'ਚ ਡਾਕਟਰ ਬਣਨਾ ਚਾਹੁੰਦਾ ਸੀ, ਇਸ ਬਾਰੇ ਕੋਈ ਨਹੀਂ ਜਾਣਦਾ। ਮੈਂ 11ਵੀਂ ਅਤੇ 12ਵੀਂ ਵਿੱਚ ਫਿਜ਼ਿਕਸ, ਕੈਮਿਸਟਰੀ ਅਤੇ ਬਾਇਓ ਦੀ ਕੋਸ਼ਿਸ਼ ਕੀਤੀ। PMT ਪ੍ਰੀਖਿਆ, CBSE PMT ਕਰਨਾਟਕ CET, ਮੈਂ ਇਹਨਾਂ ਸਾਰੀਆਂ ਪ੍ਰੀਖਿਆਵਾਂ ਲਈ ਤਿਆਰੀ ਕੀਤੀ ਸੀ। ਅਸਲ ਜ਼ਿੰਦਗੀ 'ਚ ਨਹੀਂ, ਪਰ ਫ਼ਿਲਮ 'ਚ ਘੱਟੋ-ਘੱਟ ਮੈਂ ਡਾਕਟਰ ਬਣ ਗਿਆ ਹਾਂ।''

ayushmann khurran bts video of doctor g image source Instagram

ਫ਼ਿਲਮ ਬਾਰੇ ਗੱਲ ਕਰਦੇ ਹੋਏ, ਆਯੁਸ਼ਮਾਨ ਨੇ ਅੱਗੇ ਕਿਹਾ, "ਇਹ ਇੱਕ ਸੁੰਦਰ ਸਕ੍ਰਿਪਟ ਹੈ, ਅਤੇ ਸਕ੍ਰੀਨ 'ਤੇ ਇੱਕ ਡਾਕਟਰ ਦੀ ਭੂਮਿਕਾ ਨਿਭਾਉਣਾ ਇੱਕ ਸੁਫਨਾ ਸਾਕਾਰ ਹੋਣ ਵਰਗਾ ਹੈ।" ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

inside image of ayshmann image source Instagram

ਅਨੁਭੂਤੀ ਕਸ਼ਯਪ ਦੁਆਰਾ ਨਿਰਦੇਸ਼ਿਤ ਅਤੇ ਸੁਮਿਤ ਸਕਸੈਨਾ, ਸੌਰਭ ਭਾਰਤ, ਵਿਸ਼ਾਲ ਵਾਘ ਅਤੇ ਅਨੁਭੂਤੀ ਦੁਆਰਾ ਲਿਖਿਆ ਗਿਆ ਹੈ। ਫ਼ਿਲਮ 'ਡਾਕਟਰ ਜੀ' 14 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

 

 

View this post on Instagram

 

A post shared by Ayushmann Khurrana (@ayushmannk)

You may also like