Bigg Boss 16: ਹਿੰਦੀ ਗੀਤਾਂ 'ਤੇ ਧਮਾਲ ਮਚਾਉਣ ਵਾਲੇ ਕਿਲੀ ਪਾਲ ਨਜ਼ਰ ਆਉਣਗੇ 'ਬਿੱਗ ਬੌਸ' 'ਚ? ਹੋ ਸਕਦੀ ਹੈ ਸਰਪ੍ਰਾਈਜ਼ ਐਂਟਰੀ
Bigg Boss 16: ਹਿੰਦੀ ਗੀਤਾਂ 'ਤੇ ਧਮਾਲ ਮਚਾਉਣ ਵਾਲੇ ਕਿਲੀ ਪਾਲ ਨਜ਼ਰ ਆਉਣਗੇ 'ਬਿੱਗ ਬੌਸ' 'ਚ? ਹੋ ਸਕਦੀ ਹੈ ਸਰਪ੍ਰਾਈਜ਼ ਐਂਟਰੀ
Bigg Boss 16-Kili Paul: ਭਾਰਤੀ ਟੈਲੀਵਿਜ਼ਨ ਦੇ ਸਭ ਤੋਂ ਪਸੰਦੀਦਾ ਅਤੇ ਵਿਵਾਦਿਤ ਰਿਆਲਿਟੀ ਸ਼ੋਅ 'ਬਿੱਗ ਬੌਸ' ਦਾ 16ਵਾਂ ਸੀਜ਼ਨ ਸ਼ੁਰੂ ਹੋ ਗਿਆ ਹੈ। 1 ਅਕਤੂਬਰ ਤੋਂ ਸ਼ੁਰੂ ਹੋਣ ਵਾਲਾ ਇਹ ਸ਼ੋਅ ਪਹਿਲੇ ਦਿਨ ਤੋਂ ਹੀ ਸੁਰਖੀਆਂ 'ਚ ਹੈ। ਹੁਣ ਸੁਣਨ 'ਚ ਆ ਰਿਹਾ ਹੈ ਕਿ ਇਸ ਨੂੰ ਲੋਕਾਂ 'ਚ ਜ਼ਿਆਦਾ ਮਸ਼ਹੂਰ ਕਰਨ ਲਈ ਮੇਕਰਸ ਨਵਾਂ ਟਵਿਸਟ ਲਿਆਉਣ ਜਾ ਰਹੇ ਹਨ। ਮੀਡੀਆ ਦੀ ਇੱਕ ਰਿਪੋਰਟ ਮੁਤਾਬਕ ਸੋਸ਼ਲ ਮੀਡੀਆ 'ਤੇ ਬਾਲੀਵੁੱਡ ਗੀਤਾਂ 'ਤੇ ਡਾਂਸ ਕਰਨ ਵਾਲੇ ਅਫਰੀਕੀ ਮੂਲ ਦੇ ਕਿਲੀ ਪਾਲ ਵੀ ਇਸ ਸ਼ੋਅ 'ਚ ਸ਼ਾਮਿਲ ਹੋ ਸਕਦੇ ਹਨ।
ਹੋਰ ਪੜ੍ਹੋ : Kanjak Poojan: ਅਫਸਾਨਾ ਖ਼ਾਨ ਤੇ ਸਾਜ਼ ਨੇ ਵੀ ਲਿਆ ਕੰਜਕਾਂ ਤੋਂ ਆਸ਼ੀਰਵਾਦ, ਪੂਜਾ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
image source: instagram
ਤਨਜ਼ਾਨੀਆ ਦੇ ਰਹਿਣ ਵਾਲੇ ਕਿਲੀ ਪਾਲ ਬਾਲੀਵੁੱਡ ਗੀਤਾਂ 'ਤੇ ਆਪਣੇ ਡਾਂਸ ਵੀਡੀਓਜ਼ ਲਈ ਕਾਫੀ ਮਸ਼ਹੂਰ ਹਨ। ਹੁਣ ਉਹ 'ਬਿੱਗ ਬੌਸ 16' 'ਚ ਵੀ ਸ਼ਾਮਿਲ ਹੋ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਕਿਲੀ ਪਾਲ ਨੂੰ ਇੱਕ ਸਪੈਸ਼ਲ ਟਾਸਕ ਦੌਰਾਨ ਬਿੱਗ ਬੌਸ ਦੇ ਘਰ ਵਿੱਚ ਲਿਆਂਦਾ ਜਾਵੇਗਾ।
image source: instagram
ਤੁਹਾਨੂੰ ਦੱਸ ਦੇਈਏ ਕਿ ਕਿਲੀ ਪਾਲ ਆਪਣੇ ਬਾਲੀਵੁੱਡ ਗੀਤਾਂ ਦੇ ਛੋਟੇ-ਛੋਟੇ ਵੀਡੀਓਜ਼ ਕਰਕੇ ਦੁਨੀਆ ਭਰ 'ਚ ਮਸ਼ਹੂਰ ਹੋ ਹਨ। ਇਨ੍ਹਾਂ ਵੀਡੀਓਜ਼ 'ਚ ਉਹ ਬਾਲੀਵੁੱਡ ਗੀਤਾਂ 'ਤੇ ਲਿਪਸਿੰਕ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ। ਜਿਸ ਕਰਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ।
image source: instagram
ਕੁਝ ਖਬਰਾਂ ਇਹ ਵੀ ਆਈਆਂ ਹਨ ਕਿ ਡਾਂਸ ਦੇ ਰਿਆਲਿਟੀ ਸ਼ੋਅ 'ਝਲਕ ਦਿਖਲਾ ਜਾ 10' ਲਈ ਕਿਲੀ ਪਾਲ ਨਾਲ ਵੀ ਸੰਪਰਕ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜਕਲ ਕਿਲੀ ਪਾਲ ਭਾਰਤ ਆਏ ਹੋਏ ਹਨ। ਕਲਾਕਾਰ ਕਿਲੀ ਪਾਲ ਨੂੰ ਮਿਲਕੇ ਟਰੈਂਡਿੰਗ ਰੀਲਾਂ ਉੱਤੇ ਵੀਡੀਓਜ਼ ਬਣਾ ਕੇ ਪੋਸਟ ਕਰ ਰਹੇ ਹਨ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
