Kanjak Poojan: ਅਫਸਾਨਾ ਖ਼ਾਨ ਤੇ ਸਾਜ਼ ਨੇ ਵੀ ਲਿਆ ਕੰਜਕਾਂ ਤੋਂ ਆਸ਼ੀਰਵਾਦ, ਪੂਜਾ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

written by Lajwinder kaur | October 04, 2022 04:42pm

Afsana Khan News: ਭਾਰਤ 'ਚ ਨਵਰਾਤਰੇ ਦਾ ਤਿਓਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਸ਼ਰਧਾਲੂ ਮੰਦਰਾਂ ਵਿਚ ਜਾ ਕੇ ਨਤਮਸਤਕ ਹੁੰਦੇ ਹਨ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਅਸ਼ਟਮੀ ਅਤੇ ਨੌਮੀ ਵਾਲੇ ਦਿਨ ਸ਼ਰਧਾਲੂਆਂ ਵਲੋਂ ਕੰਜਕਾਂ ਦਿੱਤੀਆਂ ਜਾਂਦੀਆਂ ਹਨ। ਇਸ ਦਿਨ ਲੋਕ ਘਰਾਂ ਵਿੱਚ ਲੜਕੀਆਂ ਦੀ ਕੰਜਕਾਂ ਵੱਜੋਂ ਪੂਜਾ ਕਰਦੇ ਹਨ ਅਤੇ ਪ੍ਰਸ਼ਾਦ ਦੇ ਰੂਪ ਵਿੱਚ ਹਲਵਾ, ਪੂੜੀ ਅਤੇ ਛੋਲਿਆਂ ਦਾ ਭੋਗ ਦਿੰਦੇ ਹਨ।

ਪੰਜਾਬੀ ਕਲਾਕਾਰ ਵੀ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਇਸ ਤਿਓਹਾਰ ਨੂੰ ਮਨਾਉਂਦੇ ਨੇ ਮਾਤਾ ਰਾਣੀ ਦਾ ਆਸ਼ੀਰਵਾਦ ਲੈਂਦੇ ਹਨ। ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਅਫਸਾਨਾ ਖ਼ਾਨ ਨੇ ਵੀ ਕੰਜਕਾਂ ਦੀ ਪੂਜਾ ਕੀਤੀ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਕੀਤੀਆਂ ਹਨ।

ਹੋਰ ਪੜ੍ਹੋ : ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੇ ਕੀਤੀ ਕੰਜਕ ਪੂਜਾ, ਅਦਾਕਾਰਾ ਨੇ ਵੀਡੀਓ ਸ਼ੇਅਰ ਕਰਕੇ ਦਿੱਤੀ ਅਸ਼ਟਮੀ ਦੀਆਂ ਵਧਾਈਆਂ

inside image of afsana khan image source Instagram

ਅਫਸਾਨਾ ਨੇ ਕੰਜਕਾਂ ਦੇ ਨਾਲ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਜੈ ਮਾਤਾ ਦੀ Blessing KanjkaPoojan Devi ji’। ਤਸਵੀਰਾਂ ਚ ਦੇਖ ਸਕਦੇ ਹੋ ਅਫਸਾਨਾ ਆਪਣੇ ਪਤੀ ਸਾਜ਼ ਦੇ ਨਾਲ ਬੱਚੀਆਂ ਤੋਂ ਆਸ਼ੀਰਵਾਦ ਲੈ ਰਹੇ ਹਨ। ਅਫਸਾਨਾ ਨੇ ਇੱਕ ਛੋਟੀ ਜਿਹੀ ਬੱਚੀ ਨੂੰ ਆਪਣੀ ਗੋਦੀ ‘ਚ ਵੀ ਲਿਆ ਹੋਇਆ ਹੈ। ਪ੍ਰਸ਼ੰਸਕ ਇਸ ਪੋਸਟ ਉੱਤੇ ਹਾਰਟ ਵਾਲੇ ਇਮੋਜ਼ੀ ਪੋਸਟ ਕਰਕੇ ਆਪਣਾ ਪਿਆਰ ਲੁੱਟਾ ਰਹੇ ਹਨ।

saajz and afsana khan image source Instagram

ਦੱਸ ਦਈਏ ਇਸੇ ਸਾਲ ਅਫਸਾਨਾ ਖ਼ਾਨ ਨੇ ਗਾਇਕ ਸਾਜ਼ ਦੇ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। ਅਫਸਾਨਾ ਖ਼ਾਨ ਜੋ ਕਿ ਪਿਛਲੇ ਸਾਲ ਬਿੱਗ ਬੌਸ ਦੇ ਘਰ ‘ਚ ਵੀ ਨਜ਼ਰ ਆਈ ਸੀ। ਅਫਸਾਨਾ ਖ਼ਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਨਾਮੀ ਗਾਇਕਾ ਹੈ, ਉਹ ਬੈਕ ਟੂ ਬੈਕ ਹਿੱਟ ਗੀਤ ਦੇ ਰਹੀ ਹੈ। ਉਨ੍ਹਾਂ ਦੇ ਕਈ ਗੀਤਾਂ ‘ਚ ਬਾਲੀਵੁੱਡ ਦੇ ਕਲਾਕਾਰ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆ ਚੁੱਕੇ ਹਨ।

image source Instagram

You may also like