ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੇ ਕੀਤੀ ਕੰਜਕ ਪੂਜਾ, ਅਦਾਕਾਰਾ ਨੇ ਵੀਡੀਓ ਸ਼ੇਅਰ ਕਰਕੇ ਦਿੱਤੀ ਅਸ਼ਟਮੀ ਦੀਆਂ ਵਧਾਈਆਂ

written by Lajwinder kaur | October 03, 2022 09:16pm

Happy Ashtami: ਪੂਰੇ ਦੇਸ਼ ਵਿੱਚ ਬੜੇ ਉਤਸ਼ਾਹ ਨਾਲ ਅਸ਼ਟਮੀ ਪੂਜਾ ਨੂੰ ਮਨਾਇਆ ਜਾਂਦਾ ਹੈ। ਇਹ ਸ਼ੁਭ ਦਿਨ ਮਾਂ ਮਹਾਗੌਰੀ ਨੂੰ ਸਮਰਪਿਤ ਹੈ, ਜੋ ਮਾਂ ਦੁਰਗਾ ਦੇ ਨੌ ਅਵਤਾਰਾਂ ਵਿੱਚੋਂ ਇੱਕ ਹੈ, ਜਿਸਨੂੰ ਨਵਦੁਰਗਾ ਵਜੋਂ ਜਾਣਿਆ ਜਾਂਦਾ ਹੈ। ਲੋਕ ਇਸ ਦਿਨ ਕੰਨਿਆ ਪੂਜਾ ਜਾਂ ਕੰਜਕ ਪੂਜਾ ਵੀ ਕਰਦੇ ਹਨ।

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਕੁੰਦਰਾ ਜੋ ਕਿ ਹਰ ਸਾਲ ਇਸ ਦਿਨ ਨੂੰ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਉਂਦੀ ਹੈ। ਇਸ ਵਾਰ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਵੱਲੋਂ ਇਹ ਪੂਜਾ ਕੀਤੀ ਗਈ, ਕਿਉਂਕਿ ਅਦਾਕਾਰਾ ਦੇ ਪੈਰ ਉੱਤੇ ਸੱਟ ਲੱਗੀ ਹੋਈ ਹੈ। ਪਰ ਅਦਾਕਾਰਾ ਨੇ ਪੂਜਾ ਦੀ ਇੱਕ ਵੀਡੀਓ ਸ਼ੇਅਰ ਕਰਕੇ ਇਸ ਖਾਸ ਮੌਕੇ 'ਤੇ ਸਾਰਿਆਂ ਨੂੰ ਵਧਾਈ ਦਿੱਤੀ ਹੈ।

raj kundra seen with daughter Image Source : Instagram

ਹੋਰ ਪੜ੍ਹੋ : ਅੱਜ ਹੈ ਨੇਹਾ ਧੂਪੀਆ ਤੇ ਅੰਗਦ ਬੇਦੀ ਦੇ ਪੁੱਤਰ ਦਾ ਪਹਿਲਾ ਜਨਮਦਿਨ, ਬੇਟੇ ਦੇ ਪਹਿਲੇ ਬਰਥਡੇਅ 'ਤੇ ਸਾਂਝੀਆਂ ਕੀਤੀਆਂ ਪਿਆਰੀ ਜਿਹੀਆਂ ਤਸਵੀਰਾਂ

ਸ਼ੇਅਰ ਕੀਤੀ ਵੀਡੀਓ ਵਿੱਚ ਰਾਜ ਕੁੰਦਰਾ ਛੋਟੀ ਕੰਚਕ ਯਾਨੀਕਿ ਆਪਣੀ ਧੀ ਸਮੀਸ਼ਾ ਦੇ ਪੈਰ ਧੋਂਦੇ ਹੋਏ ਨਜ਼ਰ ਆ ਰਹੇ ਹਨ। ਪੂਜਾ ਦੀ ਰਸਮ ਕਰਦੇ ਹੋਏ, ਉਹ ਉਸ ਦੇ ਪੈਰਾਂ 'ਤੇ ਸਿੰਦੂਰ ਅਤੇ ਚੌਲਾਂ ਦੇ ਦਾਣੇ ਵੀ ਰੱਖਦਾ ਹੈ। ਨੰਨ੍ਹੀ ਸਮੀਸ਼ਾ ਮਜ਼ੇਦਾਰ ਮੂਡ ਵਿੱਚ ਨਜ਼ਰ ਆ ਰਹੀ ਹੈ ਜਿਸ ਕਰਕੇ ਉਹ ਪੂਜਾ ‘ਚ ਵੀ ਆਪਣੀ ਸਨਗਲਾਸ ਪਹਿਨਦੀ ਹੋਈ ਦਿਖਾਈ ਦੇ ਰਹੀ ਹੈ। ਸਮੀਸ਼ਾ ਦਾ ਇਹ ਅੰਦਾਜ਼ ਇਸ ਵੀਡੀਓ ਨੂੰ ਹੋਰ ਵੀ ਜ਼ਿਆਦਾ ਕਿਊਟ ਬਣਾ ਰਿਹਾ ਹੈ।

raj kundra Image Source : Instagram

ਸ਼ਿਲਪਾ ਨੇ ਤਿਉਹਾਰ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕੈਪਸ਼ਨ ਵਿੱਚ ਲਿਖਿਆ, "Kanchika Puja with my in-house Mahagauri🙏 (ਸਨਗਲਾਸ ਨੂੰ ਮਿਸ ਨਾ ਕਰੋ)..ਇੱਥੇ ਤੁਹਾਡੇ ਸਾਰਿਆਂ ਨੂੰ ਬਹੁਤ ਮੁਬਾਰਕਾਂ..’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

Shilpa Shetty- Image Source : Instagram

You may also like