ਕਰਮਜੀਤ ਅਨਮੋਲ ਨੂੰ ਮਿੰਦੋ ਤਸੀਲਦਾਰਨੀ ਨਾਲ ਪੰਗਾ ਲੈਣਾ ਪਿਆ ਮਹਿੰਗਾ, ਦੇਖੋ ਵੀਡੀਓ

By  Lajwinder kaur March 4th 2019 02:44 PM -- Updated: March 5th 2019 10:31 AM

ਪੰਜਾਬੀ ਮੂਵੀ ਮਿੰਦੋ ਤਸੀਲਦਾਰਨੀ ਜਿਸਦੀ ਸ਼ੂਟਿੰਗ ਚੱਲ ਰਹੀ ਹੈ ਤੇ ਫ਼ਿਲਮ ਦੇ ਸੈੱਟ ਤੋਂ ਕਵਿਤਾ ਕੌਸ਼ਿਕ ਤੇ ਕਰਮਜੀਤ ਅਨਮੋਲ ਦੀਆਂ ਮਸਤੀ ਕਰਦਿਆਂ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਵਾਰ ਕਰਮਜੀਤ ਅਨਮੋਲ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ।

View this post on Instagram

 

Fun time wid @ikavitakaushik on the set of @mindotaseeldarni

A post shared by Karamjit Anmol (@karamjitanmol) on Mar 2, 2019 at 11:57pm PST

ਹੋਰ ਵੇਖੋ:ਪੰਜਾਬੀ ਗਾਇਕ ਹਰਸਿਮਰਨ ਕਰਨ ਜਾ ਰਹੇ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਐਂਟਰੀ

ਗੱਲ ਕਰਦੇ ਹਾਂ ਵੀਡੀਓ ਦੀ ਜਿਸ ‘ਚ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰ ਕਰਮਜੀਤ ਅਨਮੋਲ ਤੇ ਟੀਵੀ ਤੇ ਪਾਲੀਵੁੱਡ ਦੀ ਅਦਾਕਾਰਾ ਕਵਿਤਾ ਕੌਸ਼ਿਕ ਨਜ਼ਰ ਆ ਰਹੀ ਹੈ। ਵੀਡੀਓ ‘ਚ ਕਵਿਤਾ ਕੌਸ਼ਿਕ ਪਹਿਲਾਂ ਹਿੰਦੀ ਗੀਤ ਗਾਉਂਦੀ ਹੈ ਤੇ ਉਹਨਾਂ ਦੇ ਗੀਤ ਨੂੰ ਕੱਟ ਕੇ ਕਰਮਜੀਤ ਆਪਣੀ ਆਵਾਜ਼ ਦੇ ਵਿੱਚ ਗਾਉਣ ਲੱਗ ਜਾਂਦੇ ਨੇ। ਫੇਰ ਕਵਿਤਾ ਕੌਸ਼ਿਕ ਗਾਉਂਦੀ ਹੈ ਕਰਮਜੀਤ ਫਿਰ ਉਹਨਾਂ ਦੇ ਪਿੱਛੇ ਗਾਉਣ ਲੱਗ ਜਾਂਦਾ ਹੈ। ਇਸ ਸਭ ਤੋਂ ਕਵਿਤਾ ਕੌਸ਼ਿਕ ਤੰਗ ਆ ਜਾਂਦੀ ਹੈ। ਜਦੋਂ ਫੇਰ ਉਹ ਤੀਜੀ ਵਾਰ ਗਾਉਣ ਲੱਗਦੀ ਹੈ ਅਨਮੋਲ ਪੁੱਛਦਾ ਕਿਹੜਾ ਗੀਤ ਗਾਉਣਗੇ, ਤਾਂ ਕਵਿਤਾ ਅੰਗਰੇਜ਼ੀ ਗੀਤ ਗਾਉਂਦੀ ਹੈ ਇਹ ਗੀਤ ਸੁਣਕੇ ਕਰਮਜੀਤ ਅਨੋਮਲ ਹੈਰਾਨ ਰਹਿ ਜਾਂਦੇ ਨੇ ਤੇ ਉਹਨਾਂ ਦੀ ਬੋਲਤੀ ਬੰਦ ਹੋ ਜਾਂਦੀ ਹੈ। ਕਵਿਤਾ ਕਰਮਜੀਤ ਅਨਮੋਲ ਨੂੰ ਕਹਿੰਦੀ ਹੈ ਕਿ ਆਇਆ ਬੜਾ ਮਿੰਦੋ ਤਸੀਲਦਾਰਨੀ ਨਾਲ ਪੰਗ ਲੈਣ ਵਾਲਾ। ਵੀਡੀਓ ਨੂੰ ਦੇਖ ਕੇ ਸਰੋਤਿਆਂ ਦਾ ਹਾਸਾ ਨਹੀਂ ਰੁੱਕ ਰਿਹਾ ਹੈ।

View this post on Instagram

 

@mindotaseeldarni shoot start

A post shared by Karamjit Anmol (@karamjitanmol) on Feb 24, 2019 at 12:12am PST

ਫ਼ਿਲਮ ਮਿੰਦੋ ਤਸੀਲਦਾਰਨੀ ਦੀ ਕਹਾਣੀ ਅਵਤਾਰ ਸਿੰਘ ਨੇ ਲਿਖੀ ਹੈ ਤੇ ਮੂਵੀ ਨੂੰ ਖੁਦ ਅਵਤਾਰ ਸਿੰਘ ਹੀ ਡਾਇਰੈਕਟ ਕਰ ਰਹੇ ਹਨ। ਇਸ ਫਿਲਮ 'ਚ ਮੁੱਖ ਭੂਮਿਕਾ 'ਚ ਰਾਜਵੀਰ ਜਵੰਦਾ, ਈਸ਼ਾ ਰਿਖੀ, ਕਵਿਤਾ ਕੌਸ਼ਿਕ, ਕਰਮਜੀਤ ਅਨਮੋਲ ਤੋਂ ਇਲਾਵਾ ਨਿਰਮਲ ਰਿਸ਼ੀ, ਮਲਕੀਤ ਰੌਣੀ ਤੇ ਕਈ ਦਿੱਗਜ ਕਲਾਕਾਰ ਨਜ਼ਰ ਆਉਂਣਗੇ। ਕਰਮਜੀਤ ਅਨਮੋਲ ਮਿੰਦੋ ਤਸੀਲਦਾਰਨੀ ਨੂੰ ਪ੍ਰੋਡਿਊਸ ਵੀ ਕਰ ਰਹੇ ਹਨ। ਇਹ ਮੂਵੀ 28 ਜੂਨ ਨੂੰ ਸਿਨੇਮਾ ਘਰਾਂ 'ਚ ਚਾਰ ਚੰਨ ਲਾਵੇਗੀ।

Related Post